-1.6 C
Toronto
Tuesday, February 10, 2026
spot_img
Homeਪੰਜਾਬਮਜੀਠੀਆ ਨੇ ਮਨਪ੍ਰੀਤ ਤੇ ਸਿੱਧੂ ਨੂੰ ਦਿੱਤਾ 'ਬੰਟੀ-ਬਬਲੀ' ਦਾ ਨਾਂ

ਮਜੀਠੀਆ ਨੇ ਮਨਪ੍ਰੀਤ ਤੇ ਸਿੱਧੂ ਨੂੰ ਦਿੱਤਾ ‘ਬੰਟੀ-ਬਬਲੀ’ ਦਾ ਨਾਂ

ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਦੌਰਾਨ ਵੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਕ-ਦੂਜੇ ‘ਤੇ ਤਿੱਖੇ ਸ਼ਬਦੀ ਹਮਲੇ ਜਾਰੀ ਰੱਖੇ। ਇਸੇ ਵਿਚਕਾਰ ਜਦੋਂ ਕਾਂਗਰਸੀ ਮੈਂਬਰ ਰਾਜਾ ਵੜਿੰਗ ਨੇ ਮਜੀਠੀਆ ਵੱਲੋਂ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਆਪਣੀ ਸੀਟ ‘ਤੇ ਖੜ੍ਹੇ ਹੋ ਕੇ ਉਨ੍ਹਾਂ ‘ਤੇ ਸ਼ਬਦੀ ਹਮਲੇ ਕਰਨ ਦਾ ਯਤਨ ਕੀਤਾ ਤਾਂ ਮਜੀਠੀਆ ਨੇ ਮਨਪ੍ਰੀਤ ਤੇ ਸਿੱਧੂ ਨੂੰ ਸਦਨ ਵਿਚ ਬਿਨਾ ਨਾਂ ਲਏ ‘ਬੰਟੀ-ਬਬਲੀ’ ਦਾ ਨਾਂ ਦਿੱਤਾ। ਬੇਸ਼ੱਕ ਸਦਨ ਵਿਚ ਤਾਂ ਸਿੱਧਾ ਨਾਂ ਨਹੀਂ ਲਿਆ ਪਰ ਬਾਅਦ ਵਿਚ ਸਦਨ ਤੋਂ ਬਾਹਰ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ‘ਬੰਟੀ’ ਮਨਪ੍ਰੀਤ ਬਾਦਲ ਤੇ ‘ਬਬਲੀ’ ਨਵਜੋਤ ਸਿੱਧੂ ਨੂੰ ਕਿਹਾ ਹੈ।
ਇਸ ਤੋਂ ਪਹਿਲਾਂ ਸਦਨ ਵਿਚ ਰਾਜਾ ਵੜਿੰਗ ਨੂੰ ਸੰਬੋਧਨ ਕਰਦੇ ਹੋਏ ਮਜੀਠੀਆ ਨੇ ਕਿਹਾ ਸੀ ਕਿ ‘ਬੰਟੀ-ਬਬਲੀ’ ਤੁਹਾਡਾ ਹੱਕ ਮਾਰ ਗਏ ਹਨ। ਲੋਕ ਪੁੱਛ ਰਹੇ ਹਨ ਕਿ ਸਰਕਾਰ ਤੁਹਾਡੀ ਹੈ ਜਾਂ ਕਿਸੇ ਹੋਰ ਦੀ। ਉਨ੍ਹਾਂ ਦਾ ਇਸ਼ਾਰਾ ਮੰਤਰੀ ਅਹੁਦੇ ਦੇ ਦਾਅਵੇਦਾਰ ਹੋਰਨਾਂ ਪੁਰਾਣੇ ਕਾਂਗਰਸੀਆਂ ਨੂੰ ਛੱਡ ਕੇ ਮਨਪ੍ਰੀਤ ਤੇ ਸਿੱਧੂ ਨੂੰ ਮੰਤਰੀ ਬਣਾਏ ਜਾਣ ਵੱਲ ਸੀ।

RELATED ARTICLES
POPULAR POSTS