ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਸਿੱਧ ਸਮਾਜ ਸੇਵਕ ਅੰਨਾ ਹਜ਼ਾਰੇ ਨੇ ਕਿਹਾ ਕਿ ਦੇਸ਼ ਵਿਚ ਕਾਲੇ ਧਨ ਦਾ ਸਭ ਤੋਂ ਵੱਡਾ ਸਰੋਤ ਸਿਆਸੀ ਪਾਰਟੀਆਂ ਹਨ ਅਤੇ ਉਹ ਨਿਯਮਾਂ ਦਾ ਫਾਇਦਾ ਉਠਾ ਕੇ ਕਾਲੇ ਧਨ ਨੂੰ ਚਿੱਟਾ ਕਰਦੀਆਂ ਹਨ।ઠਹਜ਼ਾਰੇ ਨੇ ਇਕ ਇੰਟਰਵਿਊ ਵਿਚ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਚੰਦੇ ਦੇ ਰੂਪ ਵਿਚ ਕਾਲੇ ਧਨ ਨੂੰ ਲੈ ਕੇ ਚਿੱਟਾ ਕਰਦੀਆਂ ਹਨ। ਇਸ ਲਈ ਉਹ ਚੰਦੇ ਵਿਚ ਲਏ ਪੈਸਿਆਂ ਦਾ ਹਿਸਾਬ ਨਹੀਂ ਦੇਣਾ ਚਾਹੁੰਦੀਆਂ। ਨਿਯਮਾਂ ਦੇ ਹਿਸਾਬ ਨਾਲ ਚੋਣਾਂ ਦੌਰਾਨ 20 ਹਜ਼ਾਰ ਰੁਪਏ ਤੱਕ ਦੇ ਚੰਦੇ ਦਾ ਹਿਸਾਬ ਨਹੀਂ ਦੇਣਾ ਹੁੰਦਾ। ਇਸ ਨਿਯਮ ਨੂੰ ਬਦਲਣ ਦੀ ਲੋੜ ਹੈ। ਜੇਕਰ ਉਨ੍ਹਾਂ ਨੇ ਇਕ ਰੁਪਏ ਦਾ ਵੀ ਚੰਦਾ ਲਿਆ ਹੈ ਤਾਂ ਉਨ੍ਹਾਂ ਨੂੰ ਉਸਦਾ ਪੂਰਾ ਹਿਸਾਬ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਅਤੇ ਉਮੀਦਵਾਰ ਉਦਯੋਗਪਤੀਆਂ ਕੋਲੋਂ ਕਰੋੜਾਂ ਰੁਪਇਆਂ ਦਾ ਚੰਦਾ ਲੈ ਕੇ ਫਰਜ਼ੀ ਨਾਵਾਂ ਨਾਲ 20-20 ਹਜ਼ਾਰ ਰੁਪਏ ਦੀ ਸੂਚੀ ਬਣਾ ਕੇ ਇਸ ਨਿਯਮ ਦਾ ਫਾਇਦਾ ਉਠਾਉਂਦੇ ਹਨ। ਸਿਆਸੀ ਪਾਰਟੀਆਂ ਦੇ ਖਾਤਿਆਂ ਦਾ ‘ਸਪੈਸ਼ਲ ਆਡਿਟ’ ਕਰਵਾਉਣਾ ਚਾਹੀਦਾ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …