ਰੀਆ ਦਿਓਲ
ਸੀਪੀਏ ਸੀਜੀਏ, 416-300-2359
ਟੈਕਸ ਭਰਨ ਦਾ ਸਮਾਂ ਲੰਘ ਗਿਆ ਹੈ ਅਤੇ ਹੁਣ ਨਵੇਂ ਸਾਲ ਦੇ ਵੀ 7-8 ਮਹੀਨੇ ਲੰਘ ਗਏ ਹਨ। ਕੈਨੇਡੀਅਨ ਟੈਕਸ ਸਿਸਟਮ ਹਰ ਸਾਲ ਹੋਰ ਗੁਝਲਦਾਰ ਹੋ ਰਿਹਾ ਹੈ, ਜੋ ਸਹੂਲਤਾਂ ਜਾਂ ਟੈਕਸ ਕਟੌਤੀਆਂ ਪਿਛਲੇ ਸਾਲ ਮਿਲਦੀਆਂ ਸਨ, ਹੋ ਸਕਦਾ ਹੈ ਇਸ ਸਾਲ ਨਾਂ ਮਿਲਣ ਜਾ ਇਸ ਸਾਲ ਹੋਰ ਕਈ ਕਨੂੰਨ ਲਾਗੁ ਹੋ ਜਾਣ। ਇਸ ਕਰਕੇ ਭਾਵੇਂ ਤੁਸੀਂ ਪੇ ਚੈਕ ਤੇ ਕੰਮ ਕਰਦੇ ਹੋ ਜਾਂ ਸੈਲਫ-ਇੰਪਲਾਇਡ ਹੋ, ਆਪਣੀ ਕੰਪਨੀ ਹੈ ਜਾਂ ਕੋਈ ਵੀ ਬਿਜਨਸ ਹੈ, ਟੈਕਸ ਬਾਰੇ ਹਮੇਸਾ ਹੀ ਅੱਪਡੇਟਿਡ ਜਾਣਕਾਰੀ ਹੋਣੀ ਚਾਹੀਦੀ ਹੈ।
ਸਵਾਲ-1-ਕੀ ਕੰਮ ਤੋਂ ਲੇ-ਆਫ ਦੀ ਆਮਦਨ ਤੇ ਵੀ ਟੈਕਸ ਲੱਗਦਾ ਹੈ?
ਜਵਾਬ-ਜਦੋਂ ਕੰਮ ਤੋਂ ਲੇ-ਆਫ ਹੋ ਜਾਂਦੀ ਹੈ ਤਾਂ ਇੰਪਲਾਏਮੈਂਟ ਇੰਸੋਰੈਂਸ ਦੇ ਸਾਰੇ ਬੈਨੀਫਿਟਸ ਅਤੇ ਮੈਟਰਨਿਟੀ ਲੀਵ ਤੇ ਜਾਣ ਸਮੇਂ ਮਿਲਣ ਵਾਲੀ ਆਮਦਨ ‘ਤੇ ਵੀ ਟੈਕਸ ਦੇਣਾ ਪੈਂਦਾ ਹੈ। ਸਰਵਿਸ ਕੈਨੇਡਾ ਵਲੋਂ ਚੈਕ ਭੇਜਣ ਸਮੇਂ ਕੁਝ ਵਿਦਹੋਲਡਿੰਗ ਟੈਕਸ ਕੱਟ ਲਿਆ ਜਾਂਦਾ ਹੈ, ਪਰ ਆਮ ਤੌਰ ਤੇ ਇਹ ਤੁਹਾਡੇ ਬਣਦੇ ਟੈਕਸ ਤੋਂ ਘੱਟ ਹੁੰਦਾ ਹੈ। ਇਸ ਕਰਕੇ ਸਾਲ ਦੇ ਅਖੀਰ ਤੇ ਟੈਕਸ ਟਾਈਮ ਤੇ ਤੁਹਾਨੂੰ ਹੋਰ ਟੈਕਸ ਦੇਣਾ ਪੈ ਸਕਦਾ ਹੈ।
ਇਸ ਤਰਾਂ ਹੀ ਜੇ ਤੁਹਾਡੀ ਕੰਪਨੀ ਨੇ ਜਿਥੇ ਤੁਸੀਂ ਕੰਮ ਕਰਦੇ ਹੋ, ਤੁਹਾਡੇ ਜਨਮ ਦਿਨ ਤੇ ਜਾਂ ਕਿਸੇ ਹੋਰ ਤਿਉਹਾਰ ਤੇ ਕੋਈ ਨਾਨ-ਕੈਸ਼ ਗਿਫਟ ਦਿਤਾ ਹੈ ਤਾਂ ਇਹ ਵੀ ਟੈਕਸ ਫਰੀ ਹੋ ਸਕਦਾ ਹੈ ਇਕ ਖਾਸ ਲਿਮਟ ਤੱਕ। ਇਸ ਲਿਮਟ ਤੋਂ ਉਪਰ ਗਿਫਟ ਤੇ ਵੀ ਟੈਕਸ ਲੱਗ ਜਾਂਦਾ ਹੈ। ਇਸ ਤਰ੍ਹਾਂ ਹੀ ਕੈਸ ਗਿਫਟ ਤੇ ਹਮੇਸ਼ਾ ਹੀ ਟੈਕਸ ਦੇਣਾ ਪੈਂਦਾ ਹੈ।
ਸਵਾਲ-2-ਆਪਣੇ ਆਫਿਸ ਦਾ ਫਰਨੀਚਰ ਅੱਪਗ੍ਰਡ ਕਰਨ ਤੇ ਟੈਕਸ ਬੈਨੀਫਿਟ ਕਿਸ ਤਰ੍ਹਾਂ ਲਏ ਜਾ ਸਕਦੇ ਹਨ?
ਜਵਾਬ-ਜੇ ਤੁਹਾਡਾ ਆਪਣਾ ਬਿਜਨਸ ਹੈ ਤਾਂ ਨਵੇਂ ਫਰਨੀਚਰ ਦੀ ਖਰੀਦ ਤੇ ਟੈਕਸ ਦਾ ਫਾਇਦਾ ਹੋ ਸਕਦਾ ਹੈ। ਆਫਿਸ ਦਾ ਫਰਨੀਚਰ ਆਮ ਤੌਰ ‘ਤੇ ਕੈਪੀਟਲ ਪ੍ਰਾਪਰਟੀ ਸਮਝਿਆ ਜਾਂਦਾ ਹੈ ਅਤੇ ਇਸ ਦੀ ਡੈਪਰੀਸੀਏਸ਼ਨ ਸਮੇਂ ਅਨੁਸਾਰ ਤੁਸੀਂ ਕਲੇਮ ਕਰ ਸਕਦੇ ਹੋ।
ਇਸ ਤਰ੍ਹਾਂ ਹੀ ਜੇ ਤੁਸੀਂ ਆਪਣੇ ਇੰਪਲਾਈਜ ਨੂੰ ਹੈਲਥ ਇੰਸੋਰੈਂਸ ਦੇ ਬੈਨੀਫਿਟ ਦੇ ਰਹੇ ਹੋ ਤਾਂ ਪ੍ਰੀਮੀਅਮ ਦੀ ਰਕਮ ਬਿਜਨਸ ਦੀ ਆਮਦਨ ਵਿਚੋਂ ਘਟਾ ਸਕਦੇ ਹੋ। ਇਸ ਵਿਚ ਕਈ ਸਰਤਾਂ ਹੁੰਦੀਆਂ ਹਨ ਜਿਹੜੀਆਂ ਪੂਰੀਆਂ ਕਰਕੇ ਤੁਹਾਡਾ ਅਕਾਊਟੈਂਟ ਇਹ ਟੈਕਸ ਰੀਬੇਟ ਕਲੇਮ ਕਰ ਸਕਦਾ ਹੈ।
ਸਵਾਲ-3-ਕੀ ਡੋਨੇਸ਼ਨ ਦੇਣ ਤੇ ਵੀ ਟੈਕਸ ਰੀਬੇਟ ਮਿਲਦੀ ਹੈ?
ਕਨੇਡੀਅਨ ਲੋਕ ਹਮੇਸਾ ਹੀ ਧਾਰਮਿਕ ਕੰਮਾਂ ਵਾਸਤੇ ਜਾਂ ਮੁਸੀਬਤ ਵਿਚ ਫਸੇ ਲੋਕਾਂ ਦੀ ਮੱਦਦ ਕਰਨ ਵਾਸਤੇ ਦਿਲ ਖ੍ਹੋਲ ਕੇ ਮੱਦਦ ਕਰਦੇ ਹਨ। ਇਹ ਦਾਨ ਕਰਨ ਤੇ ਕਈ ਤਰੀਕੇ ਨਾਲ ਟੈਕਸ ਦਾ ਫਾਇਦਾ ਵੀ ਮਿਲਦਾ ਹੈ। ਜੇ ਤੁਸੀਂ ਪਹਿਲੀ ਵਾਰ ਦਾਨ ਕਰ ਰਹੇ ਹੋ ਤਾਂ ਬਾਕੀ ਦੀਆਂ ਟੈਕਸ ਸਹੂਲਤਾਂ ਤੋਂ ਵੱਧ ਇਕ ਸੁਪਰ ਟੈਕਸ ਕਰੈਡਿਟ ਵੀ ਤੁਹਾਨੂੰ ਮਿਲ ਸਕਦਾ ਹੈ।ਪਰ ਇਹ ਸਿਰਫ ਇਕੋ ਵਾਰ ਮਿਲਦਾ ਹੈ।
ਦੂਸਰਾ ਡੋਨੇਸ਼ਨ ਨੂੰ ਇਸ ਸਾਲ ਕਲੇਮ ਨਾਂ ਕਰਕੇ ਅਗਲੇ ਪੰਜ ਸਾਲਾਂ ਤੱਕ ਵੀ ਕਲੇਮ ਕੀਤਾ ਜਾ ਸਕਦਾ ਹੈ। ਜੇ ਸਾਰੀ ਡੋਨੇਸ਼ਨ ਇਕੋ ਹੀ ਸਪਊਜ ਕਲੇਮ ਕਰੇ ਤਾਂ ਆਮ ਤੌਰ ਤੇ ਵੱਧ ਫਾਇਦਾ ਹੋ ਸਕਦਾ ਹੈ।
ਸਵਾਲ-4-ਜੇ ਤੁਸੀ ਕੈਨੇਡਾ ਰੈਵੀਨਿਯੂ ਏਜੰਸੀ ਦੇ ਫੇਸਲੇ ਤੇ ਸਹਿਮਤ ਨਹੀਂ ਤਾਂ ਕੀ ਨੋਟਿਸ ਆਫ ਆਬਜੈਕਸ਼ਨ ਵੀ ਫਾਈਲ ਕੀਤਾ ਜਾ ਸਕਦਾ ਹੈ?
ਜਵਾਬ- ਜੇ ਕੈਨੇਡਾ ਰੈਵੀਨਿਯੂ ਏਜੰਸੀ ਤੋਂ ਨੋਟਿਸ ਆਫ ਅਸੈਸਮੈਂਟ ਆ ਗਿਆ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਇਹ ਸਹੀ ਨਹੀੰ ਹੈ,ਤੁਹਾਨੂੰ ਹੋਰ ਟੈਕਸ ਫਾਇਦਾ ਮਿਲਣਾ ਚਾਹੀਦਾ ਸੀ ਤਾਂ ਪਹਿਲਾਂ ਤੁਹਾਡਾ ਅਕਾਊਂਟੈਂਟ ਕੈਨੇਡਾ ਰੈਵੀਨਿਯੂ ਏਜੰਸੀ ਨੂੰ ਕਾਲ ਕਰਕੇ ਤੁਹਾਡੀ ਪੁਜੀਸ਼ਨ ਦੱਸ ਸਕਦਾ ਹੈ ਅਤੇ ਤੁਹਾਡੇ ਨੋਟਿਸ ਆਫ ਅਸੈਸਮੈਂਟ ਤੇ ਦੁਬਾਰਾ ਵਿਚਾਰ ਕਰਨ ਨੂੰ ਕਹਿ ਕੇ ਤੁਹਾਡਾ ਮਸਲਾ ਹੱਲ ਕਰ ਸਕਦਾ ਹੈ।ਪਰ ਜੇ ਫਿਰ ਵੀ ਪ੍ਰਾਂਬਲਮ ਠੀਕ ਨਹੀਂ ਹੁੰਦੀ ਤਾਂ ਤੁਹਾਡੇ ਵਲੋਂ ਨੋਟਿਸ ਆਫ ਆਬਜੈਕਸ਼ਨ ਫਾਈਲ ਕੀਤਾ ਜਾ ਸਕਦਾ ਹੈ। ਪਰ ਨੋਟਿਸ ਆਫ ਆਬਜੈਕਸ਼ਨ ਫਾਈਲ ਕਰਨ ਦੀ ਇਕ ਟਾਈਮ ਲਿਮਿਟ ਹੁੰਦੀ ਹੈ ਅਤੇ ਇਸ ਸਮੇਂ ਦੇ ਵਿਚ ਵਿਚ ਹੀ ਇਹ ਫਾਈਲ ਕੀਤਾ ਜਾ ਸਕਦਾ ਹੈ।ਉਸ ਤੋਂ ਬਾਅਦ ਸਰਕਾਰ ਵਲੋਂ ਤੁਹਾਨੂੰ ਇਸ ‘ਤੇ ਹੋਣ ਵਾਲੀ ਕਾਰਵਾਈ ਦੀ ਜਾਣਕਾਰੀ ਸਮੇਂ ਸਮੇ ਅਨੁਸਾਰ ਦਿਤੀ ਜਾਂਦੀ ਹੈ ਜਿਵੇਂ ਕਿ ਤੁਹਾਡਾ ਪੱਖ ਮੰਨ ਲਿਆ ਗਿਆ ਹੈ ਜਾਂ ਨੋਟਿਸ ਆਫ ਅਸੈਸਮੈਂਟ ਵਿਚ ਪਹਿਲਾ ਫੈਸਲਾ ਕਇਮ ਰੱਖਿਆ ਹੈ ਜਾਂ ਤੁਹਾਡੀ ਫਾਈਲ ਤੇ ਵਿਚਾਰ ਕਰਕੇ ਦੁਬਾਰਾ ਫੈਸਲਾ ਲਿਆ ਜਾਵੇਗਾ।
ਸਵਾਲ-5-ਸਾਲ 2016 ਵਿਚ ਟੈਕਸ ਰੇਟ ਕੀ ਹਨ?
ਜਵਾਬ-ਕੈਨੇਡਾ ਵਿਚ ਦੂਹਰਾ ਟੈਕਸ ਲੱਗਦਾ ਹੈ, ਇਕ ਫੈਡਰਲ ਸਰਕਾਰ ਦਾ ਅਤੇ ਦੂਸਰਾ ਓਨਟਾਰੀਓ ਸਰਕਾਰ ਦਾ। ਦੋਨੋਂ ਟੈਕਸ ਰੇਟ ਇਕੱਠੇ ਕਰਕੇ ਕੰਬਾਈਨਡ ਰੇਟ ਪਹਿਲੇ 41536 ਤੱਕ ਦੀ ਆਮਦਨ ਤੇ 20.05% ਟੈਕਸ ਲੱਗਦਾ ਹੈ ਜਿਹੜਾ ਕਿ ਆਮਦਨ ਵੱਧਣ ਦੇ ਨਾਲ- ਨਾਲ ਵੱਧਦਾ ਰਹਿੰਦਾ ਹੈ।ਸਾਲ 2015 ਤੱਕ 220000 ਡਾਲਰ ਦੀ ਆਮਦਨ ਤੇ ਵੱਧ ਤੋਂ ਵੱਧ 51.97% ਟੈਕਸ ਲੱਗਦਾ ਸੀ ਪਰ ਹੁਣ ਇਸ ਸਾਲ ਤੋਂ 220000 ਡਾਲਰ ਤੋਂ ਵੱਧ ਇੰਕਮ ਤੇ 53.53% ਟੈਕਸ ਲੱਗੇਗਾ। ਇਸ ਕਰਕੇ ਅਸੀਂ ਸਮਝ ਸਕਦੇ ਹਾਂ ਕਿ ਟੈਕਸ ਬਾਰੇ ਸੋਚਣਾ ਜਰੂਰੀ ਕਿਉ ਹੈ ।
ਇਹ ਸਵਾਲ ਜਵਾਬ ਆਮ ਅਤੇ ਬੇਸਿਕ ਜਾਣਕਾਰੀ ਵਾਸਤੇ ਹੀ ਹਨ। ਕੋਈ ਵੀ ਫੈੇਸਲਾ ਲੈਣ ਤੋਂ ਪਹਿਲਾਂ ਆਪਣੇ ਅਕਾਊਂਟੈਂਟ ਨਾਲ ਸਲਾਹ ਜਰੂਰ ਕਰੋ।ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਤੁਸੀ ਮੇਰੇ ਨਾਲ ਵੀ ਸਪੰਰਕ ਕਰ ਸਕਦੇ ਹੋ।
ਜੇ ਸੀ ਆਰ ਏ ਤੋਂ ਕੋਈ ਲੈਟਰ ਆ ਗਿਆ ਹੈ, ਪਨੈਲਿਟੀ ਪੈ ਗਈ ਹੈ ਜਾਂ ਬਿਜਨਸ ਟੈਕਸ ਭਰਨਾ ਹੈ, ਨਵੀਂ ਕੰਪਨੀ ਰਜਿਸਟਰ ਕਰਨ ਵਾਸਤੇ ਜਾਂ ਪਿਛਲੇ ਸਾਲਾਂ ਦਾ ਪਰਸਨਲ ਜਾਂ ਬਿਜਨਸ ਟੈਕਸ ਭਰਨ ਵਾਸਤੇ ਜਾਂ ਟੈਕਸ ਅਤੇ ਅਕਾਊਂਟਿੰਗ ਸਬੰਧੀ ਕੋਈ ਵੀ ਮਸਲਾ ਹੈ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-300 -2359 ਤੇ।