ਹਰ ਬੇਕਰ ਦਾ ਇਕ ਗੁਪਤ ਮਿੱਠਾ ਹਥਿਆਰ ਹੁੰਦਾ ਹੈ-ਉਹ ਹੈ ਆਪਣਾ ਦਾਲਚੀਨੀ ਸ਼ੂਗਰ ਬਣਾਉਣਾ! ਇਸ ਨੂੰ ਬਣਾਉਣਾ ਵੀ ਅਸਾਨ ਹੈ ਅਤੇ ਸਟੋਰ ਕਰਨਾ ਵੀ, ਅਤੇ ਇਸ ਦੀ ਵਰਤੋਂ ਤੇ ਤਰੀਕਿਆਂ ਦਾ ਕੋਈ ਅੰਤ ਨਹੀਂ। ਅਲੱਗ ਅਲੱਗ ਫਲੇਵਰਾਂ ਅਤੇ ਮੂਡਜ਼ ਵਾਸਤੇ ਇਹ ਤਿੰਨ ਮਿਸ਼ਰਨ ਅਜ਼ਮਾਓ, ਅਤੇ ਕੁੱਝ ਜਾਰ ਆਪਣੇ ਕੋਲ ਰੱਖੋ; ਕੀ ਪਤਾ ਕਿਹੜਾ ਕੰਮ ਆ ਜਾਵੇ!
ਯੀਲਡ: ਕਰੀਬ 3 ਕੱਪ ( ਇਸਦੀ ਹਰ ਕਿਸਮ ਦਾ ਇਕ ਕੱਪ)
ਤਿਆਰੀ ਦਾ ਸਮਾਂ: 5 ਮਿੰਟ
ਸਮੱਗਰੀ:
1 ਕੱਪ (217 ਗ੍ਰਾਮ) ਰੈੱਡਪਾਥ® ਡਾਰਕ ਬਰਾਊਨ ਸ਼ੂਗਰ, ਪੈਕਡ
1 ਕੱਪ (217 ਗ੍ਰਾਮ) ਰੈਡਪਾਥ® ਗੋਲਡਨ ਯੈਲੋ ਸ਼ੂਗਰ, ਪੈਕਡ
1 ਕੱਪ (200 ਗ੍ਰਾਮ) ਰੈਡਪਾਥ® ਦਾਣੇਦਾਰ ਚੀਨੀ
9 ਟੇਬਲਸਪੂਨ (72ਗ੍ਰਾਮ) ਪੀਸੀ ਦਾਲਚੀਨੀ, ਵੰਡੀ ਹੋਈ
ਉਪਕਰਣ :
ਕਿਚਨ ਸਕੇਲ ਜਾਂ ਸੁੱਕੇ ਮਿਣਤੀ ਕੱਪ
ਮਿਣਤੀ ਚਮਚੇ
ਮੀਡੀਅਮ ਬੋਅਲ x3
ਵਿਸਕ
ਕੀਪ (ਔਪਸ਼ਨਲ)
ਏਅਰਟਾਈਟ ਗਲਾਸ ਕੰਟੇਨਰ ਜਾਂ ਜਾਰ x3
ਹਿਦਾਇਤਾਂ:
1. 3 ਵੱਖਰੇ ਬੋਅਲਾਂ ਵਿਚ ਰੈਡਪਾਥ® ਡਾਰਕ ਬਰਾਊਨ ਸ਼ੂਗਰ®, ਰੈਡਪਾਥ® ਗੋਲਡਨ ਯੈਲੋ ਸ਼ੂਗਰ ਅਤੇ ਰੈਡਪਾਥ੍ਰ ਦਾਣੇਦਾਰ ਚੀਨੀ ਪਾਓ।
2. ਹਰੇਕ ਬੋਅਲ ਵਿਚ ਪੀਸੀ ਦਾਲਚੀਨੀ ਦੇ 3 ਟੇਬਲਸਪੂਨ (24ਗ੍ਰਾਮ) ਪਾਓ।
3. ਵਿਸਕ ਨਾਲ ਰੈਡਪਾਥ® ਡਾਰਕ ਬਰਾਊਨ ਸ਼ੂਗਰ ਅਤੇ ਦਾਲਚੀਨੀ ਨੂੰ ਚੰਗੀ ਤਰ੍ਹਾਂ ਮਿਲਾਓ ਜਦੋਂ ਤੱਕ ਦਾਲਚੀਨੀ ਇਸ ਵਿਚ ਚੰਗੀ ਤਰ੍ਹਾਂ ਨਹੀਂ ਮਿਲ ਜਾਂਦੀ। ਇਸੇ ਤਰ੍ਹਾਂ ਗੋਲਡਨ ਯੈਲੋ ਸ਼ੂਗਰ ਅਤੇ ਰੈਡਪਾਥ® ਦਾਣੇਦਾਰ ਚੀਨੀ ਵਾਲੇ ਬੋਅਲ ਵਿਚ ਕਰੋ।
4. ਜੇ ਜਾਰ ਜਾਂ ਏਅਰਟਾਈਟ ਕੰਟੇਨਰ ਦਾ ਮੂੰਹ ਛੋਟਾ ਹੈ ਤਾਂ ਕੀਪ ਇਸ ਦੇ ਮੂੰਹ ਵਿਚ ਰੱਖੋ। ਇਸ ਨਾਲ ਤਿੰਨੇ ਦਾਲਚੀਨੀ ਸ਼ੂਗਰ ਮਿਸ਼ਰਨਾਂ ਨੂੰ ਤਿੰਨ ਵੱਖਰੇ ਕੰਟੇਨਰਾਂ ਵਿਚ ਪਾ ਦਿਓ। ਲਿਡ ਨਾਲ ਇਸ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਓ। ਤਿੰਨੇ ਦਾਲਚੀਨੀ ਸ਼ੂਗਰ ਮਿਸ਼ਰਨਾਂ ‘ਤੇ ਲੇਬਲ ਲਾ ਦਿਓ। ਜੇ ਇਸ ਨੂੰ ਠੰਡੀ, ਸੁੱਕੀ ਥਾਂ ਵਿਚ ਅਤੇ ਗਰਮੀ ਜਾਂ ਰੌਸ਼ਨੀ ਦੇ ਸਰੋਤਾਂ ਤੋਂ ਪਾਸੇ ਰੱਖਿਆ ਜਾਵੇ ਤਾਂ ਕਈ ਮਹੀਨੇ ਤੱਕ ਰੱਖਿਆ ਜਾ ਸਕਦਾ ਹੈ।
ਸ਼ੈੱਫ ਦੇ ਨੁਸਖੇ:
: ਵੱਧ ਤੇਜ਼ ਦਾਲਚੀਨੀ ਸ਼ੂਗਰ ਮਿਸ਼ਰਨ ਲਈ ਪੀਸੀ ਦਾਲਚੀਨੀ ਦਾ ਇਕ ਚਮਚਾ ਵਾਧੂ ਪਾ ਸਕਦੇ ਹੋ। ਜੇ ਘੱਟ ਦਾਲਚੀਨੀ ਵਾਲਾ ਮਿਸ਼ਰਨ ਚਾਹੁੰਦੇ ਹੋ ਤਾਂ ਹਰ ਸ਼ੂਗਰ ਦੇ ਕੱਪ ਵਿਚ ਪੀਸੀ ਦਾਲਚੀਨੀ ਦੇ ਸਿਰਫ 1 ਜਾਂ 2 ਟੇਬਲਸਪੂਨ ਹੀ ਪਾਓ।
:ਫਲੇਵਰ ਵਾਲੀ ਵਿੱਪਡ ਕਰੀਮ ਵਾਸਤੇ ਦਾਲਚੀਨੀ ਸ਼ੂਗਰ ਮਿਸ਼ਰਨ ਨੂੰ ਹੈਵੀ ਕਰੀਮ ਵਿਚ ਵਿੱਪ ਕਰੋ, ਜਾਂ ਵਿੱਪਡ ਕਰੀਮ ਦੇ ਉਤੇ ਛਿੜਕੋ (ਜਿਵੇਂ ਪੰਪਕਿਨ, ਬਲੂਬੈਰੀ ਜਾਂ ਐਪਲ ਪਾਈ)
:ਫਲਾਂ ਵਾਸਤੇ ਇਸ ਦੀ ਵਰਤੋਂ ਡਿੱਪ ਵਜੋਂ ਕੀਤੀ ਜਾ ਸਕਦਾ ਹੈ (ਜਿਵੇਂ ਸੇਬ, ਨਾਸ਼ਪਾਤੀਆਂ, ਆਲੂਬੁਖਾਰੇ, ਆੜੂ, ਕੇਲੇ)
:ਵਾਧੂ ਮਸਾਲੇ, ਮਿਠਾਸ ਜਾਂ ਕੈਰਾਮਲ ਵਰਗੇ ਫਲੇਵਰ ਲਈ ਬਰਾਊਨ ਸ਼ੂਗਰ/ਦਾਲਚੀਨੀ ਮਿਸ਼ਰਨਾਂ ਦੀ ਵਰਤੋਂ ਬਟਰਕ੍ਰੀਮ ਟੌਪਿੰਗ ਵਾਲੇ ਕੱਪਕੇਕਾਂ ਜਾਂ ਕੇਕਾਂ ਤੇ ਛਿੜਕਣ ਲਈ ਕਰ ਸਕਦੇ ਹੋ।
:ਮਿਸ਼ਰਤ ਡਰਿੰਕਸ ਵਿਚ ਵਾਧੂ ਨਿੱਘ ਜਾਂ ਮਿਠਾਸ ਪੈਦਾ ਕਰਨ ਲਈ ਕੌਕਟੇਲ ਗਲਾਸਾਂ ਨੂੰ ਦਾਲਚੀਨੀ ਸ਼ੂਗਰ ਰਿਮ ਕਰ ਸਕਦੇ ਹੋ।
ਰੈਡਪਾਥ ਸ਼ੂਗਰਾਂ ਲਈ ਕੁਦਰਤੀ ਸਰੋਤਾਂ ਤੋਂ ਲੈਣ ਜਾਂ ਨੈਤਿਕ ਤਰੀਕੇ ਨਾਲ ਉਗਾਉਣ ਦਾ ਕੀ ਮਤਲਬ ਹੈ, ਉਸ ਬਾਰੇ ਜਾਨਣ ਲਈ ਇਹ ਦੇਖੋ:
redpathsugar.com/sustainablysourced