Breaking News
Home / ਕੈਨੇਡਾ / Front / ਮੁਹਾਲੀ ਦੇ ਸੋਹਾਣਾ ਵਿੱਚ ਡਿੱਗੀ ਬਹੁਮੰਜ਼ਿਲਾ ਇਮਾਰਤ

ਮੁਹਾਲੀ ਦੇ ਸੋਹਾਣਾ ਵਿੱਚ ਡਿੱਗੀ ਬਹੁਮੰਜ਼ਿਲਾ ਇਮਾਰਤ

ਮਲਬੇ ’ਚ ਦਬਣ ਕਾਰਨ ਦੋ ਵਿਅਕਤੀਆਂ ਦੀ ਹੋਈ ਮੌਤ

ਮੁਹਾਲੀ/ਬਿਊਰੋ ਨਿਊਜ਼ : ਮੁਹਾਲੀ ਦੇ ਸੋਹਾਣਾ ਵਿੱਚ ਡਿੱਗੀ ਇਕ ਬਹੁਮੰਜ਼ਿਲਾ ਇਮਾਰਤ ਦੇ ਮਲਬੇ ਹੇਠ ਦਬ ਕੇ ਮਰਨ ਵਾਲਿਆਂ ਗਿਣਤੀ ਦੋ ਹੋ ਗਈ ਹੈ। ਮੁਹਾਲੀ ਦੀ ਐੱਸਡੀਐੱਮ ਦਮਨਦੀਪ ਕੌਰ ਨੇ ਦੱਸਿਆ ਕਿ ਬਚਾਅ ਮੁਹਿੰਮ ਦੌਰਾਨ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ ਅਤੇ ਮਿ੍ਰਤਕ ਦੀ ਪਛਾਣ ਕੀਤੀ ਜਾ ਰਹੀ ਹੈ। ਘਟਨਾ ਸਥਾਨ ’ਤੇ ਸਾਰੀ ਰਾਤ ਬਚਾਅ ਕਾਰਜ ਜਾਰੀ ਰਿਹਾ ਅਤੇ ਬਚਾਅ ਮੁਹਿੰਮ ਤਹਿਤ ਜੇਸੀਬੀ ਸਣੇ ਕਈ ਤਰ੍ਹਾਂ ਦੀ ਮਸ਼ੀਨਾਂ ਦੀ ਮਦਦ ਲਈ ਗਈ। ਕੌਮੀ ਆਫ਼ਤ ਰਾਹਤ ਬਲ (ਐੱਨਡੀਆਰਐੱਫ), ਫੌਜ, ਸੂਬਾਈ ਬਚਾਅ ਦਲ ਸ਼ਨਿਚਰਵਾਰ ਸ਼ਾਮ ਤੋਂ ਹੀ ਰਾਹਤ ਤੇ ਬਚਾਅ ਮੁਹਿੰਮ ਵਿੱਚ ਜੁੱਟੇ ਹੋਏ ਹਨ। ਘਟਨਾ ਸਥਾਨ ’ਤੇ ਐਂਬੂਲੈਂਸਾਂ ਦੇ ਨਾਲ ਡਾਕਟਰਾਂ ਦੀ ਟੀਮ ਵੀ ਤਾਇਨਾਤ ਕੀਤੀ ਗਈ ਹੈ।

ਮੁੱਢਲੀ ਜਾਣਕਾਰੀ ਮੁਤਾਬਕ, ਇਮਾਰਤ ਵਿੱਚ ਹਿਕ ਜਿਮ ਵੀ ਸੀ ਅਤੇ ਨਾਲ ਦੇ ਪਲਾਟ ਵਿੱਚ ਹੋਈ ਖੁਦਾਈ ਕਰ ਕੇ ਇਹ ਇਮਾਰਤ ਢਹਿ ਗਈ। ਭਾਰਤੀ ਫੌਜ ਦੀ ਪੱਛਮੀ ਕਮਾਂਡ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਇੰਜਨੀਅਰ ਟਾਸਕ ਫੋਰਸਮ’ ਘਟਨਾ ਸਥਾਨ ’ਤੇ ਕੰਮ ਕਰ ਰਹੀ ਹੈ। ਨਾਲ ਹੀ ਮਲਬਾ ਹਟਾਉਣ ਵਾਲੀ ਮਸ਼ੀਨ ਅਤੇ ਜੇਸੀਬੀ ਮਸ਼ੀਨਾਂ ਦੀ ਮਦਦ ਲਈ ਜਾ ਰਹੀ ਹੈ। ਉੱਪਰੀ ਮਲਬਾ ਹਟਾ ਦਿੱਤਾ ਗਿਆ ਹੈ ਅਤੇ ਬੇਸਮੈਂਟ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’’

Check Also

ਡੋਨਾਲਡ ਟਰੰਪ ਨੇ ਟੈਰਿਫ ਡੈਡਲਾਈਨ 1 ਅਗਸਤ ਤੱਕ ਵਧਾਈ

  ਕਿਹਾ : ਅਮਰੀਕਾ ਤੇ ਭਾਰਤ ਵਿਚਾਲੇ ਵਪਾਰ ਸਮਝੌਤਾ ਸਿਰੇ ਚੜ੍ਹਨ ਦੇ ਨੇੜੇ ਵਾਸ਼ਿੰਗਟਨ/ਬਿਊਰੋ ਨਿਊਜ਼ …