-13.9 C
Toronto
Monday, January 26, 2026
spot_img
Homeਖੇਡਾਂਭਾਰਤ ਨੇ ਨਿਊਜ਼ੀਲੈਂਡ 'ਚ 10 ਸਾਲਾਂ ਬਾਅਦ ਕ੍ਰਿਕਟ ਸੀਰੀਜ਼ ਜਿੱਤੀ

ਭਾਰਤ ਨੇ ਨਿਊਜ਼ੀਲੈਂਡ ‘ਚ 10 ਸਾਲਾਂ ਬਾਅਦ ਕ੍ਰਿਕਟ ਸੀਰੀਜ਼ ਜਿੱਤੀ

ਨਵੀਂ ਦਿੱਲੀ/ਬਿਊਰੋ ਨਿਊਜ਼
ਨਿਊਜ਼ੀਲੈਂਡ ਦੇ ਮਾਊਨ ਗਾਨੂਈ ਵਿਚ ਖੇਡੇ ਗਏ ਤੀਜੇ ਇਕ ਦਿਨਾ ਕ੍ਰਿਕਟ ਮੈਚ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਪੰਜ ਇਕ ਦਿਨਾਂ ਮੈਚਾਂ ਦੀ ਸੀਰੀਜ਼ ਜਿੱਤ ਲਈ। ਟੀਮ ਇੰਡੀਆ ਨੇ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਹੇਠ ਨਿਊਜ਼ੀਲੈਂਡ ਵਿਚ 10 ਸਾਲਾਂ ਬਾਅਦ ਇਕ ਦਿਨਾਂ ਮੈਚਾਂ ਦੀ ਸੀਰੀਜ਼ ਜਿੱਤੀ ਹੈ। ਇਸ ਤੋਂ ਪਹਿਲਾਂ ਭਾਰਤ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ 2009 ਵਿਚ ਪੰਜ ਇਕ ਦਿਨਾ ਮੈਚਾਂ ਦੀ ਸੀਰੀਜ਼ 3-1 ਨਾਲ ਜਿੱਤੀ ਸੀ। ਅੱਜ ਦੇ ਮੈਚ ਵਿਚ ਨਿਊਜ਼ੀਲੈਂਡ ਨੇ ਪਹਿਲਾਂ ਖੇਡਦਿਆਂ 49 ਓਵਰਾਂ ਵਿਚ 243 ਦੌੜਾਂ ਬਣਾਈਆਂ ਸਨ। ਭਾਰਤ ਨੇ 43 ਓਵਰ ਖੇਡ ਕੇ ਤਿੰਨਾਂ ਵਿਕਟਾਂ ਗੁਆ ਕੇ 245 ਦੌੜਾਂ ਬਣਾ ਕੇ ਇਹ ਮੈਚ ਜਿੱਤ ਲਿਆ। ਇਸ ਸੀਰੀਜ਼ ਵਿਚ ਗੇਂਦਬਾਜ਼ ਮੁਹੰਮਦ ਸ਼ਮੀ ਦੂਜੀ ਵਾਰ ਮੈਨ ਆਫ ਦਾ ਮੈਚ ਬਣੇ ਹਨ।

RELATED ARTICLES

POPULAR POSTS