24.7 C
Toronto
Wednesday, August 12, 2026
spot_img
HomeਕੈਨੇਡਾFrontਪੰਜਾਬ ’ਚ ਬੱਚਾ ਗੋਦ ਲੈਣਾ ਹੋਇਆ ਅਸਾਨ - ਸੂਬਾ ਸਰਕਾਰ ਨੇ ਜ਼ਿਲ੍ਹਾ...

ਪੰਜਾਬ ’ਚ ਬੱਚਾ ਗੋਦ ਲੈਣਾ ਹੋਇਆ ਅਸਾਨ – ਸੂਬਾ ਸਰਕਾਰ ਨੇ ਜ਼ਿਲ੍ਹਾ ਪੱਧਰ ’ਤੇ 16 ਹੋਰ ਅਡੌਪਸ਼ਨ ਏਜੰਸੀਆਂ ਕੀਤੀਆਂ ਸਥਾਪਿਤ

ਪੰਜਾਬ ’ਚ ਬੱਚਾ ਗੋਦ ਲੈਣਾ ਹੋਇਆ ਅਸਾਨ – ਸੂਬਾ ਸਰਕਾਰ ਨੇ ਜ਼ਿਲ੍ਹਾ ਪੱਧਰ ’ਤੇ 16 ਹੋਰ ਅਡੌਪਸ਼ਨ ਏਜੰਸੀਆਂ ਕੀਤੀਆਂ ਸਥਾਪਿਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਬੱਚਾ ਗੋਦ ਲੈਣ ਦੀ ਯੋਜਨਾ ਬਣਾ ਰਹੇ ਜੋੜਿਆਂ ਲਈ ਇਹ ਖਬਰ ਬਹੁਤ ਅਹਿਮ ਹੈ। ਪੰਜਾਬ ’ਚ ਭਗਵੰਤ ਮਾਨ ਸਰਕਾਰ ਨੇ ਸੂਬੇ ਵਿਚ ਗੋਦ ਲੈਣ ਦੀ ਪ੍ਰਕਿਰਿਆ ਨੂੰ ਬਹੁਤ ਸਰਲ ਅਤੇ ਪਾਰਦਰਸ਼ੀ ਬਣਾ ਦਿੱਤਾ ਹੈ। ਇਸਦੇ ਚੱਲਦਿਆਂ ਬੱਚਾ ਗੋਦ ਲੈਣ ਵਾਲੇ ਜੋੜਿਆਂ ਨੂੰ ਹੁਣ ਇਕ ਤੋਂ ਦੂਜੀ ਥਾਂ ਭੱਜ-ਦੌੜ ਨਹੀਂ ਕਰਨੀ ਪਵੇਗੀ। ਪੰਜਾਬ ਸਰਕਾਰ ਨੇ ਹੁਣ ਜ਼ਿਲ੍ਹਾ ਪੱਧਰ ’ਤੇ ਗੋਦ ਲੈਣ ਵਾਲੀਆਂ ਏਜੰਸੀਆਂ ਸਥਾਪਿਤ ਕਰ ਦਿੱਤੀਆਂ ਹਨ। ਇਹ ਦਾਅਵਾ ਪੰਜਾਬ ਦੀ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਹੈ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਦੀ ਕੋਸ਼ਿਸ਼ ਹਰ ਕਾਨੂੰਨੀ ਪ੍ਰਕਿਰਿਆ ਨੂੰ ਸਰਲ ਬਣਾ ਕੇ ਅਨਾਥ ਅਤੇ ਬੇਸਹਾਰਾ ਬੱਚਿਆਂ ਨੂੰ ਮਾਤਾ-ਪਿਤਾ ਦਾ ਪਿਆਰ ਦਿਵਾਉਣਾ ਹੈ। ਏਨਾ ਹੀ ਨਹੀਂ 21 ਬੱਚਿਆਂ ਨੂੰ ਵਿਦੇਸ਼ੀ ਜੋੜਿਆਂ ਜਾਂ ਵਿਦੇਸ਼ਾਂ ਵਿਚ ਰਹਿਣ ਵਾਲੇ ਵਿਅਕਤੀਆਂ ਨੇ ਗੋਦ ਲਿਆ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪਹਿਲਾਂ ਸੂਬੇ ਵਿਚ ਸਿਰਫ 10 ਅਡੌਪਸ਼ਨ ਏਜੰਸੀਆਂ ਹੀ ਕੰਮ ਕਰ ਰਹੀਆਂ ਸਨ, ਜਿਸ ਕਰਕੇ ਇਸ ਪ੍ਰਕਿਰਿਆ ਵਿਚ ਬਹੁਤ ਦੇਰੀ ਹੋ ਜਾਂਦੀ ਸੀ ਅਤੇ ਗੋਦ ਲੈਣ ਵਾਲਿਆਂ ਜੋੜਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਸਰਕਾਰ ਨੇ ਹੁਣ ਇਸ ਨੂੰ ਲੈ ਕੇ 16 ਹੋਰ ਨਵੀਆਂ ਅਡੌਪਸ਼ਨ ਏਜੰਸੀਆਂ ਤੈਨਾਤ ਕਰ ਦਿੱਤੀਆਂ ਹਨ।

RELATED ARTICLES
POPULAR POSTS