Breaking News
Home / ਭਾਰਤ / ਮੱਧ ਪ੍ਰਦੇਸ਼ ਦੇ ਭਾਜਪਾ ਆਗੂ ਨੇ ਦਿੱਤੀ ਚਿਤਾਵਨੀ

ਮੱਧ ਪ੍ਰਦੇਸ਼ ਦੇ ਭਾਜਪਾ ਆਗੂ ਨੇ ਦਿੱਤੀ ਚਿਤਾਵਨੀ

ਕਿਹਾ – ਨੰਬਰ 1 ਅਤੇ 2 ਦਾ ਹੁਕਮ ਹੋਇਆ ਤਾਂ ਮੱਧ ਪ੍ਰਦੇਸ਼ ਦੀ ਕਮਲ ਨਾਥ ਸਰਕਾਰ 24 ਘੰਟੇ ਵੀ ਨਹੀਂ ਚੱਲ ਸਕੇਗੀ
ਭੋਪਾਲ/ਬਿਊਰੋ ਨਿਊਜ਼
ਕਰਨਾਟਕ ਵਿਚ ਕਾਂਗਰਸ-ਜੇ.ਡੀ.ਐਸ. ਗਠਜੋੜ ਦੀ ਸਰਕਾਰ ਡਿੱਗਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਭਾਜਪਾ ਆਗੂ ਗੋਪਾਲ ਭਾਰਗਵ ਨੇ ਕਾਂਗਰਸ ਦੀ ਕਮਲਨਾਥ ਸਰਕਾਰ ਡੇਗਣ ਦੀ ਚਿਤਾਵਨੀ ਦੇ ਦਿੱਤੀ ਹੈ। ਉਨ੍ਹਾਂ ਨੇ ਅੱਜ ਵਿਧਾਨ ਸਭਾ ਵਿਚ ਕਿਹਾ ਕਿ ਜੇਕਰ ਸਾਡੇ ਉਪਰ ਵਾਲੇ ਨੰਬਰ 1 ਅਤੇ 2 ਦਾ ਹੁਕਮ ਹੋਇਆ ਤਾਂ ਮੱਧ ਪ੍ਰਦੇਸ਼ ‘ਚ ਕਾਂਗਰਸ ਸਰਕਾਰ 24 ਘੰਟੇ ਵੀ ਨਹੀਂ ਚੱਲ ਸਕੇਗੀ। ਭਾਜਪਾ ਆਗੂ ਗੋਪਾਲ ਭਾਰਗਵ ਦੇ ਇਸ ਬਿਆਨ ‘ਤੇ ਅੱਜ ਸੰਸਦ ਵਿਚ ਵੀ ਹੰਗਾਮਾ ਹੋਇਆ।
ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੇ ਕਿਹਾ ਕਿ ਨੰਬਰ 1 ਅਤੇ 2 ਸਮਝਦਾਰ ਹਨ, ਇਸ ਲਈ ਉਹ ਨਿਰਦੇਸ਼ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਨੰਬਰ 1 ਅਤੇ 2 ਕੌਣ ਹਨ, ਇਸ ਬਾਰੇ ਸਾਰੇ ਲੋਕ ਜਾਣਦੇ ਹਨ। ਕਮਲ ਨਾਥ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿਚ ਸਾਡੀ ਸਰਕਾਰ ਪੂਰੇ ਪੰਜ ਸਾਲ ਚੱਲੇਗੀ।

Check Also

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦਾ ਵੱਡਾ ਐਲਾਨ

ਕਿਹਾ – ਖੇਤੀ ਕਾਨੂੰਨਾਂ ਦੇ ਵਿਰੋਧ ਵਿਚ 50 ਰੁਪਏ ਲੀਟਰ ਵਿਕਣ ਵਾਲਾ ਦੁੱਧ ਹੁਣ 100 …