-1.8 C
Toronto
Wednesday, December 3, 2025
spot_img
Homeਭਾਰਤਭਾਰਤ ਵਿਚ ਕਰੋਨਾ ਪੀੜਤਾਂ ਦਾ ਅੰਕੜਾ 1 ਲੱਖ 7 ਹਜ਼ਾਰ ਤੋਂ ਪਾਰ

ਭਾਰਤ ਵਿਚ ਕਰੋਨਾ ਪੀੜਤਾਂ ਦਾ ਅੰਕੜਾ 1 ਲੱਖ 7 ਹਜ਼ਾਰ ਤੋਂ ਪਾਰ

ਅੱਜ ਭਾਰਤ ‘ਚ 5 ਹਜ਼ਾਰ ਤੋਂ ਵੱਧ ਨਵੇਂ ਕਰੋਨਾ ਦੇ ਮਾਮਲੇ ਆਏ ਸਾਹਮਣੇ
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਭਰ ਵਿਚ ਕਹਿਰ ਮਚਾਉਣ ਤੋਂ ਬਾਅਦ ਕਰੋਨਾ ਦਾ ਕਹਿਰ ਬੇਸ਼ੱਕ ਥੋੜ੍ਹਾ ਘਟਣਾ ਸ਼ੁਰੂ ਹੋ ਗਿਆ ਹੈ ਪ੍ਰੰਤੂ ਇਸ ਦੇ ਉਲਟ ਭਾਰਤ ਵਿਚ ਕਰੋਨਾ ਦਾ ਖਤਰਾ ਹੁਣ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਭਾਰਤ ਵਿਚ ਕਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ ਹੁਣ 1 ਲੱਖ 7 ਹਜ਼ਾਰ ਤੋਂ ਪਾਰ ਚਲਾ ਗਿਆ ਹੈ। ਭਾਰਤ ਲਈ ਆਉਂਦੇ ਦਿਨ ਹੋਰ ਵੀ ਚੁਣੌਤੀ ਭਰਪੂਰ ਹੋ ਸਕਦੇ ਹਨ ਕਿਉਂਕਿ ਹੁਣ ਭਾਰਤ ਵਿਚ ਹੌਲੀ-ਹੌਲੀ ਲੌਕਡਾਊਨ ਨੂੰ ਵੀ ਹਟਾਇਆ ਜਾ ਰਿਹਾ ਹੈ। ਭਾਰਤ ‘ਚ ਇੱਕ ਦਿਨ ‘ਚ ਨਵੇਂ ਕੋਰੋਨਾ-ਮਰੀਜ਼ਾਂ ਦੀ ਗਿਣਤੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਵੇਖਣ ਨੂੰ ਮਿਲਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਵਾਇਰਸ ਦੇ 5,611 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਲਗਭਗ 140 ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਦੂਜੇ ਪਾਸੇ ਦੁਨੀਆ ਭਰ ‘ਚ 50 ਲੱਖ 6 ਹਜ਼ਾਰ ਤੋਂ ਵੱਧ ਕਰੋਨਾ ਪੀੜਤ ਮਰੀਜ਼ ਹਨ ਜਦਕਿ ਮੌਤਾਂ ਦਾ ਅੰਕੜਾ 3 ਲੱਖ 25 ਹਜ਼ਾਰ ਨੂੰ ਪਾਰ ਕਰ ਗਿਆ ਹੈ। ਰੂਸ ‘ਚ ਕਰੋਨਾ ਪੀੜਤਾਂ ਦਾ ਅੰਕੜਾ 3 ਲੱਖ ਤੋਂ ਪਾਰ ਚਲਾ ਗਿਆ ਹੈ ਪਰ ਸਭ ਤੋਂ ਜ਼ਿਆਦਾ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ‘ਚ ਅਮਰੀਕਾ ਸਭ ਤੋਂ ਪਹਿਲੇ ਨੰਬਰ ‘ਤੇ ਬਣਿਆ ਹੋਇਆ ਹੈ।

RELATED ARTICLES
POPULAR POSTS