8.1 C
Toronto
Wednesday, October 22, 2025
spot_img
Homeਘਰ ਪਰਿਵਾਰਪਰਵਾਸ ਦਾ ਅੰਦਰਲਾ ਸੱਚ ਹੈ ਪੁਸਤਕ 'ਲੇਖ ਨਹੀ ਜਾਣੇ ਨਾਲ਼' : ਬੁੱਧ...

ਪਰਵਾਸ ਦਾ ਅੰਦਰਲਾ ਸੱਚ ਹੈ ਪੁਸਤਕ ‘ਲੇਖ ਨਹੀ ਜਾਣੇ ਨਾਲ਼’ : ਬੁੱਧ ਸਿੰਘ ਨੀਲੋਂ

ਪਰਵਾਸ ਮਨੁੱਖੀ ਜ਼ਿੰਦਗੀ ਨਾਲ ਮੁੱਢ ਤੋਂ ਹੀ ਜੁੜਿਆ ਹੋਇਆ ਹੈ, ਪਹਿਲਾਂ ઠਮਨੁੱਖ ਭੋਜਨ ਦੀ ਤਲਾਸ਼ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਪਰਵਾਸ ਕਰਦਾ ਸੀ ਪਰ ਹੁਣ ਮਨੁੱਖ ਸੋਹਣੀ ਖੂਬਸੂਰਤ ਜ਼ਿੰਦਗੀ ਦੀ ਭਾਲ ਵਿੱਚ ਆਪਣਾ ਪਿੱਤਰੀ ਘਰ ਛੱਡ ਕੇ ਪਰਵਾਸ ਕਰਦਾ ਹੈ। ਪਰਵਾਸ ਅੰਦਰ ਰਹਿੰਦਿਆਂ ਉਸ ਦੇ ਨਾਲ ਕੀ ਕੀ ਹੁੰਦਾ ਤੇ ਕੀ ਵਾਪਰਦਾ ਹੈ, ਉਸ ਨੂੰ ਭਾਵੇਂ ਸਾਡੇ ਪੰਜਾਬੀ ਦੇ ਲੇਖਕਾਂ ਨੇ ਕਲਮਬੱਧ ਕੀਤਾ ਹੈ ਪਰ ਉਸ ਸਾਹਿਤ ਅੰਦਰ ਸਾਹਿਤਕਾਰਾਂ ਨੇ ਬਹੁਤ ਕੁਝ ਨੂੰ ਲੁਕਾਇਆ ਹੈ ਤੇ ਉਥੋਂ ਦੀ ਚਕਾਚੌਧ ਜ਼ਿੰਦਗੀ ਸਬੰਧੀ ਵਧੀਆ ਲਿਖਿਆ ਹੈ। ਪਰਵਾਸ ਤੋਂ ਘਰ ਘੁੰਮਣ ਲਈ ਆਏ ਪੰਜਾਬੀਆਂ ਦੇ ਰਹਿਣ ਸਹਿਣ, ਪਹਿਨੇ ਕੀਮਤੀ ਬਰਾਂਡਡ ਪਹਿਰਾਵੇ ਤੇ ਪਹਿਨੇ ਮੋਟੇ ਮੋਟੇ ਛੱਲੇ ਮੁੰਦੀਆਂ ਨੇ ਪੰਜਾਬ ਵੱਸਦੇ ਆਮ ਲੋਕਾਂ ਦਾ ਦਿਮਾਗ ਖ਼ਰਾਬ ਕੀਤਾ ਹੈ। ਲੋਕ ਵਿਦੇਸ਼ ਜਾਣ ਲਈ ਹਰ ਤਰ੍ਹਾਂ ਦਾ ਹਰਬਾ ਵਰਤਦੇ ਹਨ। ਕਈ ਵਿਦੇਸ਼ ਜਾਣ ਦੇ ਚੱਕਰ ਵਿਚ ਜੇਲ੍ਹਾਂ ਵਿਚ ਚਲੇ ਗਏ ਹਨ ਤੇ ਕੁੱਝ ਮਰ ਵੀ ਗਏ ਹਨ। ਹੁਣ ਨੌਜਵਾਨ ਧੜਾ-ਧੜ ਵਿਦੇਸ਼ ਜਾ ਰਹੇ ਹਨ। ਪੰਜਾਬ ਦੇ ਵਿੱਚੋਂ ਬੌਧਿਕ ਤੇ ਆਰਥਿਕ ਸ਼ਕਤੀ ਵਿਦੇਸ਼ ਜਾ ਰਹੀ ਹੈ। ਵਿਦੇਸ਼ਾਂ ਵਿੱਚ ਉਹਨਾਂ ਦੇ ਨਾਲ ਕੀ ਵਾਪਰਦਾ ਹੈ ਇਸ ਸੱਚ ਨੂੰ ਬਹੁਤ ਹੀ ਸਹਿਜ ਤੇ ਸਾਦਗੀ ‘ਚ ਜਿਸ ਤਰ੍ਹਾਂ ਬਲਜੀਤ ਰੰਧਾਵਾ ਨੇ ਸਿਰਜਿਆ ਹੈ ਕਮਾਲ ਹੈ, ਉਸ ਨੇ ਸਾਰਾ ਕੁਝ ਆਮ ਵਿਅਕਤੀ ਦੀ ਨਜ਼ਰ ਤੋਂ ਲਿਖਿਆ ਹੈ। ਪੰਜਾਬੀ ਸਾਹਿਤ ઠਦੇ ਅੰਦਰ ਬਲਜੀਤ ਰੰਧਾਵਾ ਨੇ ਆਪਣੀ ਪਹਿਲੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਦੇ ਨਾਲ ਅਪਣੀ ਹਾਜ਼ਰੀ ਲਵਾਈ ਹੈ। ਇਹ ਉਸਦੀ ਪਹਿਲੀ ਵਾਰਤਕ ਦੀ ਪੁਸਤਕ ਹੈ, ਜਿਸ ਵਿਚ ਉਸ ਨੇ ਪਰਵਾਸ ਦੇ ਜੀਵਨ ਦੀਆਂ ਗੁਝੀਆਂ ਪਰਤਾਂ ਨੂੰ ਸ਼ਬਦਾਂ ਦਾ ਰੂਪ ਦਿੱਤਾ ਹੈ। ਉਸ ਨੇ ਆਪਣੇ ਪਰਵਾਸ ਦੇ ਦਿਨਾਂ ਤੇ ਪੰਜਾਬ ਦੀ ਜ਼ਿੰਦਗੀ ઠਦਾ ਤੁਲਨਾਤਮਕ ਵਿਸਲੇਸ਼ਣ ਕਰਦਿਆਂ ਉਹ ਸੱਚ ਪਾਠਕਾਂ ਦੇ ਸਾਹਮਣੇ ਲਿਆਂਦਾ ਹੈ ਜਿਸ ਵਾਰੇ ਅਜੇ ਤੱਕ ਸਾਡੇ ਨਾਮਵਰ ਲੇਖਕਾਂ ਨੇ ਵੀ ਛੁਪਾਈ ਰੱਖਿਆ। ਬਲਜੀਤ ਰੰਧਾਵਾ ਕੋਈ ਲੇਖਕ ਨਹੀਂ ਸੀ ਪਰ ਵਿਦੇਸ਼ ਦੀ ਇਕੱਲਤਾ ਨੂੰ ਉਸ ਦੇ ਪਤੀ ਹੀਰਾ ਰੰਧਾਵਾ ਨੇ ਸਹਿਜ ਕਰਦਿਆਂ ਉਸ ਨੂੰ ਸ਼ਬਦ ਸੰਸਾਰ ਦੇ ਨਾਲ ਜੋੜਿਆ ਤਾਂ ਇਸ ਕਿਤਾਬ ਦਾ ਜਨਮ ਹੋਇਆ।
ਬਲਜੀਤ ਰੰਧਾਵਾ ਨੇ ਉਥੋਂ ਦੇ ਵਸਦੇ ਲੋਕਾਂ ਦੇ ਹਰ ਦੁੱਖ-ਸੁੱਖ ਨੂੰ ਆਪਣੇ ਨਿੱਕੇ-ਨਿੱਕੇ ਲਲਿਤ ਨਿਬੰਧਾਂ ਦੇ ਰੂਪ ਵਿਚ ਲਿਖਿਆ ਹੈ। ਪੰਜਾਬੀ ਵਾਰਤਕ ਦੇ ਖ਼ੇਤਰ ਵਿੱਚ ਲਲਿਤ ਨਿਬੰਧ ਬਹੁਤ ਘੱਟ ਲਿਖਣ ਵਾਲੇ ਹਨ ਪਰ ਬਲਜੀਤ ਰੰਧਾਵਾ ਨੇ ਆਪਣੀ ਕਿਤਾਬ ‘ਲੇਖ ਨਹੀਂ ਜਾਣੇ ਨਾਲ’ ਵਿਚ ਇਹ ਵਿਧਾਵਰਤੀ ਹੈ ਜਿਸ ਕਰਕੇ ਉਹ ਪਹਿਲੀ ਵਾਰ ਵਿਚ ਹੀ ਉਹਨਾਂ ਲੇਖਕਾਂ ਦੀ ਕਤਾਰ ਵਿਚ ਆ ਗਈ ਜਿਹੜੇ ਉਸ ਤੋਂ ਪਹਿਲਾਂ ਲਿਖਦੇ ਹਨ।
ઠਪੰਜਾਬੀ ਦੇ ਕਹਾਣੀਕਾਰ ਵਰਿਆਮ ਸੰਧੂ ਨੇ ਮੁੱਖ ਬੰਦ ਲਿਖਦਿਆਂ ਇਸ ਕਿਤਾਬ ਦੇ ਵਿਚਲੇ ਨਿਬੰਧਾਂ ਦੀ ਸਾਰਥਿਕ ਚਰਚਾ ਕੀਤੀ ਹੈ। ਪੁਸਤਕ ਦੇ ਵਿਚਲੇ ਇਹ ਲੇਖ ਦਿਲ ਦੀ ਹੂਕ ਹਨ, ਜਿਹਨਾਂ ਨੂੰ ਉਹ ਵਿਅੰਗ ਦੇ ਲਹਿਜੇ ਵਿਚ ਆਖਦੀ ਹੈ ‘ਲੇਖ ਨਹੀਂ ਜਾਣੇ ਨਾਲ਼’। ਉਸਦੀ ਇਹ ਪਹਿਲੀ ਪੁਸਤਕ ਹੀ ਜਿਥੇ ਆਮ ਪਾਠਕ ਦਾ ਧਿਆਨ ਖਿੱਚਦੀ ਹੈ ਉਥੇ ਵਿਦੇਸ਼ਾਂ ਨੂੰ ਜਾਣ ਦੀ ਲਲਕ ਤੇ ਸਵਾਲ ਖੜ੍ਹੇ ਕਰਦੀ ਹੈ ਕਿ ਉਥੇ ਅਸਲ ਵਿੱਚ ਹੁੰਦਾ ਕੀ ਹੈ। ਉਥੋਂ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਘੱਟ ਸਮਾਂ ਅਤੇ ‘ਕੰਮ ਹੀ ਪੂਜਾ’ ਦੀ ਵਿਚਾਰਧਾਰਾ ਨੂੰ ਉਸ ਨੇ ਦਰਸਾਇਆ ਹੈ।ઠਵਿਦੇਸ਼ ਵਿਚ ਕੰਮ ਹਰ ਇਕ ਲਈ ਜਰੂਰੀ ਹੈ, ਬਿਨਾ ਕੰਮ ਤੋਂ ਉਥੋਂ ਦਾ ਜੀਵਨ ਨੀਰਸ ਹੈ।
ਜੇਕਰ ਵਿਦੇਸ਼ ਦੇ ਸਿਸਟਮ ਵਿੱਚ ਮਨੁੱਖ ਤੇ ਕੰਮ ਦੀ ਮਹੱਤਤਾ ਨੂੰ ਜਾਨਣ ਚਾਹੁੰਦੇ ਹੋ ਤਾਂ ਇਹ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਜਰੂਰ ਪੜ੍ਹੋ ਤਾਂ ਕੇ ਵਿਦੇਸ਼ ਜਾਣ ਦੀ ਹੋੜ ਤੇ ਲਲਕ ਘੱਟ ਸਕੇ। ਅਸੀਂ ਡਾ ਹੀਰਾ ਰੰਧਾਵਾ ਦੀ ਸੰਪਾਦਨਾ ਹੇਠ ਛਪੀ ਇਸ ਪੜ੍ਹਨਯੋਗ ਪੁਸਤਕ ਦਾ ਸਵਾਗਤ ਕਰਦੇ ਹਾਂ।
ਪੁਸਤਕ ਦਾ ਨਾਂ : ‘ਲੇਖ ਨਹੀਂ ਜਾਣੇ ਨਾਲ’
(ਵਾਰਤਕ)
ਲੇਖਕ : ਬਲਜੀਤ ਰੰਧਾਵਾ
ਸੰਪਾਦਕ : ਡਾ ਹੀਰਾ ਰੰਧਾਵਾ
ਸਰਵਰਕ : ਹਰਮੀਤ ਆਰਟਿਸਟ
ਪੰਨੇ : 140
ਕੀਮਤ ਸਾਜਿਲਦ :ઠ 200 ਰੁਪਏ, ਵਿਦੇਸ਼ 10 ਡਾਲਰ
ਪ੍ਰਕਾਸ਼ਕ ઠ ઠ ઠ : ਚੇਤਨਾ ਪ੍ਰਕਾਸ਼ਨ, ਲੁਧਿਆਣਾ

RELATED ARTICLES
POPULAR POSTS