10.4 C
Toronto
Wednesday, November 5, 2025
spot_img
Homeਘਰ ਪਰਿਵਾਰਭਰੇ ਭੜੋਲੇ ਭਾਂ-ਭਾਂ

ਭਰੇ ਭੜੋਲੇ ਭਾਂ-ਭਾਂ

ਹਰਜੀਤਬੇਦੀ
ਪਿੰਡ ਦੇ ਲੋਕਾਂ ਨੇ ਗਪੌੜ ਸੰਖ ਦੇ ਜੌੜੇ ਭਰਾ ਤੇ ਵਿਸ਼ਵਾਸ਼ਕਰ ਕੇ ਉਸ ਨੂੰ ਪਿੰਡ ਦਾ ਮੁਖੀ ਚੁਣ ਲਿਆ।ਲੋਕਉਸਦੀਆਂ ਗੱਲਾਂ, ਲਾਰਿਆਂ, ਵਾਅਦਿਆਂ ਅਤੇ ਐਕਟਿੰਗ ਤੇ ਇੰਨੇ ਕਾਇਲ ਹੋ ਗਏ ਕਿ ਉਸ ਦੀਵਡਿਆਈਦੀਹਨੇਰੀਹਰਪਾਸੇ ਚੱਲ ਪਈ।ਭੇਡਚਾਲਨਾਲ ਉਸ ਦੀਝੋਲੀਵੋਟਾਂ ਨਾਲ ਨੱਕੋ ਨੱਕ ਕਰ ਦਿੱਤੀ ਤੇ ਸਿੰਘਾਸਨ ‘ਤੇ ਬੜੀਧੂਮਧਾਮਨਾਲ ਸਜਾ ਬਿਠਾਇਆ।
ਉਹਨਾਂ ਨੂੰ ਬਹੁਤ ਵੱਡਾ ਲਾਰਾਮਿਲਿਆ ਸੀ ਕਿ ਉਹਨਾਂ ਦੇ ਕਮਾਏ ਦਾਣਿਆਂ ਦੇ ਜਿਹੜੇ ਵੱਡੇ ਵੱਡੇ ਭੰਡਾਰ ਕੁੱਝ ਕੁ ਲੋਕਾਂ ਨੇ ਬਾਹਰਭੇਜ ਦਿੱਤੇ ਸਨ ਮੁੜ ਉਹਨਾਂ ਦੇ ਭੜੋਲਿਆਂ ਵਿੱਚ ਜਮ੍ਹਾਂ ਕਰ ਕੇ ਉਹਨਾਂ ਨੂੰ ਭਰ ਦਿੱਤਾ ਜਾਵੇਗਾ ਤੇ ਸਾਰੀਉਮਰਉਹਨਾਂ ਦੇ ਭੁੱਖਾ ਮਰਨਦੀ ਨੌਬਤ ਹੀ ਨਹੀਂ ਆਵੇਗੀ। ਲੋਕਾਂ ਨੂੰ ਕਿਹਾ ਗਿਆ ਕਿ ਉਹ ਫਟਾਫਟਨਵੇਂ ਭੜੋਲੇ ਬਣਾਲੈਣ ਤਾਂ ਜੋ ਉਹ ਚੰਗੇ ਦਿਨਦੇਖਸਕਣ।ਨਵੇਂ ਭੜੋਲੇ ਬਣਾਉਣ ਤੋਂ ਪਹਿਲਾਂ ਉਹਨਾਂ ਨੂੰ ਪੁਰਾਣੇ ਤੇ ਟੁੱਟੰ ਟੁੱਟੂੰ ਕਰਦੇ ਭੜੋਲਿਆਂ ‘ਚੋਂ ਬਚੇ ਖੁਚੇ ਦਾਣੇ ਜਮ੍ਹਾਂ ਕਰਾ ਕੇ ਆਪਣਾਖਾਤਾ ਖੁੱਲ੍ਹਾ ਲੈਣਦੀਸਲਾਹ ਦਿੱਤੀ ਤਾਂ ਜੋ ਅਗਲੀਕਾਰਵਾਈ ਹੋ ਸਕੇ। ਇਹ ਦਾਣੇ ਵੱਖ ਵੱਖ ਗੋਦਾਮਾਂ ਵਿੱਚ ਲੋਕਾਂ ਨੇ ਜਮ੍ਹਾਂ ਕਰਾ ਦਿੱਤੇ। ਰੱਜੇ ਪੁੱਜੇ ਪਰ ਭੁੱਖ ਨਾਲਹਾਬੜੇ ਪਿੰਡ ਮੁਖੀ ਦੇ ਯਾਰਾਂ ਬੇਲੀਆਂ ਦੀ ਅੱਖ ਇਹਨਾਂ ਨਵੇਂ ਬਣੇ ਭੰਡਾਰਾਂ ਤੇ ਹੋ ਗਈ। ਚੁੱਪ ਚੁਪੀਤੇ ਇੱਕ ਇੱਕਕਰ ਕੇ ਉਹਨਾਂ ਆਪਣੀ ਇੱਛਾ ਮੁਤਾਬਕ ਪਿੰਡ ਦੇ ਇਹ ਭੰਡਾਰ ਦੂਰਦੂਰਾਡੇ ਬਦਲ ਦਿੱਤੇ ਤੇ ਮੌਕੇ ‘ਤੇ ਕਿਸੇ ਨੂੰ ਭਿਣਕਵੀਨਾਪਈ।ਪਰ ਪਿੱਛੋਂ ਰੌਲਾ ਪੈ ਗਿਆ। ਪਿੰਡ ਦੇ ਲੋਕਾਂ ਤੱਕ ਵੀ ਗੱਲ ਪਹੁੰਚ ਗਈ। ਪਿੰਡ ਦੇ ਲੋਕਬਹੁਤ ਹੀ ਸਾਊ ਤੇ ਭੋਲੇ ਹੋਣਕਾਰਣ ਇਸ ਗੱਲ ‘ਤੇ ਦੁਖੀ ਨਾ ਹੋਏ। ਜਿਸ ਤਰ੍ਹਾਂ ਉਹਨਾਂ ਨੇ ਆਪਣੇ ਭੜੋਲਿਆਂ ਦੇ ਭਰੇ ਜਾਣਵੇਲੇ ਕੱਛਾਂ ਵਜਾਈਆਂ ਸਨ ਅਜਿਹੀ ਹੁਣ ਕੋਈ ਬਹੁਤੀਚਰਚਾਨਾ ਹੋਈ। ਇਹ ਖਬਰਅਖਬਾਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਈ। ਲੋਕਾਂ ਦੀਜੁਬਾਨ ਤੇ ਨਾਚੜ੍ਹੀ।
ਮੁਖੀ ਇਸ ਬਾਰੇ ਖਾਮੋਸ਼ਰਿਹਾਜਿਵੇਂ ਕੁੱਝ ਵਾਪਰਿਆ ਹੀ ਨਾਹੋਵੇ।ਲੋਕ ਕਿਸੇ ਨਵੇਂ ਜੁਮਲੇ ਦੀਉਡੀਕਕਰਰਹੇ ਨੇ ਕਿ ਉਹਨਾਂ ਦੇ ਭਾਂ ਭਾਂ ਕਰਰਹੇ ਭੜੋਲਿਆਂ ਦੇ ਭਰੇ ਜਾਣਦੀ ਗੱਲ ਹੋਵੇ ਤੇ ਉਹ ਕੁੱਝ ਦਿਨਫਿਰਨਾਪ੍ਰਾਪਤਹੋਣਵਾਲੀ ਖੁਸ਼ੀ ਦੀਉਡੀਕ ਵਿੱਚ ਬਤੀਤਕਰਸਕਣ।

RELATED ARTICLES
POPULAR POSTS