ਅੰਮ੍ਰਿਤਸਰ : ਜੱਲ੍ਹਿਆਂਵਾਲਾ ਬਾਗ਼ ਵਿਚ ਚੱਲ ਰਹੇ ਸਾਂਭ-ਸੰਭਾਲ ਅਤੇ ਉਸਾਰੀ ਦੇ ਕੰਮ ਦੌਰਾਨ ਇਸ ਸ਼ਹੀਦੀ ਸਮਾਰਕ ਨੂੰ ਯਾਤਰੂਆਂ ਵਾਸਤੇ ਦੋ ਮਹੀਨੇ ਲਈ ਬੰਦ ਕੀਤਾ ਜਾ ਰਿਹਾ ਹੈ। ਇਹ ਸਮਾਰਕ ਯਾਤਰੂਆਂ ਵਾਸਤੇ 15 ਫਰਵਰੀ ਤੋਂ 12 ਅਪਰੈਲ ਤਕ ਬੰਦ ਰਹੇਗਾ। ਇਸ ਸੂਚਨਾ ਨੂੰ ਦਰਸਾਉਂਦਾ ਇਕ ਬੋਰਡ ਵੀ ਇੱਥੇ ਦਾਖ਼ਲਾ ਗੇਟ ‘ਤੇ ਲਾ ਦਿੱਤਾ ਗਿਆ ਹੈ। ਇਸ ਮਾਮਲੇ ਬਾਰੇ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਯਾਦਗਾਰ ਵਿਚ ਚੱਲ ਰਿਹਾ ਉਸਾਰੀ ਕਾਰਜ 31 ਮਾਰਚ ਤਕ ਖਤਮ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਹ ਜਦੋਂ ਲੋਕਾਂ ਵਾਸਤੇ ਖੋਲ੍ਹਿਆ ਜਾਵੇਗਾ ਤਾਂ ਇਹ ਨਵੇਂ ਰੂਪ ਵਿਚ ਸਾਹਮਣੇ ਆਵੇਗਾ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਸਾਰੀ ਕਾਰਜ ਨਿਰਧਾਰਤ ਸਮੇਂ ਵਿਚ ਮੁਕੰਮਲ ਕਰ ਲਿਆ ਜਾਵੇਗਾ। ਇਸ ਵੇਲੇ ਯਾਤਰੂਆਂ ਦੀ ਭਾਰੀ ਆਮਦ ਕਾਰਨ ਕੰਮ ਵਿਚ ਮੁਸ਼ਕਲ ਪੇਸ਼ ਆ ਰਹੀ ਹੈ। ਇਸ ਲਈ ਲੋਕਾਂ ਦੀ ਆਮਦ ਰੋਕਣ ਵਾਸਤੇ ਇਸ ਨੂੰ ਦੋ ਮਹੀਨਿਆਂ ਵਾਸਤੇ ਬੰਦ ਕੀਤਾ ਜਾ ਰਿਹਾ ਹੈ ਤਾਂ ਜੋ ਉਸਾਰੀ ਕਾਰਜ ਬਿਨਾਂ ਰੁਕਾਵਟ ਤੋਂ ਚੱਲ ਸਕੇ ਅਤੇ ਇਸ ਨੂੰ ਮਿੱਥੇ ਸਮੇਂ ਵਿਚ ਪੂਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਨੂੰ ਆਮ ਲੋਕਾਂ ਵਾਸਤੇ 13 ਅਪਰੈਲ ਨੂੰ ਖੋਲ੍ਹਿਆ ਜਾਵੇਗਾ।
ਨਿਰਧਾਰਤ ਸਮੇਂ ‘ਚ ਕੰਮ ਮੁਕੰਮਲ ਕਰ ਲਿਆ ਜਾਵੇਗਾ: ਸ਼ਵੇਤ ਮਲਿਕ
ਰਾਜ ਸਭਾ ਮੈਂਬਰ ਅਤੇ ਜੱਲ੍ਹਿਆਂਵਾਲਾ ਬਾਗ਼ ਯਾਦਗਾਰੀ ਟਰੱਸਟ ਦੇ ਮੈਂਬਰ ਸ਼ਵੇਤ ਮਲਿਕ ਨੇ ਆਖਿਆ ਕਿ ਇੱਥੇ ਉਸਾਰੀ ਦਾ ਕੰਮ ਨਿਰਧਾਰਤ ਸਮੇਂ ਵਿਚ ਮੁਕੰਮਲ ਹੋਵੇਗਾ ਅਤੇ ਇਸ ਨੂੰ ਯਾਤਰੂਆਂ ਵਾਸਤੇ ਰਾਤ 9 ਵਜੇ ਤਕ ਖੋਲ੍ਹਿਆ ਜਾਵੇਗਾ।
Check Also
ਚੱਬੇਵਾਲ, ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਸੀਟਾਂ ’ਤੇ ਆਮ ਆਦਮੀ ਪਾਰਟੀ ਨੇ ਜਿੱਤ ਕੀਤੀ ਹਾਸਲ
ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਕੁਲਦੀਪ ਸਿੰਘ ਢਿੱਲੋਂ ਨੇ ਮਾਰੀ ਬਾਜ਼ੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ …