Breaking News
Home / ਪੰਜਾਬ / ਪੰਜਾਬ ’ਚ ਹਾਈ ਅਲਰਟ – ਥਾਂ-ਥਾਂ ਲਗਾਏ ਗਏ ਪੁਲਿਸ ਨਾਕੇ

ਪੰਜਾਬ ’ਚ ਹਾਈ ਅਲਰਟ – ਥਾਂ-ਥਾਂ ਲਗਾਏ ਗਏ ਪੁਲਿਸ ਨਾਕੇ

ਅਜ਼ਾਦੀ ਦਿਵਸ ਤੋਂ ਪਹਿਲਾਂ ਸੁਰੱਖਿਆ ਕੀਤੀ ਗਈ ਸਖਤ
ਚੰਡੀਗੜ੍ਹ/ਬਿਊਰੋ ਨਿਊਜ਼
ਅੰਮਿ੍ਰਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਡਾਲੇਕੇ ’ਚੋਂ ਟਿਫਿਨ ਬੰਬ ਬਰਾਮਦ ਹੋਣ ਬਾਅਦ ਸੂਬੇ ’ਚ ਪੁਲਿਸ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ ਅਤੇ ਥਾਂ-ਥਾਂ ਪੁਲਿਸ ਨਾਕੇ ਲਗਾਏ ਗਏ ਨੇ। ਆਜ਼ਾਦੀ ਦਿਹਾੜੇ ਉੱਤੇ ਸੁਰੱਖਿਆ ਦੇ ਮੱਦੇਨਜ਼ਰ ਅੰਮਿ੍ਰਤਸਰ, ਜਲੰਧਰ ਤੇ ਲੁਧਿਆਣਾ ਪੁਲਿਸ ਕਮਿਸ਼ਨਰ ਅਤੇ ਸੂਬੇ ਭਰ ’ਚ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਐੱਸਪੀ ਪੱਧਰ ਦੇ 22 ਹੋਰ ਨਵੇਂ ਅਧਿਕਾਰੀ ਲਗਾ ਦਿੱਤੇ ਗਏ ਹਨ। ਇਸ ਸਬੰਧੀ ਡੀਐੱਸਪੀ ਧਰਮਕੋਟ ਸੁਬੇਗ ਸਿੰਘ ਨੇ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਦੀਆਂ ਹਦਾਇਤਾਂ ਉੱਤੇ ਵਿਸੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਤਲੁਜ ਦਰਿਆ ਤੇ ਹੋਰ ਕਈ ਅਹਿਮ ਸਥਾਨਾਂ ਉੱਤੇ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਸੂਬੇ ’ਚ ਹਾਈ ਅਲਰਟ ਦੌਰਾਨ ਆਜ਼ਾਦੀ ਦਿਹਾੜੇ ’ਤੇ ਸੁਰੱਖਿਆ ਸਖਤ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਲਈ ਪੁਲਿਸ ਅਤੇ ਖੁਫੀਆ ਏਜੰਸੀਆਂ ਸੁਚੇਤ ਹੋ ਗਈਆਂ ਹਨ। ਏਅਰਪੋਰਟ, ਬੱਸ ਅੱਡਿਆਂ ਅਤੇ ਹੋਰ ਭੀੜ ਭੜੱਕੇ ਵਾਲੀਆਂ ਜਨਤਕ ਥਾਵਾਂ ’ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸੂਬਾ ਭਰ ’ਚ ਪੁਲਿਸ ਵੱਲੋਂ ਨਾਕੇ ਲਗਾਏ ਗਏ ਹਨ ਅਤੇ ਹਰ ਸ਼ੱਕੀ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ।
ਇਸ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਪ੍ਰੈਸ ਕਾਨਫਰੰਸ ਕਰਕੇ ਪਾਕਿਸਤਾਨ ਦੀ ਵੱਡੀ ਸਾਜਿਸ਼ ਦਾ ਖੁਲਾਸਾ ਕੀਤਾ ਸੀ। ਧਿਆਨ ਰਹੇ ਕਿ ਅੰਮਿ੍ਰਤਸਰ ਦੇ ਪੇਂਡੂ ਖੇਤਰ ਤੋਂ ਹੈਂਡ ਗ੍ਰੇਨੇਡ ਤੇ ਟਿਫਿਨ ਬਾਕਸ ਆਈਈਡੀ ਅਤੇ ਕਾਰਤੂਸ ਬਰਾਮਦ ਹੋਏ ਸਨ। ਬੱਚਿਆਂ ਦੇ ਟਿਫਿਨ ਬਾਕਸ ਵਿੱਚ ਆਈਈਡੀ ਬੰਬ ਫਿੱਟ ਕੀਤਾ ਗਿਆ ਸੀ ਅਤੇ ਇਹ ਬੰਬ ਅਤੇ ਹੈਂਡ ਗ੍ਰਨੇਡ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਡਾਲੇਕੇ ਪਿੰਡ ਤੋਂ ਬਰਾਮਦ ਹੋਏ ਸਨ। ਦਿਨਕਰ ਗੁਪਤਾ ਨੇ ਖੁਲਾਸਾ ਕੀਤਾ ਸੀ ਕਿ ਇਹ ਹਥਿਆਰ ਪਾਕਿਸਤਾਨ ਵਲੋਂ ਡਰੋਨ ਰਾਹੀਂ ਭੇਜੇ ਗਏ ਸਨ।

 

Check Also

ਕਰਜ਼ੇ ’ਚ ਡੁੱਬੇ ਜਗਰਾਓ ਦੇ ਕਿਸਾਨ ਸੁਖਮੰਦਰ ਸਿੰਘ ਨੇ ਪੀਤੀ ਜ਼ਹਿਰ

ਤਿੰਨ ਧੀਆਂ ਦੇ ਪਿਤਾ ਨੇ ਇਲਾਜ਼ ਦੌਰਾਨ ਤੋੜਿਆ ਦਮ ਜਗਰਾਉਂ/ਬਿਊਰੋ ਨਿਊਜ਼ : ਸਮੇਂ-ਸਮੇਂ ਦੀਆਂ ਸਰਕਾਰਾਂ …