Breaking News
Home / ਭਾਰਤ / ਰਿਜ਼ਰਵ ਬੈਂਕ 100 ਰੁਪਏ ਦਾ ਨਵਾਂ ਵਾਰਨਿਸ਼ ਨੋਟ ਕਰੇਗੀ ਜਾਰੀ

ਰਿਜ਼ਰਵ ਬੈਂਕ 100 ਰੁਪਏ ਦਾ ਨਵਾਂ ਵਾਰਨਿਸ਼ ਨੋਟ ਕਰੇਗੀ ਜਾਰੀ

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਹੁਣ ਛੇਤੀ ਹੀ 100 ਰੁਪਏ ਦਾ ਨਵਾਂ ਵਾਰਨਿਸ਼ ਨੋਟ ਜਾਰੀ ਕਰਨ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਨੋਟਾਂ ਦੀ ਖ਼ਾਸੀਅਤ ਇਹ ਹੋਵੇਗੀ ਕਿ ਇਹ ਛੇਤੀ ਗੰਦੇ ਨਹੀਂ ਹੋਣਗੇ ਤੇ ਨਾ ਹੀ ਜਲਦੀ ਪਾਟ ਸਕਣਗੇ। ਆਰ.ਬੀ.ਆਈ. ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਉਹ ਛੇਤੀ ਹੀ 100 ਰੁਪਏ ਵਾਰਨਿਸ਼ ਲੱਗੇ ਨੋਟਾਂ ਨੂੰ ਅਜ਼ਮਾਇਸ਼ ਦੇ ਤੌਰ ‘ਤੇ ਜਾਰੀ ਕਰੇਗਾ। ਇਨ੍ਹਾਂ ਨੋਟਾਂ ‘ਤੇ ਵਿਸ਼ੇਸ਼ ਪਰਤ ਚੜ੍ਹੀ ਹੁੰਦੀ ਹੈ, ਜਿਸ ਨਾਲ ਇਹ ਛੇਤੀ ਨਹੀਂ ਪਾਟਦੇ ਤੇ ਨਾ ਹੀ ਗੰਦੇ ਹੁੰਦੇ ਹਨ। ਦੁਨੀਆ ਦੇ ਕਈ ਦੇਸ਼ਾਂ ਵਿੱਚ ਵਾਰਨਿਸ਼ ਲੱਗੇ ਨੋਟਾਂ ਦੀ ਵਰਤੋਂ ਹੁੰਦੀ ਹੈ, ਇਸ ਲਈ ਆਰਬੀਆਈ 100 ਰੁਪਏ ਦੇ ਨੋਟ ਤੋਂ ਹੀ ਸ਼ੁਰੂਆਤ ਕਰੇਗੀ।

Check Also

ਇਨੈਲੋ ਅਤੇ ਬਸਪਾ ਮਿਲ ਕੇ ਲੜਨਗੇ ਹਰਿਆਣਾ ਵਿਧਾਨ ਸਭਾ ਚੋਣਾਂ

ਬਸਪਾ 37 ਅਤੇ ਇਨੈਲੋ 53 ਸੀਟਾਂ ’ਤੇ ਉਤਾਰੇਗੀ ਉਮੀਦਵਾਰ ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਵਿਧਾਨ ਸਭਾ …