ਲੰਡਨ : ਹੁਵੇਈ ਕੰਜ਼ਿਊਮਰ ਬਿਜਨਸ ਗਰੁੱਪ (ਬੀਜੀ) ਨੇ ਲੰਡਨ ਵਿੱਚ ਕਰਵਾਏ ਪ੍ਰੋਗਰਾਮ ਵਿੱਚ ਆਪਣਾ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਹੁਵੇਈ ਮੇਟ 20 ਸੀਰੀਜ਼ ਦਾ ਸਮਾਰਟ ਫੋਨ ਲਾਂਚ ਕਰਨ ਦਾ ਐਲਾਨ ਕੀਤਾ। ਦੁਨੀਆ ਦੀ ਪਹਿਲੀ 7ਐੱਨਐੱਮ ਮੋਬਾਇਲ ਆਰਟੀਫਿਸ਼ਿਅਲ ਇੰਟੈਲੀਜੈਂਸ (ਏਆਈ) ਚਿਪਸੈੱਟ ਕਿਰੀਨ 980 ਰਾਹੀਂ ਸੰਚਾਲਿਤ ਹੁਵੇਈ ਮੇਟ 20 ਸੀਰੀਜ਼ ਸ਼ਕਤੀਸ਼ਾਲੀ ਔਨ ਡਿਵਾਇਸ ਏਆਈਡੀ ਨੂੰ ਦੋਹਰੀ-ਐੱਨਪੀਯੂ, ਲੀਕਾ ਅਲਟਰਾ ਨਾਲ ਲੀਕਾ ਟ੍ਰਿਪਲ ਕੈਮਰੇ ਸਮੇਤ ਆਧੁਨਿਕ ਸਮਾਰਟਫੋਨ ਨਵੀਨਤਾਵਾਂ ਨਾਲ ਪ੍ਰੀਮੀਅਮ ਉਪਯੋਗਕਰਤਾ ਅਨੁਭਵ ਪ੍ਰਦਾਨ ਕਰਦਾ ਹੈ। ਇਹ ਵਾਈਡ ਐਂਗਲ ਲੈਂਜ ਅਤੇ ਏਆਈ-ਵਿਸਥਾਰਤ ਫਿਲਮ ਬਣਾਉਣ ਦੀਆਂ ਸੁਵਿਧਾਵਾਂ, ਹੁਵੇਈ ਸੁਪਰ ਚਾਰਜ 40ਡਬਲਿਊ ਤੱਕ ਦੀ ਉੱਚ ਗਤੀ ਚਾਰਜਿੰਗ ਅਤੇ ਤਾਰ ਰਹਿਤ ਰਿਵਰਸ ਚਾਰਜਿੰਗ ਦੀ ਸੁਵਿਧਾ ਦੇ ਨਾਲ ਨਾਲ ਐਂਡਰੌਇਡ ਪੀ-ਆਧਾਰਿਤ ਈਐੱਮਯੂਆਈ 9.0 ਦਾ ਸਮਰਥਨ ਕਰਦਾ ਹੈ।
ਇਹ ਸਮਾਰਟ ਫੋਨ 6.53 ਇੰਚ, 6.39 ਇੰਚ ਅਤੇ 7.2 ਇੰਚ ਦੇ ਆਕਾਰ ਵਿੱਚ ਉਪਲਬੱਧ ਹੈ, ਇਸ ਵਿੱਚ ਚਾਰ ਡਿਵਾਇਸਾਂ ਸ਼ਾਮਲ ਹਨ ਜਿਸ ਵਿੱਚ ਹੁਵੇਈ ਮੇਟ 20, ਹੁਵੇਈ ਮੇਟ 20 ਪ੍ਰੋ, ਹੁਵੇਈ ਮੇਟ 20 ਐਕਸ ਅਤੇ ਪੋਰਸ਼ ਡਿਜ਼ਾਇਨ ਹੁਵੇਈ ਮੇਟ 20 ਆਰਐੱਸ ਵਿੱਚ ਉਪਲੱਬਧ ਹੈ।
ਹੁਵੇਈ ਦੇ ਪੀ 20 ਪ੍ਰੋ ਦੀ ਕੈਨੇਡਾ ਵਿੱਚ ਸਫਲਤਾ ਤੋਂ ਬਾਅਦ ਦੁਨੀਆ ਦਾ ਪਹਿਲਾ ਲੀਕਾ ਟ੍ਰਿਪਲ ਕੈਮਰਾ-ਹੁਵੇਈ ਕੈਨੇਡਾ ਜਲਦੀ ਹੀ ਕੈਨੇਡਾ ਵਿੱਚ ਆਪਣਾ ਪ੍ਰਮੁੱਖ ਉਤਪਾਦ ਹੁਵੇਈ ਮੇਟ 20 ਪ੍ਰੋ ਲਾਂਚ ਕਰੇਗਾ ਜੋ ਕੈਨੇਡਾ ਵਿੱਚ ਸਭ ਤੋਂ ਵੱਧ ਮੰਗਿਆ ਜਾ ਰਿਹਾ ਅਤੇ ਸਮਝਦਾਰ ਉਪਭੋਗਤਾਵਾਂ ਲਈ ਅਤਿ ਆਧੁਨਿਕ ਡਿਵਾਇਸ ਨੂੰ ਲਾਂਚ ਕਰੇਗਾ। ਇਸ ਵਿੱਚ ਅਜਿਹੀਆਂ ਸੁਵਿਧਾਵਾਂ ਮੁਹੱਈਆ ਕਰਾਈਆਂ ਗਈਆਂ ਹਨ ਜੋ ਹੋਰ ਕਿਸੇ ਫੋਨ ਵਿੱਚ ਉਪਲੱਬਧ ਨਹੀਂ ਹਨ। ਹੁਵੇਈ ਮੇਟ 20 ਪ੍ਰੋ ਸਮਾਰਟਫੋਨਾਂ ਵਿੱਚ ਇੱਕ ਨਵੇਂ ਮਿਆਰ ਸਥਾਪਿਤ ਕਰਦਾ ਹੈ।
ਹੁਵੇਈ ਕੰਜ਼ਿਊਮਰ ਬੀਜੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਿਚਰਡ ਯੂ ਨੇ ਕਿਹਾ, ‘ਜਦੋਂ ਹਰ ਸੰਗਠਨ, ਪਰਿਵਾਰ ਅਤੇ ਹਰ ਵਿਅਕਤੀ ਦੀ ਪਹੁੰਚ ਡਿਜੀਟਲ ਦੁਨੀਆ ਤੱਕ ਹੋਵੇ ਅਸੀਂ ਉਦੋਂ ਹੀ ਅਸਲ ਵਿੱਚ ਗਿਆਨ ਦਾ ਉਪਯੋਗ ਕਰ ਸਕਦੇ ਹਾਂ ਅਤੇ ਸਮਾਰਟਫੋਨ ਉਸ ਤੱਕ ਪਹੁੰਚ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਹੁਵੇਈ ਮੇਟ 20 ਸੀਰੀਜ਼ ਆਪਣੇ ਨਾਂ ਨੂੰ ਸਪੱਸ਼ਟ ਦਰਸਾਉਂਦਾ ਹੈ-ਇਹ ਉਪਕਰਨ ਉਪਭੋਗਤਾਵਾਂ ਦਾ ‘ਮੇਟ’ (ਸਾਥੀ) ਹੈ, ਨਾਲ ਹੀ ਉਨ੍ਹਾਂ ਨੂੰ ਅਦੁੱਤੀ ਬੈਟਰੀ ਲਾਈਫ ਅਤੇ ਸ਼ਕਤੀਸ਼ਾਲੀ ਕੈਮਰੇ ਦੇ ਪ੍ਰਦਰਸ਼ਨ ਨਾਲ ਗਿਆਨ ਅਤੇ ਜੀਵਨ ਦਾ ਭਰਪੂਰ ਆਨੰਦ ਲੈਣ ਲਈ ਸਸ਼ਕਤ ਅਤੇ ਸਮਰੱਥ ਬਣਾਉਂਦਾ ਹੈ।
ਹੁਵੇਈ ਮੇਟ 20 ਪ੍ਰੋ ਦੀਆਂ ਮੁੱਖ ਵਿਸ਼ੇਸ਼ਤਾਵਾਂ:
ੲ ਕਿਰੀਨ 980 ਰੋਜ਼ਾਨਾ ਏਆਈ ਪ੍ਰਯੋਗਾਂ ਨੂੰ ਤੇਜ਼ ਕਰਦਾ ਹੈ।
ੲ ਲੀਕਾ ਅਲਟਰਾਵਾਈਡ ਐਂਗਲ ਕੈਮਰੇ ਨਾਲ ਲੀਕਾ ਟ੍ਰਿਪਲ ਕੈਮਰਾ ਵਿਸ਼ਾਲ ਦ੍ਰਿਸ਼ਾਂ ਅਤੇ ਸ਼ਾਨਦਾਰ ਰੂਪ ਨਾਲ ਉਨ੍ਹਾਂ ਦੀਆਂ ਬਾਰੀਕੀਆਂ ਨੂੰ ਕਵਰ ਕਰਦਾ ਹੈ।
ੲ ਸ਼ਾਨਦਾਰ ਮੈਕਰੋ ਪ੍ਰਦਰਸ਼ਨ ਲੈਂਜ ਨਾਲ 2.5 ਸੈਂਟੀਮੀਟਰ ਦੇ ਕਰੀਬ ਵਸਤੂਆਂ ਦੀ ਫੋਟੋ ਖਿੱਚਦਾ ਹੈ।
ੲ ਫਿਲਮਮੇਕਿੰਗ ਦੇ ਫੀਚਰ ਹਰ ਇੱਕ ਨੂੰ ਸਿਨਮੈਟਿਕ ਵੀਡਿਓ ਸ਼ੂਟ ਕਰਨ ਦੇ ਸਮਰੱਥ ਕਰਦਾ ਹੈ।
ੲ ਇੱਕ ਦਿਨ ਤੋਂ ਜ਼ਿਆਦਾ ਦੇ ਭਰਪੂਰ ਉਪਯੋਗ ਲਈ ਉਪਭੋਗਤਾਵਾਂ ਨੂੰ ਸਪਲਾਈ ਦੇਣ ਵਾਲੀ ਸਮਾਰਟਫੋਨ ਸਨਅੱਤ ਦੀ ਮੋਹਰੀ ਬੈਟਰੀ ਹੈ।
ੲ ਅਤਿ ਆਧੁਨਿਕ ਚਾਰਜਿੰਗ ਤਕਨਾਲੋਜੀ ਹੁਵੇਈ ਮੇਟ 20 ਪ੍ਰੋ ਨੂੰ ਜਲਦੀ ਚਾਰਜ ਕਰਦੀ ਹੈ।
ੲ ਹੁਵੇਈ ਮੇਟ 20 ‘ਤੇ ਰਿਵਰਸ ਚਾਰਜਿੰਗ ਸੁਵਿਧਾ ਵਾਇਰਲੈੱਸ ਅਪ੍ਰਗੇਡ ਹੈ।
ੲ ਤਸਦੀਕੀਕਰਨ ਲਈ ਇਨ-ਸਕਰੀਨ ਫਿੰਗਰਪ੍ਰਿੰਟ ਸੈਂਸਰ ਹਨ।
ਹੁਵੇਈ ਕੰਜ਼ਿਊਮਰ ਬੀਜੀ ਅਤੇ ਹੁਵੇਈ ਕੈਨੇਡਾ ਬਾਰੇ:
ਹੁਵੇਈ 170 ਤੋਂ ਜ਼ਿਆਦਾ ਦੇਸ਼ਾਂ ਵਿੱਚ ਸੰਚਾਲਨ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਮਾਰਟਫੋਨ ਨਿਰਮਾਤਾ ਹੈ। ਸਮਾਰਟਫੋਨ ਤੋਂ ਇਲਾਵਾ ਹੁਵੇਈ ਉਪਭੋਗਤਾਵਾਂ ਨੂੰ ਪੀਸੀ, ਟੈਬਲੇਟ, ਕੱਪੜੇ ਅਤੇ ਹੋਰ ਸੇਵਾਵਾਂ ਪ੍ਰਦਾਨ ਕਰਦਾ ਹੈ। ਹੁਵੇਈ 2008 ਤੋਂ ਕੈਨੇਡਾ ਵਿੱਚ ਕੰਮ ਕਰ ਰਿਹਾ ਹੈ ਅਤੇ ਵਰਤਮਾਨ ਵਿੱਚ ਇਹ 800 ਤੋਂ ਜ਼ਿਆਦਾ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ।
ਹੁਵੇਈ ਕੈਨੇਡਾ ਰਿਸਰਸ ਸੈਂਟਰ ਵਿੱਚ 500 ਤੋਂ ਜ਼ਿਆਦਾ ਇੰਜਨੀਅਰ ਅਤੇ ਖੋਜਕਰਤਾ ਕੰਮ ਕਰ ਰਹੇ ਹਨ ਜੋ ਆਰ ਐਂਡ ਡੀ ਨਿਵੇਸ਼ ਲਈ ਕੈਨੇਡਾ ਵਿੱਚ 25ਵਾਂ ਸਥਾਨ ਰੱਖਦਾ ਹੈ। ਹੁਵੇਈ ਕੈਨੇਡਿਆਈ ਅਪਰੇਟਰਾਂ, ਗਾਹਕਾਂ ਅਤੇ ਉਪਯੋਗਤਾਵਾਂ ਨੂੰ ਮੋਹਰੀ ਆਤਿ ਆਧੁਨਿਕ ਤਕਨਾਲੋਜੀ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰੋ:
ਵੇਨ ਡੋਏਲ, ਹੁਵੇਈ ਕੈਨੇਡਾ
[email protected]
ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ: HuaweiCanada.ca
ਲਗਾਤਾਰ ਅਪਡੇਟਸ ਲਈ ਸਾਨੂੰ ਸੋਸ਼ਲ ਮੀਡੀਆ ‘ਤੇ ਫੌਲੋ ਕਰੋ:
Instagram: @HuaweiMobileCan
Facebook: @HuaweiMobileCAN
Twitter: @HuaweiMobileCAN
ਕੈਨੇਡਾ ਵਿੱਚ ਹੁਵੇਈ ਮੇਟ 20 ਸੀਰੀਜ਼ ਦਾ ਸਮਾਰਟ ਫੋਨ
RELATED ARTICLES