ਟੋਰਾਂਟੋ : ਕੈਨੇਡਾ ਵਿਚ ਸੈਨੇਟਰ ਬਣਨ ਵਾਲੀ ਪ੍ਰੋ. ਰਤਨਾ ਪਹਿਲੀ ਪੰਜਾਬਣ ਬਣ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਲਾਹ ‘ਤੇ ਥਾਪੇ ਗਏ 7 ਨਵੇਂ ਸੈਨੇਟਰਾਂ ਵਿਚ ਪ੍ਰੋ. ਰਤਨਾ ਨੂੰ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰੋ. ਰਤਨਾ ਪੰਜਾਬ ਦੀ ਜੰਮਪਲ ਹੈ ਅਤੇ ਉਸ ਦਾ ਸਬੰਧ ਪੰਜਾਬ ਦੀ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਨਾਲ ਹੈ। ਜਦੋਂਕਿ ਉਹ ਕੈਨੇਡਾ ਵਿਚ ਰਾਯਰਸਨ ਯੂਨੀਵਰਸਿਟੀ ਵਿਚ ਆਪਣੀਆਂ ਸੇਵਾਵਾਂ ਦੇ ਰਹੀ ਹੈ, ਇਸ ਦੇ ਨਾਲ-ਨਾਲ ਉਹ ਸੀਰੀਆਈ ਰਿਫਿਊਜ਼ੀਆਂ ਦੀ ਮਦਦ ਲਈ ਵੀ ਲੰਮੇ ਸਮੇਂ ਤੋਂ ਕੰਮ ਕਰ ਰਹੀ ਹੈ।
ਕੈਨੇਡਾ ‘ਚ ਸੈਨੇਟਰ ਬਣਨ ਵਾਲੀ ਪ੍ਰੋ. ਰਤਨਾ ਪਹਿਲੀ ਪੰਜਾਬਣ
RELATED ARTICLES