ਵਿਸ਼ਵ ਭਰ ਵਿਚ ਠੰਡ ਦੇ ਮੌਸਮ ਵਿੱਚ ਸ਼ਰੀਰ ਅੰਦਰ ਗਰਮੀ ਮਹਿਸੂਸ ਕਰਨ ਲਈ ਸੁਆਦੀ ਫਲ ਖਜੂਰ ਦੀ ਆਪਣੀ ਹੀ ਮਹੱਤਤਾ ਹੈ। ਹਜ਼ਾਰਾਂ ਸਾਲਾਂ ਤੋਂ ਮੱਧ ਪੂਰਬ ਅਤੇ ਸਿੰਧ ਘਾਟੀ ਵਿਚ ਖਜੂਰ ਭੋਜਨ ਦਾ ਖਾਸ ਹਿੱਸਾ ਰਹੀ ਹੈ। ਮੱਧ ਪੂਰਬ ‘ਤੇ ਉੱਤਰੀ ਅਫਰੀਕਾ ਦੇ ਦੇਸ਼ ਮੁੱਖ ਉਤਪਾਦਕ ਰਹੇ ਹਨ। ਸਲਾਨਾ ਵਿਸ਼ਵ ਉਤਪਾਦਨ 8.5 ਮਿਲੀਅਨ ਮੀਟ੍ਰਿਕ ਦੇ ਬਰਾਬਰ ਹੈ। ਇਰਾਕ, ਈਰਾਨ, ਅਰਬ, ਉੱਤਰੀ ਅਫਰੀਕਾ ਪੱਛਮ ਤੋਂ ਮੋਰਾਕੋ ਤੱਕ ਅਤੇ ਖਜੂਰ ਮੇਡਜੂਲ, ਡੇਗਲਟ ਨੌਰ ਅਮਰੀਕਾ ਤੇ ਦੱਖਣੀ ਕੈਲੀਫੋਰਨੀਆ, ਐਰੀਜ਼ੋਨਾ, ਦੱਖਣੀ ਫਲੋਰਿਡਾ ਵਿਚ ਅਤੇ ਮੈਕਸੀਕੋ ਵਿਚ ਸਨੌਰਾ ਤੇ ਬਾਜਾ ਕੈਲੀਫੋਰਨੀਆ ਵਿਚ ਕਾਸ਼ਤ ਜਾ ਰਹੀ ਹੈ। ਇਸਦਾ ਇਸਤੇਮਾਲ ਘਰੇਲੂ ਰਸੌਈ, ਮਿਠਾਈਆਂ ਤੇ ਬੇਕਰੀ ਪ੍ਰਾਡਕਟਸ ਵਿੱਚ ਕੀਤਾ ਜਾ ਰਿਹਾ ਹੈ।
100 ਗ੍ਰਾਮ ਫੱਲ ਖਜੂਰ ਵਿਚ ਕੈਲੋਰੀਜ਼-277, ਕਾਰਬਜ਼-75 ਗ੍ਰਾਮ, ਫਾਈਬਰ-7 ਗ੍ਰਾਮ, ਪ੍ਰੋਟੀਨ-2 ਗ੍ਰਾਮ, ਪੋਟਾਸ਼ਿਅਮ-20%, ਮੈਗਨੀਸ਼ੀਅਮ-14%, ਕੌਪਰ-18%, ਮੈਂਗਨੀਜ਼-15%, ਆਇਰਨ-5% ਅਤੇ ਵਿਟਾਮਿਨ ਬੀ-6 12%, ਬੋਰਾਨ, ਕੋਬਾਲਟ, ਫਲੋਰਾਈਨ, ਸੇਲੇਨੀਅਮ, ਜਿੰਕ ਵਗੈਰਾ ਮਿਲਦਾ ਹੈ। ਖਜੂਰ ਅੰਦਰ ਐਂਟੀ-ਆਕਸੀਡੈਂਟ, ਯਾਨਿ ਜੋ ਆਕਸੀਕਰਨ ਦੀ ਪ੍ਰਕਿਰਿਆ ਰੋਕ ਕੇ ਸਰੀਰ ਅੰਦਰ ਸੈੱਲਾਂ ਨੂੰ ਸੇਫ ਕਰਕੇ ਖਤਰਨਾਕ ਰੇਡੀਕਲਸ ਨੂੰ ਘੱਟ ਕਰਦਾ ਹੈ।
ਸਰੀਰਕ ਤੇ ਮਾਨਸਿਕ ਕਮਜ਼ੋਰੀ ਦੂਰ ਕਰਨ ਲਈ ਬੱਚੇ, ਔਰਤਾਂ, ਨੌਜਵਾਨ ਤੇ ਸੀਨੀਅਰਜ਼ ਤੰਦਰੁਸਤੀ ਲਈ ਇਸਦਾ ਫਾਇਦਾ ਲੈ ਸਕਦੇ ਹਨ। ਖਜੂਰ ਅੰਦਰ ਮੌਜੂਦ ਤੱਤ ਇਮੀਉਨਿਟੀ ਦੇ ਨਾਲ ਸ਼ਰੀਰਕ ਤੇ ਮਾਨਸਿਕ ਤਾਕਤ ਦਿੰਦੇ ਹਨ।
ੲਕਮਜ਼ੋਰੀ ਕਾਰਨ ਚੱਕਰ ਆਉਣ ਦੀ ਹਾਲਤ ਵਿੱਚ ਸਰਦੀ ਦੇ ਮੌਸਮ ਵਿੱਚ 5-7 ਬਿਨਾ ਗੁਠਲੀ ਖਜੂਰ ਦੇ ਦਾਨੇ ਦੁੱਧ ਵਿੱਚ ਉਬਾਲ ਕੇ ਜਾਂ ਗਰਮ ਦੁੱਧ ਨਾਲ ਲਗਾਤਾਰ ਸੇਵਨ ਕਰੋ।
ੲਪਿੱਠ ਦਰਦ ਦੀ ਹਾਲਤ ਵਿੱਚ 1 ਕੱਪ ਪਾਣੀ ਵਿੱਚ 5 ਦਾਨੇ ਬਿਨਾ ਗੁਠਲੀ ਖਜੂਰ ਦੇ, 1 ਚਮਚ ਮੇਥੀ ਪਾਊਡਰ ਮਿਕਸ ਕਰਕੇ ਓੁਬਾਲੋ। ਪਾਣੀ ਅੱਧਾ ਰਹਿ ਜਾਣ ਤੇ ਕੁਨਕੁਨਾ ਕਰਕੇ ਸਵੇਰੇ ਸ਼ਾਮ ਲਗਾਤਾਰ ਪੀਓ।
ੲਕਬਜ਼ ਦੀ ਹਾਲਤ ਵਿੱਚ ਰਾਤ ਨੂੰ ਸੌਣ ਵੇਲੇ ਬਿਨਾ ਗੁਠਲੀ ਖਜੂਰ ਦੇ 6 ਦਾਨੇ 1 ਕੱਪ ਪਾਣੀ ਵਿੱਚ ਰਾਤ ਭਰ ਭਿਉਂ ਕੇ ਰੱਖੋ। ਸਵੇਰੇ ਬਿਨਾ ਬਰੁਸ਼ ਕੀਤੇ ਇਹ ਪਾਣੀ ਪੀਣ ਤੇ ਨਾਲ ਚਮਚੇ ਨਾਲ ਖਜੂਰ ਦੇ ਦਾਨੇ ਵੀ ਖਾ ਲੈਣ ਨਾਲ ਰਾਹਤ ਮਿਲਦੀ ਹੈ।
ੲਕਮਜ਼ੋਰ ਪਾਚਨ ਸ਼ਕਤੀ ਵਾਲੇ ਅੱਧਾ ਚਮਚ ਅਜਵੈਨ 1 ਕੱਪ ਪਾਣੀ ਵਿੱਚ ਉਬਾਲੋ। ਇਸ ਪਾਣੀ ਦੇ ਨਾਲ ਸਵੇਰੇ ਸ਼ਾਮ 3-4 ਦਾਨੇ ਖਜੂਰ ਦੇ ਸੇਵਨ ਕਰੋ।
ੲਗਠੀਆ ਤੋਂ ਪ੍ਰੇਸ਼ਾਨ ਬਿਨਾ ਗੁਠਲੀ 5 ਦਾਨੇ ਖਜੂਰ ਦੇ ਅੱਧਾ ਚਮਚ ਗਰਮ ਦੇਸੀ ਘਿਓ ਵਿੱਚ ਮਿਕਸ ਕਰਕੇ ਸੁਆਦ ਮੁਤਾਬਕ ਨਮਕ ਮਿਕਸ ਕਰਕੇ ਸਵੇਰੇ ਸ਼ਾਮ ਲਗਾਤਾਰ ਇਸਤੇਮਾਲ ਕਰੋ।
ੲਖਜੂਰ੍ਵ ਅੰਦਰ ਮੌਜੂਦ ਤੱਤ ਬੀਟਾ ਡੀ-ਗਲੁਕਨ ਖਤਰਨਾਕ ਬਿਮਾਰੀ ਕੈਂਸਰ ਵਿਚ ਸਰੀਰ ਅੰਦਰ ਟਿਉਮਰ ਦੇ ਵੱਧਣ ਦੀ ਪ੍ਰਕਿਰਿਆ ਨੂੰ ਘੱਟ ਕਰਦਾ ਹੈ।
ੲਚੱਲ ਰਹੀ ਖੋਜ ਅਨੁਸਾਰ ਖਜੂਰ ਸਰੀਰ ਅੰਦਰ ਇਨਸੁਲਿਨ ਦੇ ਉਤਪਾਦਨ ਨੂੰ ਵਧਾਉਂਦੀ ਹੈ ਜੋ ਗਲੂਕੋਜ਼ ਦੇ ਲੈਵਲ ਨੂੰ ਘੱਟ ਕਰਨ ਵਿਚ ਮਦਦ ਕਰ ਸਕਦੀ ਹੈ। ਫਲ ਖਜੂਰ ਡਾਇਬਟੀਜ਼ ਦੀਆਂ ਮੌਜੂਦ ਸਿੰਥੈਟਿਕ ਦਵਾਈਆਂ ਦਾ ਬਦਲ ਬਣ ਸਕਦਾ ਹੈ।
ੲਵਿਆਹੇ ਜੋੜਿਆਂ ਦੀ ਆਮ ਸਮੱਸਿਆ ਬਾਂਝਪਨ, ਜਿਸਦਾ ਕਾਰਨ ਤੰਬਾਕੂਨੋਸ਼ੀ, ਅਲਕੋਹਲ ਦਾ ਵੱਧ ਸੇਵਨ, ਰੇਡੀਏਸ਼ਨ ਦੇ ਵੱਧ ਐਕਸਪੋਜਰ ਵਗੈਰਾ ਮਨਿਆ ਜਾ ਰਿਹਾ ਹੈ। ਤੰਦਰੁਸਤ ਬੱਚੇ ਲਈ ਔਰਤ-ਮਰਦ ਰੋਜ਼ਾਨਾ 5-5 ਦਾਨੇ ਗਰਮ ਦੁੱਧ ਨਾਲ ਇਸਤੇਮਾਲ ਕਰ ਸਕਦੇ ਹਨ।
ੲਝੜਦੇ ਵਾਲਾਂ ਨੂੰ ਰੋਕਣ ਲਈ ਖਜੂਰ ਅੰਦਰ ਮੌਜੂਦ ਤੱਤਾਂ ‘ਤੇ ਰਿਸਰਚ ਕੀਤੀ ਜਾ ਰਹੀ ਹੈ। ਖਜੂਰ ਵਿਚ ਮੌਜੂਦ ਆਇਰਨ ਆਦਿ ਤੱਤਾਂ ਕਾਰਨ ਬਲੱਡ ਸਰਕੂਲੇਸ਼ਨ ਵਧਾ ਕੇ ਖੋਪੜੀ ਨੂੰ ਪੋਸ਼ਣ ਮਿਲਦਾ ਹੈ।
ਨੋਟ : ਰੋਗੀ ਵਿਅਕਤੀ ਅਤੇ ਗਰਭਵਤੀ ਔਰਤਾਂ ਖਜੂਰ ਦਾ ਇਸਤੇਮਾਲ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਕਰਨ।
Anil Dheer Columnist, Certified in IPC W.H.O Alternative Therapist,
Health Educator Awardee [email protected]
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …