ਬਰੈਂਪਟਨ/ਡਾ. ਝੰਡ : ਉੱਘੇ ਫ਼ਿਲਮੀ ਗਾਇਕ ਮੁਹੰਮਦ ਰਫ਼ੀ ਜਿਨ੍ਹਾਂ ਦੀ ਬਰਸੀ 31 ਜੁਲਾਈ ਨੂੰ ਆ ਰਹੀ ਹੈ, ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਲੰਘੇ ਐਤਵਾਰ 18 ਜੁਲਾਈ ਨੂੰ ਜ਼ੂਮ ‘ਸਾਵਣ ਕਵੀ ਦਰਬਾਰ’ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿਚ ਸਭਾ ਦੇ ਮੈਂਬਰਾਂ ਅਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਹੋਇਆਂ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਰਾਮਾਹ ਮਾਂਝ ਅਤੇ ਤੁਖ਼ਾਰੀ ਵਿਚ ਸਾਵਣ ਮਹੀਨੇ ਵਿਚ ਪ੍ਰੇਮ, ਪਿਆਰ, ਵਿਛੋੜੇ, ਬਿਰਹਾ, ਆਦਿ ਦੇ ਆਏ ਜ਼ਿਕਰ ਬਾਰੇ ਗੱਲ ਕਰਦਿਆਂ ਸਾਰਿਆਂ ਨੂੰ ਨਿੱਘੀ ‘ਜੀ-ਆਇਆਂ’ ਕਹੀ ਗਈ।
ਸਮਾਗਮ ਦੇ ਸੰਚਾਲਕ ਪਰਮਜੀਤ ਸਿੰਘ ਗਿੱਲ ਵੱਲੋਂ ਮੁਹੰਮਦ ਰਫ਼ੀ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਭਾਰਤੀ ਫ਼ਿਲਮੀ ਸੰਗੀਤ ਵਿਚ ਪਾਏ ਗਏ ਭਰਪੂਰ ਯੋਗਦਾਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਗਾਇਕ ਇਕਬਾਲ ਬਰਾੜ ਦੀ ਸੁਰੀਲੀ ਆਵਾਜ਼ ਵਿਚ ਗਾਏ ਗੀਤ ਦੇ ਬੋਲਾਂ ‘ਤੇਰੇ ਆਨੇ ਕੀ ਆਸ ਹੈ ਦੋਸਤ, ਸ਼ਾਮ ਫਿਰ ਕਿਉਂ ਉਦਾਸ ਹੈ ਦੋਸਤ, ਮਹਿਕੀ-ਮਹਿਕੀ ਫ਼ਿਜ਼ਾ ਯੇਹ ਕਹਿਤੀ ਹੈ, ਤੂ ਕਹੀਂ ਆਸ-ਪਾਸ ਹੈ ਦੋਸਤ’ ਨਾਲ ਕੀਤੀ ਗਈ।
ਇੰਜ ਲੱਗ ਰਿਹਾ ਸੀ, ਜਿਵੇਂ ਇਕਬਾਲ ਬਰਾੜ ਇਹ ਬੋਲ ਰਫ਼ੀ ਜੀ ਨੂੰ ਹੀ ਸੰਬੋਧਨ ਕਰ ਰਹੇ ਹੋਣ। ਉਨ੍ਹਾਂ ਇਹ ਵੀ ਦੱਸਿਆ ਕਿ ਫ਼ਿਲਮ ઑਆਸ-ਪਾਸ਼ ਦਾ ਇਹ ਗੀਤ ਰਫ਼ੀ ਹੋਰਾਂ ਵੱਲੋਂ ਗਾਇਆ ਗਿਆ ਆਖ਼ਰੀ ਗੀਤ ਸੀ ਜਿਸ ਦੀਆਂ ਕੇਵਲ ਇਹ ਚਾਰ ਸਤਰਾਂ ਹੀ ਰਿਕਾਰਡ ਕੀਤੀਆਂ ਗਈਆਂ ਸਨ, ਜਦ ਕਿ ਬਾਕੀ ਦਾ ਗਾਣਾ ਅਗਲੇ ਦਿਨ ਰਿਕਾਰਡ ਕੀਤਾ ਜਾਣਾ ਸੀ ਅਤੇ ਉਸ ਦਿਨ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ।
ਉਪਰੰਤ, ਉੱਘੀ ਕਵਿੱਤਰੀ ਡਾ. ਗੁਰਮਿੰਦਰ ਸਿੱਧੂ ਨੇ ਸਾਵਣ ਮਹੀਨੇ ਨਾਲ ਸਬੰਧਿਤ ਆਪਣੀਆਂ ਦੋ ਭਾਵਪੂਰਤ ਕਵਿਤਾਵਾਂ ਨਾਲ ਸਾਂਝ ਪਾਈ ਗਈ। ਨੌਜਵਾਨ ਕਵੀ ਸੁੱਖ ਸਿੱਧੂ, ਪੱਤਰਕਾਰ ਹਰਜੀਤ ਬਾਜਵਾ, ਤਲਵਿੰਦਰ ਮੰਡ ਤੇ ਜਗੀਰ ਸਿੰਘ ਕਾਹਲੋਂ ਵੱਲੋਂ ਵੀ ਸਾਵਣ ਨਾਲ ਜੁੜੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਦਿਲਜੀਤ ਬਨਵੈਤ ਵੱਲੋਂ ਸੁਰੀਲੀ ਆਵਾਜ਼ ਵਿਚ ਸਾਵਣ ਮਹੀਨੇ ਨਾਲ ਜੁੜਿਆ ਖ਼ੂਬਸੂਰਤ ਗੀਤ ਗਾਇਆ ਗਿਆ। ਲਖਬੀਰ ਸਿੰਘ ਕਾਹਲੋਂ ਵੱਲੋਂ ਇਕ ਖ਼ੂਬਸੂਰਤ ਗੀਤ ਦੇ ਕੁਝ ਬੋਲ ਸਾਂਝੇ ਕੀਤੇ ਗਏ। ਮਕਸੂਦ ਚੌਧਰੀ ਨੇ ਆਪਣੇ ਨਿਵੇਕਲੇ ਅੰਦਾਜ਼ ਵਿਚ ਦੋ ਕਵਿਤਾਵਾਂ ਸੁਣਾਈਆਂ।
ਪਰਮਜੀਤ ਢਿੱਲੋਂ ਵੱਲੋਂ ਆਪਣੇ ਵਿਲੱਖਣ ਅੰਦਾਜ਼ ਵਿਚ ਦੋ ਸੁਰੀਲੇ ਗੀਤ ਪੇਸ਼ ਕੀਤੇ ਗਏ ਜਿਨ੍ਹਾਂ ਵਿਚੋਂ ਇਕ ਦੇ ਬੋਲ ਕੁਝ ਇਸ ਤਰ੍ਹਾਂ ਸਨ,’ਪੱਥਰਾਂ ਵਰਗੇ ਸ਼ਹਿਰ ઑਚ ਆ ਕੇ ਪੱਥਰ ਹੋ ਗਏ ਆਂ’।
ਪ੍ਰੋਗਰਾਮ ਦੇ ਮੱਧ ਵਿਚ ਇਕਬਾਲ ਬਰਾੜ ਵੱਲੋਂ ਮੁਹੰਮਦ ਰਫ਼ੀ ਜੀ ਦੇ ਗਾਏ ਗਏ ਗੀਤਾਂ ‘ਜਬ ਜਬ ਬਹਾਰ ਆਈ ਔਰ ਫ਼ੂਲ ਮੁਸਕ੍ਰਾਏ’, ‘ਮੁਝੇ ਤੁਮ ਯਾਦ ਆਏ਼’, ‘ઑਦਿਲ ਨੇ ਫਿਰ ਯਾਦ ਕੀਆ’, ‘ਬਰਫ਼ ਸੀ ਲਹਿਰਾਈ ਹੈ’ ਅਤੇ ਪੰਜਾਬੀ ਗੀਤ ‘ઑਦਾਣਾ-ਪਾਣੀ ਖਿੱਚ ਕੇ ਲਿਆਉਂਦਾ ਕੌਣ ਕਿਸੇ ਦਾ ਖਾਂਦਾ’਼ ਤੇ ‘ઑਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਛਾ ਗਏ’ ਦੇ ਇਕ-ਇਕ, ਦੋ-ਦੋ ਬੰਦ ਗਾਏ ਗਏ ਜਿਨ੍ਹਾਂ ਨੂੰ ਹਾਜ਼ਰੀਨ ਵੱਲੋਂ ਬੇਹੱਦ ਪਸੰਦ ਕੀਤਾ ਗਿਆ।
ਉਸ ਤੋਂ ਬਾਅਦ ਸੁਰਜੀਤ ਕੌਰ, ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ ਵੱਲੋਂ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਡਾ. ਤਰਲੋਚਨ ਸਿੰਘ ਔਜਲਾ ਨੇ ਬੜੀ ਸੁਰੀਲੀ ਆਵਾਜ਼ ਵਿਚ ਹਰਮਨ-ਪਿਆਰਾ ਪਾਕਿਸਤਾਨੀ ਗੀਤ ‘ઑਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ, ਆਵਾਂਗੀ ਹਵਾ ਬਣ ਕੇ਼’ ਸੁਣਾਇਆ। ਅਖ਼ੀਰ ਵਿਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਪੰਜਾਬ ਦੇ ਸਮਾਜਿਕ ਜੀਵਨ ਅਤੇ ਸੱਭਿਆਚਾਰ ਵਿਚ ਸਾਵਣ ਮਹੀਨ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਸਾਰੇ ਕਵੀਆਂ, ਕਵਿੱਤਰੀਆਂ ਅਤੇ ਗਾਇਕਾਂ ਦਾ ਧੰਨਵਾਦ ਕੀਤਾ ਗਿਆ। ਸਮਾਗ਼ਮ ਵਿਚ ਡਾ. ਅਮਰਜੀਤ ਸਿੰਘ ਬਨਵੈਤ, ਡਾ. ਜਗਮੋਹਨ ਸਿੰਘ ਸੰਘਾ, ਹਰਚਰਨ ਸਿੰਘ, ਹਰਜਸਪ੍ਰੀਤ ਕੌਰ ਗਿੱਲ ਅਤੇ ਰਮਿੰਦਰ ਵਾਲੀਆ ਸਮੇਤ ਕਈ ਹੋਰ ਸ਼ਾਮਲ ਸਨ।
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੁਹੰਮਦ ਰਫ਼ੀ ਨੂੰ ਸਮਰਪਿਤ ਜ਼ੂਮ ‘ਸਾਵਣ ਕਵੀ-ਦਰਬਾਰ’ ਕਰਵਾਇਆ ਗਿਆ
Check Also
ਕੈਨੇਡਾ ਬੈਂਕ ਨੇ ਵਿਆਜ ਦੀ ਦਰ .50 ਦੇ ਆਧਾਰ ‘ਤੇ ਘਟਾਈ, ਜਿਸ ਨਾਲ ਚਲੰਤ ਮਾਰਗੇਜ ਨਵਿਆਉਣ ਅਤੇ ਨਵੇਂ ਘਰ ਖ਼ਰੀਦਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਬੈਂਕ ਆਫ਼ ਕੈਨੇਡਾ ਨੇ ਲੰਘੇ 23 ਅਕਤੂਬਰ ਤੋਂ 50 ਪੁਆਇੰਟ ਦੇ ਆਧਾਰ …