Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਦੇ ਆਰਜ਼ੀ ਪਰਵਾਸੀ ਕਾਮਿਆਂ ਨੂੰ ਮਿਲੇਗਾ ਓਪਨ ਵਰਕ ਪਰਮਿਟ

ਕੈਨੇਡਾ ਦੇ ਆਰਜ਼ੀ ਪਰਵਾਸੀ ਕਾਮਿਆਂ ਨੂੰ ਮਿਲੇਗਾ ਓਪਨ ਵਰਕ ਪਰਮਿਟ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਰਹਿ ਰਹੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਛੇਤੀ ਹੀ ਓਪਨ ਵਰਕ ਪਰਮਿਟ ਲਈ ਅਰਜ਼ੀ ਦਾਇਰ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਮੀਗ੍ਰੇਸ਼ਨ ਅਤੇ ਸਿਟੀਜਨਸ਼ਿਪ ਮੰਤਰਾਲੇ ਨੇ ਹਾਲ ਹੀ ਵਿਚ ਤਜਵੀਜ਼ਸ਼ੁਦਾ ਨਿਯਮਾਂ ਬਾਰੇ ਸਲਾਹ ਮਸ਼ਵਰਾ ਕਰ ਲਿਆ ਹੈ, ਜਿਸ ਤਹਿਤ ਕੰਮ ਕਰਨ ਵਾਲੇ ਸਥਾਨ ਉਤੇ ਗਲਤ ਸਲੂਕ ਦਾ ਸਾਹਮਣਾ ਕਰ ਰਹੇ ਕਿਰਤੀ ਓਪਨ ਵਰਕ ਪਰਮਿਟ ਲਈ ਬਿਨੈ ਕਰ ਸਕਣਗੇ। ਮੌਜੂਦਾ ਸਮੇਂ ਵਿਚ ਇਮੀਗ੍ਰੇਸ਼ਨ ਅਤੇ ਸਿਟੀਜਨਸ਼ਿਪ ਵਿਭਾਗ ਵਲੋਂ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸਿਰਫ ਕਲੋਜ਼ਡ ਭਾਵ ਬੰਦ ਵਰਕਰ ਪਰਮਿਟ ਹੀ ਜਾਰੀ ਕੀਤੇ ਜਾਂਦੇ ਹਨ, ਜਿਸ ਰਾਹੀਂ ਸਬੰਧਤ ਕਾਮਾ ਇਕ ਖਾਸ ਰੋਜ਼ਗਾਰਦਾਤਾ ਨਾਲ ਬੱਝ ਜਾਂਦਾ ਹੈ। ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਵਿਦੇਸ਼ੀ ਕਾਮਿਆਂ ਨਾਲ ਕੰਮ ਵਾਲੇ ਸਥਾਨ ਉਤੇ ਬਦਤਰ ਸਲੂਕ ਦੀ ਸੰਭਾਵਨਾ ਹਰ ਵੇਲੇ ਬਣੀ ਰਹਿੰਦੀ ਹੈ। ਰੋਜ਼ਗਾਰਦਾਤਾ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਣ ਵਾਲਿਆਂ ਵਿਚ ਕੇਅਰ ਗਿਵਰਜ਼ ਦੀ ਗਿਣਤੀ ਕਾਫੀ ਵੱਧ ਹੁੰਦੀ ਹੈ। ਅਜਿਹੇ ਹਾਲਾਤਾਂ ਦਾ ਸਾਹਮਣਾ ਮਰਦਾਂ ਨਾਲੋਂ ਵੀ ਵੱਧ ਔਰਤਾਂ ਨੂੰ ਕਰਨਾ ਪੈਂਦਾ ਹੈ। ਲੋਕਾਂ ਦੇ ਘਰਾਂ ਵਿਚ ਜਾ ਕੇ ਸਿਹਤ ਅਤੇ ਸੁਰੱਖਿਆ ਮਾਪਦੰਡਾਂ ਦੀ ਜਾਂਚ ਵੀ ਨਹੀਂ ਕੀਤੀ ਜਾ ਸਕਦੀ। ਬਿਨਾ ਸ਼ੱਕ ਫੈਡਰਲ ਸਰਕਾਰ ਦਾ ਤਾਜ਼ਾ ਕਦਮ ਆਰਜ਼ੀ ਵਿਦੇਸ਼ੀ ਕਰਮਚਾਰੀਆਂ ਦੀਆਂ ਚਿੰਤਾਵਾਂ ਪੂਰ ਕਰਨ ਵਿਚ ਸਹਾਈ ਸਾਬਤ ਹੋਵੇਗਾ। ਨਵੇਂ ਨਿਯਮਾਂ ਮੁਤਾਬਕ ਇਹ ਲਾਭ ਉਨ੍ਹਾਂ ਕਾਮਿਆਂ ਨੂੰ ਮਿਲੇਗਾ, ਜਿਨ੍ਹਾਂ ਕੋਲ ਵੈਧ ਵਰਕ ਪਰਮਿਟ ਹੋਵੇ ਜਾਂ ਰਿਨਿਊ ਕਰਵਾਉਣ ਲਈ ਅਰਜ਼ੀ ਫਾਇਲ ਕੀਤੀ ਹੋਵੇ। ਇਸ ਮਾਮਲੇ ਵਿਚ ਨੈਨੀਆਂ ਨੂੰ ਛੋਟ ਦਿੱਤੀ ਗਈ ਹੈ। ਫਿਰ ਵੀ ਨਵੇਂ ਨਿਯਮਾਂ ਵਿਚ ਇਹ ਜ਼ਿਕਰ ਨਹੀਂ ਕੀਤਾ ਗਿਆ ਕਿ ਕਾਮੇ ਵਲੋਂ ਕੰਮ ਵਾਲੀ ਥਾਂ ਉਤੇ ਧੱਕੇਸ਼ਾਹੀ ਦੀ ਸ਼ਿਕਾਇਤ ਕੀਤੇ ਜਾਣ ਉਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ।
ਕੀ ਗੈਰ ਤਜ਼ਰਬੇਕਾਰ ਨੈਨੀ ਨੂੰ ਵੀ ਮਿਲੇਗਾ ਓਪਨ ਕੰਮ
ਜੇਕਰ ਇਕ ਨੈਨੀ ਆਪਣੇ ਕੰਮ ਵਾਲੇ ਸਥਾਨ ਉਤੇ ਉਸ ਨਾਲ ਹੋ ਰਹੀ ਬਦਸਲੂਕੀ ਦੀ ਸ਼ਿਕਾਇਤ ਕਰਦੀ ਹੈ ਤਾਂ ਉਸ ਕੋਲ ਕੋਈ ਵੀ ਕੰਮ ਦਾ ਤਜਰਬਾ ਨਹੀਂ ਰਹਿ ਜਾਂਦਾ। ਕੀ ਅਜਿਹੇ ਮਾਮਲੇ ਵਿਚ ਇੰਮੀਗ੍ਰੇਸ਼ਨ ਅਤੇ ਸਿਟੀਜਨਸ਼ਿਪ ਵਿਭਾਗ ਸਬੰਧਤ ਨੈਨੀ ਨੂੰ ਅਣਅਧਿਕਾਰਤ ਤਜ਼ਰਬੇ ਦੇ ਅਧਾਰ ਉਤੇ ਉਸ ਨੂੰ ਓਪਨ ਕੰਮ ਦੇਵੇਗਾ ਤੇ ਕੈਨੇਡਾ ਵਿਚ ਰਹਿਣ ਦੇ ਆਯੋਗ ਕਰਾਰ ਦੇਵੇਗਾ ਤੇ ਮੁਲਕ ਵਿਚੋਂ ਕੱਢਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਜਾਂ ਨਹੀਂ। ਅਜਿਹੇ ਸਵਾਲਾਂ ਦੇ ਜਵਾਬ ਅਜੇ ਨਹੀਂ ਮਿਲੇ ਹਨ, ਪਰ ਵਿਭਾਗ ਜੇਕਰ ਓਪਨ ਵਰਕ ਪਰਮਿਟ ਦੇਣੇ ਸ਼ੁਰੂ ਕਰ ਦੇਵੇ ਤਾਂ ਅਜਿਹੇ ਸਵਾਲਾਂ ਦੇ ਜਵਾਬ ਆਉਣ ਵਾਲੇ ਸਮੇਂ ਵਿਚ ਮਿਲ ਸਕਦੇ ਹਨ।
ਐਨਡੀਪੀ ਦੇ ਸਾਬਕਾ ਐਮਪੀ ਪਾਲ ਡੇਵਰ ਦਾ ਦਿਹਾਂਤ
ਓਟਵਾ: ਐਨਡੀਪੀ ਦੇ ਸਾਬਕਾ ਵਿਦੇਸ਼ੀ ਮਾਮਲਿਆਂ ਬਾਰੇ ਕ੍ਰਿਟਿਕ ਤੇ ਓਟਵਾ ਤੋਂ ਅਧਿਆਪਕ ਤੇ ਯੂਨੀਅਨ ਆਗੂ ਪਾਲ ਡੇਵਰ ਦਾ ਦਿਹਾਂਤ ਹੋ ਗਿਆ। ਪਾਲ ਇੱਕ ਸਾਲ ਤੋਂ ਬ੍ਰੇਨ ਕੈਂਸਰ ਦੀ ਜਾਨਲੇਵਾ ਬਿਮਾਰੀ ਨਾਲ ਜੂਝ ਰਹੇ ਸਨ। ਡੇਵਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਫੇਸਬੁੱਕ ਪੇਜ ‘ਤੇ ਉਨ੍ਹਾਂ ਦੇ ਆਖਰੀ ਸੁਨੇਹੇ ਨੂੰ ਪੋਸਟ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਹੈ ਕਿ ਅਸਲ ਤਬਦੀਲੀ ਉਦੋਂ ਆ ਸਕਦੀ ਹੈ ਜਦੋਂ ਸੱਤਾ ਨੌਜਵਾਨਾਂ ਦੇ ਵਿਚ ਹੱਥ ਸੌਂਪੀ ਜਾਵੇ। ਉਨ੍ਹਾਂ ਨੇ ਲਿਖਿਆ ਹੈ ਕਿ ਯੂਥ ਐਕਸ਼ਨ ਸਿਰਜਣ ਲਈ ਜਿੰਨੀ ਵੀ ਊਰਜਾ ਉਨ੍ਹਾਂ ਵਿੱਚ ਇਸ ਸਾਲ ਬਚੀ ਸੀ ਉਨ੍ਹਾਂ ਉਹ ਲਾ ਦਿੱਤੀ ਹੈ। ਅਸਲੀ ਫਰਕ ਲਿਆਉਣ ਲਈ ਸਾਡੀ ਕਮਿਊਨਿਟੀ ਦੇ ਨੌਜਵਾਨਾਂ ਹੱਥ ਸੱਤਾ ਸੌਂਪਣੀ ਹੋਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਪ੍ਰੋਜੈਕਟ ਦਾ ਹਿੱਸਾ ਬਣ ਕੇ ਸਭਨਾਂ ਨੂੰ ਖੁਸ਼ੀ ਹੋਵੇਗੀ ਤੇ ਉਨ੍ਹਾਂ ਦਾ ਕੰਮ ਜਾਰੀ ਰਹਿ ਸਕੇਗਾ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …