Breaking News
Home / ਪੰਜਾਬ / ਬੈਂਸ ਭਰਾਵਾਂ ਨੇ ਵਿਧਾਨ ਸਭਾ ਦੇ ਬਾਹਰ ਲਾਇਆ ‘ਰੇਤ ਸਟੋਰ’

ਬੈਂਸ ਭਰਾਵਾਂ ਨੇ ਵਿਧਾਨ ਸਭਾ ਦੇ ਬਾਹਰ ਲਾਇਆ ‘ਰੇਤ ਸਟੋਰ’

ਕਿਹਾ, ਕੈਪਟਨ ਦੀ ਹੈਲੀਕਾਪਟਰ ਰੇਡ ਤੋਂ ਬਾਅਦ ਰੇਤ ਹੋਰ ਮਹਿੰਗੀ ਹੋਈ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਦੇ ਬਾਹਰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਬੈਂਸ ਨੇ ਰੇਤ ਮਾਫੀਆ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਬੈਂਸ ਭਰਾਵਾਂ ਨੇ ਵਿਧਾਨ ਸਭਾ ਦੇ ਬਾਹਰ ‘ਰਾਜਾ ਰੇਤ ਸਟੋਰ’ ਦੇ ਨਾਂ ਤੋਂ ਦੁਕਾਨ ਲਾ ਲਈ। ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਵਿਚ ਸਭ ਤੋਂ ਜ਼ਿਆਦਾ ਰੇਤ ਮਹਿੰਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਹੈਲੀਕਾਪਟਰ ਰਾਹੀਂ ਮਾਰੀ ਗਈ ਰੇਡ ਤੋਂ ਪਹਿਲਾਂ ਰੇਤ ਸਸਤੀ ਸੀ ਅਤੇ ਹੁਣ ਮਹਿੰਗੀ ਕਿਉਂ ਹੋ ਗਈ। ਬੈਂਸ ਭਰਾਵਾਂ ਨੇ ਵਿਧਾਨ ਸਭਾ ਬਾਹਰ ਰੇਤ ਦੇ ਬੋਰੇ ਰੱਖ ਲਏ ਅਤੇ ਇਕ ਬੋਰਡ ‘ਤੇ ਵੱਖ-ਵੱਖ ਸ਼ਹਿਰਾਂ ਵਿਚ ਰੇਤ ਦੇ ਭਾਅ ਵੀ ਲਿਖ ਦਿੱਤੇ।
ਸਿਮਰਜੀਤ ਬੈਂਸ ਨੇ ਕਿਹਾ ਕਿ ਜਦੋਂ ਰੇਤ ਮਾਫੀਆ ਦਾ ਪਹਿਲਾਂ ਰੌਲਾ ਪੈ ਰਿਹਾ ਸੀ ਉਦੋਂ ਪੰਜਾਬ ਵਿੱਚ ਰੇਤ ਦੇ ਇਕ ਟਰੱਕ ਦਾ ਰੇਟ 3400 ਰੁਪਏ ਸੀ ਤੇ ਹੁਣ ਉਹ ਵਧ ਕੇ 40 ਹਜ਼ਾਰ ਤੋਂ ਲੈ ਕੇ 44 ਹਜ਼ਾਰ ਰੁਪਏ ਤੱਕ ਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਰੇਤ ਮਾਫੀਆ ‘ਤੇ ਲਗਾਮ ਕੱਸਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਘਰ ਬਣਾਉਣੇ ਸੌਖੇ ਹੋ ਸਕਣ ।

Check Also

ਚੰਨੀ ਦੇ ਰਿਸ਼ਤੇਦਾਰ ਦੇ ਘਰੋਂ ਈਡੀ ਨੇ 10 ਕਰੋੜ ਰੁਪਏ ਤੋਂ ਵੀ ਵੱਧ ਕੀਤੇ ਬਰਾਮਦ

ਭਾਜਪਾ ਕਹਿੰਦੀ : ਚੰਨੀ ਕਰਦਾ ਨੋਟਾਂ ਨਾਲ ਮਸਲੇ ਹੱਲ ਚੰਡੀਗੜ੍ਹ/ਬਿੳੂਰੋ ਨਿੳੂਜ਼ ਨਜਾਇਜ਼ ਰੇਤ ਮਾਈਨਿੰਗ ਦੇ …