Breaking News
Home / ਭਾਰਤ / ਜੋਤੀਰਾਓ ਸਿੰਧੀਆ ਭਾਜਪਾ ਵਿਚ ਸ਼ਾਮਲ

ਜੋਤੀਰਾਓ ਸਿੰਧੀਆ ਭਾਜਪਾ ਵਿਚ ਸ਼ਾਮਲ

ਭਾਜਪਾ ਨੇ ਸਿੰਧੀਆ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਉਮੀਦਵਾਰ ਐਲਾਨਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਜੋਤੀਰਾਓ ਸਿੰਧੀਆ ਨੇ ਕਾਂਗਰਸ ਪਾਰਟੀ ਵਿਚੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਭਾਜਪਾ ਦਾ ਪੱਲਾ ਫੜ ਲਿਆ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਡਾ ਨੇ ਸਿੰਧੀਆ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਅਤੇ ਮੈਂਬਰਸ਼ਿਪ ਦਿਵਾਈ। ਇਸੇ ਦੌਰਾਨ ਭਾਜਪਾ ਨੇ ਸਿੰਧੀਆ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਉਮੀਦਵਾਰ ਵੀ ਐਲਾਨ ਦਿੱਤਾ ਹੈ ਅਤੇ ਉਹ ਸ਼ੁੱਕਰਵਾਰ ਨੂੰ ਰਾਜ ਸਭਾ ਲਈ ਪਰਚਾ ਵੀ ਭਰਨਗੇ। ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਸਿੰਧੀਆ ਨੇ ਕਾਂਗਰਸ ਪਾਰਟੀ ਦੀਆਂ ਖਾਮੀਆਂ ਵੀ ਗਿਣਾਈਆਂ। ਸਿੰਧੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਪਹਿਲਾਂ ਵਾਲੀ ਗੱਲ ਨਹੀਂ ਰਹਿ ਗਈ ਅਤੇ ਜਨਸੇਵਾ ਦਾ ਟੀਚਾ ਹੁਣ ਕਾਂਗਰਸ ਵਿਚ ਸੰਭਵ ਨਹੀਂ ਹੈ। ਸਿੰਧੀਆ ਨੇ ਮੱਧ ਪ੍ਰਦੇਸ਼ ਦੀ ਕਮਲ ਨਾਥ ਸਰਕਾਰ ਦੀ ਜੰਮ ਕੇ ਆਲੋਚਨਾ ਕੀਤੀ। ਇਹ ਵੀ ਚਰਚਾ ਚੱਲ ਰਹੀ ਹੈ ਕਿ ਸਿੰਧੀਆ ਨੂੰ ਰਾਜ ਸਭਾ ਵਿਚ ਭੇਜ ਕੇ ਭਾਜਪਾ ਵਲੋਂ ਮੰਤਰੀ ਵੀ ਬਣਾ ਦਿੱਤਾ ਜਾਵੇਗਾ। ਉਧਰ ਦੂਜੇ ਪਾਸੇ ਸਿੰਧੀਆ ਦੇ ਭਾਜਪਾ ਵਿਚ ਆਉਣ ਨਾਲ ਪਾਰਟੀ ਦੇ ਕੁਝ ਆਗੂ ਨਰਾਜ਼ ਵੀ ਦਿਸ ਰਹੇ ਹਨ ਅਤੇ ਰਾਸ਼ਟਰੀ ਉਪ ਪ੍ਰਧਾਨ ਪ੍ਰਭਾਅ ਝਾਅ ਨੇ ਆਪਣੀ ਨਰਾਜ਼ਗੀ ਵੀ ਜ਼ਾਹਰ ਕਰ ਦਿੱਤੀ ਹੈ।

Check Also

ਸਚਿਨ ਪਾਇਲਟ ਨੂੰ ਰਾਜਸਥਾਨ ਦੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ

ਰਾਜਸਥਾਨ ਦਾ ਸਿਆਸੀ ਸੰਕਟ ਹੋਰ ਡੂੰਘਾ ਹੋਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਜੈਪੁਰ/ਬਿਊਰੋ ਨਿਊਜ਼ ਰਾਜਸਥਾਨ ਵਿਚ ਕਾਂਗਰਸ …