ਪੁਲਿਸ ਨੇ ਖਾਲੀ ਕਰਵਾਇਆ ਇਲਾਂਤੇ ਮਾਲ
ਚੰਡੀਗੜ੍ਹ/ਬਿਊਰੋ ਨਿਊਜ਼
ਪੁਲਿਸ ਦੇ ਕੰਟਰੋਲ ਰੂਮ ਵਿਚ ਇੰਟਰਨੈਟ ਕਾਲ ਰਾਹੀਂ ਚੰਡੀਗੜ੍ਹ ਦੇ ਇਲਾਂਤੇ ਮਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਸਦੇ ਚੱਲਦਿਆਂ ਪੁਲਿਸ ਵਲੋਂ ਸਾਰਾ ਇਲਾਂਤੇ ਮਾਲ ਖਾਲੀ ਕਰਵਾ ਲਿਆ ਗਿਆ ਅਤੇ ਸਾਰੀਆਂ ਮੰਜ਼ਿਲਾਂ ਦੀ ਤਲਾਸ਼ੀ ਲਈ ਗਈ, ਪਰ ਕੋਈ ਬੰਬਨੁਮਾ ਚੀਜ਼ ਨਹੀਂ ਮਿਲੀ। ਗਾਹਕ ਅਤੇ ਦੁਕਾਨਦਾਰ ਆਪਣੀ ਜਾਨ ਬਚਾਉਣ ਦੀ ਖ਼ਾਤਰ ਆਪਣਾ ਸਮਾਨ ਵੀ ਇੱਥੇ ਹੀ ਛੱਡ ਕੇ ਚਲੇ ਗਏ। ਪੁਲਿਸ ਅਧਿਕਾਰੀਆਂ ਅਤੇ ਟਰੈਫ਼ਿਕ ਪੁਲਿਸ ਵਲੋਂ ਲੋਕਾਂ ਨੂੰ ਤੁਰੰਤ ਇੱਥੋਂ ਜਾਣ ਦੇ ਨਿਰਦੇਸ਼ ਦਿੱਤੇ ਗਏ । ਐੱਸ. ਐੱਸ. ਪੀ. ਦਾ ਕਹਿਣਾ ਹੈ ਕਿ ਇੰਟਰਨੈਟ ਕਾਲ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐਸਐਸਪੀ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ‘ਤੇ ਇਲਾਂਤੇ ਮਾਲ ‘ਚ ਬੰਬ ਹੋਣ ਦੀ ਸੂਚਨਾਂ ਮਿਲੀ ਸੀ। ਧਿਆਨ ਰਹੇ ਕਿ ਅੱਜ ਈਦ ਦੀ ਛੁੱਟੀ ਹੋਣ ਕਰਕੇ ਮਾਲ ਵਿਚ ਕਾਫੀ ਭੀੜ ਲੱਗੀ ਹੋਈ ਸੀ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …