ਮਹਿੰਦਰ ਸਿੰਘ ਵਾਲੀਆ
ਅੱਛੀ ਸਿਹਤ ਲਈ ਜਿੱਥੇ ਸੰਤੁਲਨ ਭੋਜਨ, ਕਸਰਤ ਜ਼ਰੂਰੀ ਹਨ, ਉਥੇ ਨੀਂਦ ਦੀ ਮਹੱਤਤਾ ਇਨ੍ਹਾਂ ਤੋਂ ਘੱਟ ਨਹੀਂ। ਨੀਂਦ ਸਮੇਂ ਜਿਥੇ ਸੈਲਾਂ ਦੀ ਟੁੱਟ-ਫੁੱਟ ਦੀ ਮੁਰੰਮਤ ਹੁੰਦੀ ਹੈ, ਉਥੇ ਸਰੀਰ ਨੂੰ ਅਗਲੇ ਦਿਨ ਲਈ ਕ੍ਰਿਆਸ਼ੀਲ ਫੁਰਤੀਲਾ ਅਤੇ ਚੁਸਤ ਰੱਖਣਾ ਹੁੰਦਾ ਹੈ। ਪ੍ਰੰਤੂ ਘੱਟ ਨੀਂਦ ਕਾਰਨ ਕਈ ਰੋਗਾਂ ਜਿਵੇਂ ਦਿਲ ਦੇ ਰੋਗ, ਮੋਟਾਪਾ, ਸ਼ੂਗਰ ਰੋਗ, ਥਕਾਵਟ, ਤਨਾਵ ਆਦਿ ਲਈ ਸੱਦਾ ਹੁੰਦਾ ਹੈ।
ਲੇਖ ਦੇ ਅਗਲੇ ਭਾਗ ਨੂੰ ਲਿਖਣ ਤੋਂ ਪਹਿਲਾਂ ਕੁੱਝ ਮੁਢਲੀ ਜਾਣਕਾਰੀ ਜ਼ਰੂਰੀ ਹੈ।
1. ਸੂਰਜ : ਗਰਮੀ ਅਤੇ ਰੋਸ਼ਨੀ ਆਦਿ ਦਾ ਮੁੱਖ ਸੋਮਾ ਹੈ ਸੂਰਜ ਐਕਸਰੇ, ਅਲਟਰਾ ਵਾਇਲਟ ਕਿਰਨਾ, ਇਨਫਰਾ ਰੈਡ ਅਤੇ ਦਿਸਦਾ ਭਾਗ ਹਨ। ਇਸ ਦੇ ਭਾਗ ਵਿਚ ਸਭ ਰੰਗ ਹੁੰਦੇ ਹਨ ਜਿਵੇਂ ਲਾਲ, ਨੀਲਾ, ਪੀਲਾ, ਹਰਾ, ਸੰਗਤਰੀ, ਜਾਮਣੀ, ਵੈਗਣੀ ਸਾਰੇ ਰੰਗਾਂ ਵਿਚ ਨੀਲੇ ਰੰਗ ਵਿਚ ਸਭ ਤੋਂ ਵੱਧ ਐਨਰਜੀ ਹੁੰਦੀ ਹੈ।
2. ਹਾਰਮੋਨ : ਇਹ ਇਕ ਹਾਰਮੋਨ ਹੁੰਦਾ ਹੈ। ਇਹ ਸਰੀਰ ਦੇ ਦਿਮਾਗ਼ ਵਿਚ ਬਣਦਾ ਹੈ। ਇਹ ਹਾਰਮੋਨ ਨੀਂਦ ਲਈ ਜ਼ਿੰਮੇਵਾਰ ਹੁੰਦਾ ਹੈ। ਦਿਨ ਦੇ ਸਮੇਂ ਇਸ ਦੀ ਲੋੜ ਨਹੀਂ ਹੁੰਦੀ, ਜਿਉਂ-ਜਿਉਂ ਸ਼ਾਮ ਪੈਣੀ ਸ਼ੁਰੂ ਹੁੰਦੀ ਹੈ ਅਤੇ ਆਲਾ-ਦੁਆਲਾ ਵਿਚ ਹਨ੍ਹੇਰਾ ਹੋਣ ਲਗਦਾ ਹੈ, ਤਦ ਦਿਮਾਗ਼ ਸੰਦੇਸ਼ ਦਿੰਦਾ ਹੈ ਕਿ ਮੈਲਾਟੋਲਿਨ ਪੈਦਾ ਕੀਤੀ ਜਾਵੇ, ਜਿਉਂ-ਜਿਉਂ ਹਨ੍ਹੇਰਾ ਵਿਚ ਵਾਧਾ ਹੁੰਦਾ ਰਹਿੰਦਾ ਹੈ। ਇਸ ਹਾਰਮੋਨ ਦੀ ਮਾਤਰਾ ਵੱਧਦੀ ਰਹਿੰਦੀ ਹੈ। ਸਵੇਰ ਹੋਣ ਸਮੇਂ ਦਿਮਾਗ਼ ਇਸ ਹਾਰਮੋਨ ਨੂੰ ਪੈਦਾ ਨਾ ਹੋਣ ਦਾ ਹੁਕਮ ਦਿੰਦਾ ਹੈ। ਸਰੀਰ ਦੇ ਦਿਨ ਭਰ ਦੇ ਕੰਮ ਕਾਜ ਲਈ ਚੁਸਤ, ਫੁਰਤੀਲਾ ਰੱਖਣਾ ਹੁੰਦਾ ਹੈ।
3. ਸਰਕੇਡੀਅਨ ਰਿਦਮ : ਹਰ ਇਕ ਜੀਵ, ਪੌਦੇ ਅਤੇ ਉਲੀ ਆਦਿ ਵਿਚ ਅੰਦਰੂਨੀ ਸਰਕੇਡੀਅਨ ਦਾ ਕਲਾਕ ਹੁੰਦਾ ਹੈ। ਇਹ ਨੀਂਦ ਅਤੇ ਜਾਗਣ ਦੇ ਸਾਈਕਲ ਉੱਤੇ ਕੰਟਰੋਲ ਰਖਦਾ ਹੈ। ਇਹ ਲਗਭਗ 24 ਘੰਟੇ ਕੰਮ ਕਰਦਾ ਹੈ। ਦਿਨ ਦੀ ਰੋਸ਼ਨੀ ਅਤੇ ਰਾਤ ਦਾ ਹਨ੍ਹੇਰਾ ਇਸ ਕਲਾਕ ਨੂੰ ਪ੍ਰਭਾਵਿਤ ਕਰਦੇ ਹਨ।
ਨੀਂਦ ਕਿਵੇਂ ਪ੍ਰਭਾਵਿਤ ਹੁੰਦੀ ਹੈ।
ਨੀਲੇ ਰੰਗ ਦੀ ਰੋਸ਼ਨੀ ਵਿਚ ਬਹੁਤ ਐਨਰਜ਼ੀ ਹੁੰਦੀ ਹੈ। ਇਹ ਸਰਕੇਡੀਅਨ ਰਿਦਮ ਵਿਚ ਖਲਬਲੀ ਕਰਨ ਦੇ ਸਮਰੱਥ ਹੁੰਦੀ ਹੈ। ਇਸ ਕਲਾਕ ਵਿਚ ਵਿਗਾੜ ਆ ਜਾਂਦਾ ਹੈ, ਜਿਸ ਕਾਰਨ ਮੈਲਾਟੋਲਿਨ ਦਾ ਪੈਦਾ ਹੋਣਾ ਪ੍ਰਭਾਵਿਤ ਹੁੰਦਾ ਹੈ। ਸ਼ਾਮ ਅਤੇ ਰਾਤ ਦੇ ਸਮੇਂ ਨੀਲੀ ਰੋਸ਼ਨੀ ਭਰਮ ਪੈਦਾ ਕਰਦੀ ਹੈ ਕਿ ਅਜੇ ਤਾਂ ਦਿਨ ਹੈ। ਮੈਲਾਟੋਲਿਨ ਦੀ ਲੋੜ ਨਹੀਂ ਫਲਸਰੂਪ ਨੀਂਦ ਉੱਤੇ ਮਾਰੂ ਪ੍ਰਭਾਵ ਪੈਂਦਾ ਹੈ। ਰਾਤ ਦੇ ਸਮੇਂ ਚਾਹੇ ਨੀਲੀ ਸੂਰਜ ਦੀ ਰੋਸ਼ਨੀ ਨਹੀਂ ਹੁੰਦੀ, ਪ੍ਰੰਤੂ ਸਾਰੀਆਂ ਬਨਾਉਟੀ ਰੋਸ਼ਨੀਆਂ ਜਿਵੇਂ ਬਲਬ, ਟਿਯੂਬਾਂ ਅਤੇ ਸਾਰੇ ਇਲੈਕਟ੍ਰੋਨਿਕ ਯੰਤਰ ਜਿਵੇਂ ਕੰਪਿਊਟਰ, ਮੋਬਾਈਲ ਫੋਨ ਆਦਿ ਨੀਲੀ ਰੋਸ਼ਨੀ ਛੱਡਦੇ ਹਨ। ਇਹ ਨੀਲੀ ਰੋਸ਼ਨੀ ਸੂਰਜ ਦੀ ਰੋਸ਼ਨੀ ਤੋਂ ਵੀ ਵੱਧ ਮਾਰੂ ਕਰਦੀ ਹੈ, ਕਿਉਂਕਿ ਬਨਾਵਟੀ ਰੋਸ਼ਨੀ ਵਿਚ ਜ਼ਿਆਦਾ ਸਮਾਂ ਬਿਤਾਇਆ ਜਾਂਦਾ ਹੈ।
ਬਚਾਵ ਲਈ ਸੁਝਾਵ :
1. ਸ਼ਾਮ ਢਲਦੇ ਹੀ ਘਰ ਅਤੇ ਆਲੇ ਦੁਆਲੇ ਤੇਜ਼ ਰੋਸ਼ਨੀ ਦੀ ਥਾਂ ਮਧਮ ਰੋਸ਼ਨੀ ਕਰੋ।
2. ਸ਼ਾਮ ਹੋਣ ਤੋਂ ਬਾਅਦ ਅੰਬਰ (ਸੋਨਾ ਅਤੇ ਸੰਗਤਰੀ ਰੰਗ ਦਾ ਮੇਲ) ਰੰਗ ਵਾਲੀਆਂ ਐਨਕਾਂ ਵਰਤੋਂ
3. ਸੌਣ ਵਾਲੇ ਕਮਰੇ ਵਿਚ ਪੂਰਨ ਹਨ੍ਹੇਰਾ ਕਰੋ, ਕਿਤੋਂ ਵੀ ਕਮਰੇ ਵਿਚ ਰੋਸ਼ਨੀ ਨਾ ਆਵੇ। ਕਮਰੇ ਵਿਚ ਪੂਰਨ ਹਨ੍ਹੇਰੇ ਦੀ ਪਹਿਚਾਣ ਹੈ ਕਿ ਖੁੱਲੀਆਂ ਅੱਖਾਂ ਹੱਥ ਨਾ ਦੇਖ ਸਕਣ।
4. ਸਾਰੇ ਇਲੈਕਟ੍ਰੋਨਿਕ ਯੰਤਰਾਂ ਨੂੰ ਕਵਰ ਨਾਲ ਪੂਰੇ ਢਕ ਦੇਵੋ।
5. ਰਾਤ ਦਾ ਬਲਬ ਐਂਬਰ ਜਾਂ ਪੀਲੇ ਰੰਗ ਦੀ ਰੋਸ਼ਨੀ ਹੀ ਵਰਤੋ।
ਜ਼ਿਲ੍ਹਾ ਸਿੱਖਿਆ ਅਫਸਰ (ਸੇਵਾ ਮੁਕਤ)
ਬਰੈਪਟਨ (ਕਨੇਡਾ) 647-856-4280
Check Also
ਐਨ ਆਰ ਆਈ ਫੈਮਿਲੀ ਮੈਡੀਕਲ ਕੇਅਰ ਪਲਾਨ
ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ ਕਾਰ …