ਪਟਨਾ/ਬਿਊਰੋ ਨਿਊਜ਼
ਸ਼ਰਾਬਬੰਦੀ ਇੱਕ ਦਿਨ ਪੂਰੇ ਦੇਸ਼ ਵਿਚ ਲਾਗੂ ਹੋ ਜਾਵੇਗੀ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਸੂਬੇ ਵਿਚ ਸ਼ਰਾਬਬੰਦੀ ਪੂਰੀ ਤਰ੍ਹਾਂ ਸਫਲ ਹੋਏਗੀ ਤੇ ਇਸ ਤੋਂ ਬਾਅਦ ਪੂਰੇ ਦੇਸ਼ ਵਿਚ ਹੀ ਸ਼ਰਾਬ ‘ਤੇ ਰੋਕ ਲੱਗੇਗੀ।
ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਇੱਕ ਸਮਾਗਮ ਵਿਚ ਬੋਲਦਿਆਂ ਕਿਹਾ ਕਿ ਕੁਝ ਲੋਕ ਕਹਿੰਦੇ ਹਨ ਕਿ ਸ਼ਰਾਬ ‘ਤੇ ਪੂਰੀ ਤਰ੍ਹਾਂ ਰੋਕ ਨਹੀਂ ਲੱਗੀ ਹੈ। ਅਜਿਹੇ ਵਿਚ ਕੀ ਅਸੀਂ ਕੋਸ਼ਿਸ਼ ਛੱਡ ਦੇਈਏ। ਉਨ੍ਹਾਂ ਕਿਹਾ ਕਿ ਮੈਨੂੰ ਬਿਹਾਰ ਵਿਚ ਸ਼ਰਾਬਬੰਦੀ ਦੀ ਸਫਲਤਾ ‘ਤੇ ਪੂਰਾ ਭਰੋਸਾ ਹੈ ਤੇ ਇੱਕ ਦਿਨ ਪੂਰੇ ਦੇਸ਼ ਵਿਚ ਵੀ ਸ਼ਰਾਬ ‘ਤੇ ਰੋਕ ਲੱਗੇਗੀ।
ਉਨ੍ਹਾਂ ਕਿਹਾ, “ਮੈਂ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਸ਼ਰਾਬ ‘ਤੇ ਰੋਕ ਲਾਉਣ ਦਾ ਫੈਸਲਾ ਲਿਆ ਸੀ। ਇਸ ਫੈਸਲੇ ਦੀ ਅਸਫਲਤਾ ਦੀ ਦੁਆ ਕਰਨ ਵਾਲਿਆਂ ਨੂੰ ਨਾਕਾਮੀ ਹੀ ਮਿਲੇਗੀ। ਅੱਜ ਪੂਰੀ ਤਰ੍ਹਾਂ ਸ਼ਰਾਬਬੰਦੀ ਲਾਗੂ ਕਰਨ ਵਿਚ ਲੋਕ ਸਹਿਯੋਗ ਦੇ ਰਹੇ ਹਨ।” ਨਿਤਿਸ਼ ਨੇ ਕਿਹਾ ਕਿ ਅਸੀਂ ਹੋਰ ਸੂਬਿਆਂ ਵਿਚ ਜਾ ਕੇ ਵੀ ਸ਼ਰਾਬਬੰਦੀ ਅੰਦੋਲਨ ਨੂੰ ਅੱਗੇ ਵਧਾਵਾਂਗੇ। ਹਰ ਥਾਂ ਇਸ ਦੀ ਸ਼ੁਰੂਆਤ ਹੋ ਗਈ ਹੈ।
Check Also
ਸੱਜਣ ਕੁਮਾਰ ਖਿਲਾਫ ਫੈਸਲਾ 31 ਜਨਵਰੀ ਤੱਕ ਅੱਗੇ ਪਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਅਦਾਲਤ ਨੇ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਖਿਲਾਫ …