80 ਫੀਸਦੀ ਸਫਲਤਾ ਦੀ ਉਮੀਦ, ਨਤੀਜਿਆਂ ਦਾ ਇੰਤਜ਼ਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ‘ਚ ਹਾਹਾਕਾਰ ਮਚਾ ਰੱਖੀ ਹੈ। ਇਸ ਵਾਇਰਸ ਦੇ ਇਲਾਜ ਲਈ ਦਵਾਈਆਂ ਬਣਾਉਣ ‘ਚ ਕਈ ਦੇਸ਼ਾਂ ਦੇ ਵਿਗਿਆਨੀ ਜੁੱਟੇ ਹੋਏ ਹਨ। ਬ੍ਰਿਟੇਨ ‘ਚ ਕਰੋਨਾ ਵਾਇਰਸ ਦੀ ਵੈਕਸੀਨ ਦਾ ਮਨੁੱਖ ਪਰੀਖਣ ਸ਼ੁਰੂ ਹੋ ਗਿਆ ਹੈ। ਔਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਹ ਜੋ ਵੈਕਸੀਨ ਤਿਆਰ ਕਰ ਰਹੇ ਹਨ ਉਸ ‘ਚ ਸਫਲਤਾ ਦੀ 80 ਫੀਸਦੀ ਸੰਭਾਵਨਾ ਹੈ। ਜੇਕਰ ਵਿਗਿਆਨੀ ਇਹ ਵੈਕਸੀਨ ਬਣਾਉਣ ‘ਚ ਸਫ਼ਲ ਰਹਿੰਦੇ ਹਨ ਤਾਂ ਇਹ ਪੂਰੀ ਦੁਨੀਆਂ ਲਈ ਰਾਹਤ ਵਾਲੀ ਖਬਰ ਹੋਵੇਗੀ। ਔਕਸਫੋਰਡ ਟੀਮ ਦੀ ਮੈਂਬਰ ਪ੍ਰੋਫੈਸਰ ਸਾਰਾ ਗਿਲਬਰਟ ਨੇ ਕਿਹਾ ਕਿ ਅਸੀਂ ਜਿਨ੍ਹਾਂ ਵਿਅਕਤੀਆਂ ‘ਤੇ ਵੈਕਸੀਨ ਦਾ ਇਸਤੇਮਾਲ ਕੀਤਾ ਹੈ ਉਨ੍ਹਾਂ ‘ਚ ਵਾਇਰਸ ਕਾਫੀ ਘੱਟ ਹੋ ਰਿਹਾ ਹੈ। ਸਾਨੂੰ ਇਸ ਦੇ ਨਤੀਜਿਆਂ ਲਈ ਕੁਝ ਸਮਾਂ ਇੰਤਜ਼ਾਰ ਕਰਨਾ ਪਵੇਗਾ।