Breaking News
Home / ਘਰ ਪਰਿਵਾਰ / ਬਚੇ ਹੋਏ ਕੁਕਡ ਚਾਵਲ ਬਾਹਰ ਰੱਖਣ ਕਾਰਨ ਹੁੰਦੇ ਹਨ ਜ਼ਹਿਰੀਲੇ

ਬਚੇ ਹੋਏ ਕੁਕਡ ਚਾਵਲ ਬਾਹਰ ਰੱਖਣ ਕਾਰਨ ਹੁੰਦੇ ਹਨ ਜ਼ਹਿਰੀਲੇ

ਮਹਿੰਦਰ ਸਿੰਘ ਵਾਲੀਆ ਬਰੈਂਪਟਨ, 647-856-4280

ਵਿਸ਼ਵ ਵਿਚ ਤਿੰਨ ਅਨਾਜ ਚਾਵਲ , ਕਣਕ ਅਤੇ ਮੱਕੀ ਵੱਡੀ ਮਾਤਰਾ ਵਿਚ ਖਾਧੇ ਜਾਂਦੇ ਹਨ। ਇਨ੍ਹਾਂ ਵਿਚ ਚਾਵਲਾਂ ਦੀ ਖਪਤ ਲਗਭਗ 50 ਪ੍ਰਤੀਸ਼ਤ ਹੈ। ਏਸ਼ੀਆ ਦੇ ਮੁਲਕਾਂ ਵਿਚ ਵਿਚ 90 ਪ੍ਰਤੀਸ਼ਤ ਚਾਵਲ ਖਾਦਾ ਜਾਂਦਾ ਹੈ। ਵਿਸ਼ਵ ਦੇ ਲਗਭਗ 100 ਮੁਲਕ ਵਿਚ ਇਨ੍ਹਾਂ ਦੀ ਖੇਤੀ ਹੁੰਦੀ ਹੈ।
ਇਸ ਲੇਖ ਵਿਚ ਕੁਦਰਤੀ ਚਾਵਲ, ਭੂਰੇ ਚਾਵਲ ਅਤੇ ਸੈਲਾ ਨੂੰ ਹੀ ਆਧਾਰ ਬਣਾਇਆ ਗਿਆ ਹੈ। ਚਿੱਟੇ ਚਾਵਲ/ਪੋਲਿਸਡ ਚਾਵਲ ਹੈਲਥੀ ਚਾਵਲ ਨਹੀਂ ਹੁੰਦੇ ਪ੍ਰੰਤੂ ਗਲਤ ਧਾਰਨਾਵਾਂ ਕਰਕੇ ਇਨ੍ਹਾਂ ਮਾਰੂ ਚਾਵਲਾਂ ਦੀ ਵਰਤੋਂ ਕਾਫੀ ਹੁੰਦੀ ਹੈ।
ਚਾਵਲ ਇਕ ਬਹੁਤ ਵਧੀਆ ਸਟੈਪਲ (ਢਿਡ ਭਰਨ ਲਈ ਹਰ ਰੋਜ਼ ਖਾਣ ਵਾਲਾ) ਭੋਜਨ ਹੈ। ਇਹ ਅੱਛੇ ਕਾਰਬੋ ਹਨ। ਰੇਸ਼ੇ, ਵਿਟਾਮਿਨਸ ਅਤੇ ਮਿਨਰਲਸ ਨਾਲ ਭਰਪੂਰ ਹੁੰਦੇ ਹਨ ਅਤੇ ਬਨਾਉਣੇ ਆਸਾਨ ਹਨ। ਖਾਣ ਵਿਚ ਸਵਾਦ ਹੁੰਦੇ ਹਨ ਸਬਜ਼ੀਆਂ, ਫਲ, ਨਟਸ ਮੀਟ, ਮੱਛੀ ਅਤੇ ਦਾਲਾਂ ਪਾ ਕੇ ਵੀ ਬਣਾਏ ਜਾ ਸਕਦੇ ਹਨ।
ਪ੍ਰੰਤੂ ਇਨ੍ਹਾਂ ਵਿਚ ਇਕ ਵੱਡਾ ਦੋਸ਼ ਹੈ। ਇਨ੍ਹਾਂ ਵਿਚ ਮਾਰੂ ਬੈਕਟੀਰੀਆ (ਬੇਸੀਲਸ) ਦੇ ਸਪੋਰ ਦੇ ਰੂਪ ਵਿਚ ਹੁੰਦੇ ਹਨ। ਸਪੋਰ ਵੱਡੇ ਢੀਠ ਹੁੰਦੇ ਹਨ। ਇਨ੍ਹਾਂ ਦੇ ਉੱਤੇ ਉਬਲਦੇ ਪਾਣੀ, ਭੌਤਿਕ ਅਤੇ ਰਸਾਇਣਕ ਕ੍ਰਿਆਵਾਂ ਦਾ ਕੋਈ ਅਸਰ ਨਹੀਂ ਹੁੰਦਾ। ਮਾਹਿਰਾਂ ਅਨੁਸਾਰ ਚਾਵਲ ਨੂੰ ਪਕਾਉਣ ਤੋਂ ਬਾਅਦ ਜਲਦੀ ਖਾ ਲੈਣੇ ਚਾਹੀਦੇ ਹਨ ਤਾਂ ਜੋ ਸਪੋਰ ਕੋਈ ਮਾੜਾ ਅਸਰ ਨਾ ਕਰ ਪਾਉਣ।
ਪ੍ਰੰਤੂ ਮੁਸ਼ਕਿਲ ਉਦੋਂ ਆਉਂਦੀ ਹੈ, ਜਦੋਂ ਬਚੇ ਹੋਏ ਚਾਵਲਾਂ ਦੀ ਸੰਭਾਲ ਕਰਨੀ ਹੁੰਦੀ ਹੈ।
ਕੁਕਡ ਚਾਵਲਾਂ ਦਾ ਗੁਣ ਦੁੱਧ, ਮੀਟ, ਮੱਛੀ ਆਦਿ ਨਾਲ ਮਿਲਦਾ ਹੈ, ਜੋ ਬਾਹਰ ਰੱਖਣ ਤੋਂ ਥੋੜੇ ਦੇਰ ਬਾਅਦ ਖਰਾਬ ਹੋ ਜਾਂਦੇ ਹਨ।
ਕੁਕਡ ਚਾਵਲਾਂ ਨੂੰ ਜੇ ਲਗਭਗ ਇਕ ਘੰਟੇ ਤੋਂ ਜ਼ਿਆਦਾ ਸਮਾਂ ਬਾਹਰ ਰੱਖੇ ਜਾਣ ਤਦ ਸਪੋਰਸ ਵਿਚ ਬੈਕਟੀਰੀਆ ਨਿਕਲਣ ਲਗਦਾ ਹੈ। ਕੁਕਡ ਚਾਵਲ ਨਮੀ, ਗਰਮਾਇਸ਼ ਅਤੇ ਭੋਜਨ ਦੇ ਹੋਣ ਕਾਰਨ ਬੈਕਟੀਰੀਆ ਦੀ ਗਿਣਤੀ ਵਿਚ ਵਾਧਾ ਹੁੰਦਾ ਹੈ। 20 ਮਿੰਟਾਂ ਵਿਚ ਦੁਗਣੇ ਹੋ ਜਾਂਦੇ ਹਨ। ਘੰਟਿਆਂ ਵਿਚ ਲੱਖਾਂ ਦੀ ਗਿਣਤੀ ਹੋ ਜਾਂਦੀ ਹੈ।
ਸਪੋਰ ਵਿਚੋਂ ਨਿਲੇ ਹੋਏ ਬੈਕਟੀਰੀਆ ਫੂਡ ਪੋਆਇਜਿੰਨ ਕਰਦੀ ਹੈ। ਖਾਣ ਤੋਂ ਇਕ ਤੋਂ ਪੰਜ ਘੰਟੇ ਤਕ ਉਲਟੀਆਂ, ਸਿਰ ਦਰਦ, ਬੁਖ਼ਾਰ ਆਦਿ ਹੋ ਸਕਦੇ ਹਨ।
ਕੁਕਡ ਚਾਵਲ ਦੇ ਮਾਰੂ ਅਸਰ ਤੋਂ ਬਚਣ ਲਈ:
1. ਬਚੇ ਹੋਏ ਚਾਵਲ ਜਲਦੀ ਤੋਂ ਜਲਦੀ ਠੰਡਾ ਕਰੋ
2. ਠੰਡੇ ਕੀਤੇ ਚਾਵਲ ਨੂੰ ਫਰਿਜ਼ ਵਿਚ ਰੱਖੋ
3. ਫਰਿਜ ਵਿਚ ਚਾਵਲ ਕਿਸੇ ਹੋਰ ਭੋਜਨ ਨਾਲ ਛੂਹਣੇ ਨਹੀਂ ਚਾਹੀਦੇ।
4. ਚਾਵਲ ਕੇਵਲ ਇਕ ਦਿਨ ਹੀ ਫਰਿਜ਼ ਵਿਚ ਰੱਖੇ ਜਾ ਸਕਦੇ ਹਨ।
5. ਖਾਣ ਸਮੇਂ ਫਰਿਜ਼ ਵਿਚ ਕੱਢ ਕੇ ਤੇਜ ਗਰਮ ਕਰੋ ਤਾਂ ਜੋ ਭਾਵ ਨਿਕਲੇ
6. ਕੁਕਡ ਚਾਵਲ ਕੇਵਲ ਇਕ ਵਾਰ ਹੀ ਗਰਮ ਕਰੋ।
ਵਰਗ ਜਿਹੜੇ ਜਲਦੀ ਅਤੇ ਜਿਆਦਾ ਪ੍ਰਭਾਵਿਤ ਹੁੰਦੇ ਹਨ। ਚਾਹੇ ਕਿਸੇ ਨੂੰ ਵੀ ਫੂਡ ਪੋਆਇਨਿੰਗ ਹੋ ਸਕਦੀ ਹੈ, ਪ੍ਰੰਤੂ ਕੁਝ ਵਰਗ ਜ਼ਿਆਦਾ ਅਤੇ ਜਲਦੀ ਪ੍ਰਭਾਵਿਤ ਹੁੰਦੇ ਹਨ ਜਿਵੇਂ :
1. 65 ਸਾਲ ਤੋਂ ਵਧ ਵਾਲੇ ਐਲਡਰਨ :-
ਉਮਰ ਵਧਣ ਕਾਰਨ ਸਰੀਰ ਦੇ ਸਿਸਟਮ ਅਤੇ ਆਰਜਨ ਮਾਰੂ ਜਰਮ ਦੇ ਪਹਿਚਾਣ ਨਹੀਂ ਕਰ ਸਕਦੇ ਅਤੇ ਉਸਤੋਂ ਛੁਟਕਾਰਾ ਨਹੀਂ ਪਾ ਸਕਦੇ।
2. 5 ਸਾਲ ਤੋਂ ਘਟ ਉਮਰ ਦੇ ਬੱਚੇ :
ਬੱਚਿਆਂ ਵਿਚ ਜਰਮਸ ਦੇ ਮੁਕਾਬਲਾ ਕਰਨ ਵਾਲੇ ਸਿਸਟਮ ਪੂਰੇ ਤਰ੍ਹਾਂ ਵਿਕਸਿਤ ਨਹੀਂ ਹੁੰਦੇ।
3. ਕਮਜ਼ੋਰ ਇਮੂਯਨ ਸਿਸਟਮ :- ਕਈਆਂ ਦਾ ਇਮੂਯਨ ਸਿਸਟਮ ਕਮਜ਼ੋਰ ਹੁੰਦਾ ਹੈ, ਜਰਮ ਦਾ ਪੂਰਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਹੁੰਦਾ। ਸ਼ਗੂਰ ਰੋਗ, ਗੁਰਦੇ ਦੀ ਬਿਮਾਰੀ ਵਾਲੇ, ਏਡਜ਼, ਖਰਾਬ ਲੀਵਰ ਵਾਲੇ ਜਲਦੀ ਪ੍ਰਭਾਵਿਤ ਹੁੰਦੇ ਹਨ।
4. ਗਰਭਧਾਰੀ ਔਰਤਾਂ :ਜਲਦੀ ਅਤੇ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ।

Check Also

Dayanand Medical College & Hospital Ludhiana,Punjab,India

DMCH Infertility & IVF Unit  IVF with self and donor oocytes  ICSI and …