-4.7 C
Toronto
Wednesday, December 3, 2025
spot_img
Homeਭਾਰਤਕੇਜਰੀਵਾਲ ਸਰਕਾਰ ’ਤੇ ਭਾਜਪਾ ਦੀ ਜਾਸੂਸੀ ਦਾ ਆਰੋਪ

ਕੇਜਰੀਵਾਲ ਸਰਕਾਰ ’ਤੇ ਭਾਜਪਾ ਦੀ ਜਾਸੂਸੀ ਦਾ ਆਰੋਪ

ਭਾਜਪਾ ਦੇ ਆਗੂਆਂ ਅਤੇ ਅਫਸਰਾਂ ਦੀ ਜਾਸੂਸੀ ਲਈ ਬਣਾਈ ਸੀ ਯੂਨਿਟ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਅਰਵਿੰਦ ਕੇਜਰੀਵਾਲ ਸਰਕਾਰ ’ਤੇ ਭਾਜਪਾ ਦੇ ਆਗੂਆਂ ਦੀ ਜਾਸੂਸੀ ਕਰਵਾਉਣ ਦੇ ਆਰੋਪ ਲੱਗੇ ਹਨ। ਇਹ ਗੱਲ ਸੀਬੀਆਈ ਦੀ ਜਾਂਚ ਰਿਪੋਰਟ ਵਿਚ ਸਾਹਮਣੇ ਆਈ ਹੈ। ਮੀਡੀਆ ਰਿਪੋਰਟ ਮੁਤਾਬਕ 2015 ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਭਾਜਪਾ ਦੇ ਨੇਤਾਵਾਂ ਅਤੇ ਅਫਸਰਾਂ ਦੀ ਜਾਸੂਸੀ ਕਰਵਾਈ ਸੀ। ਇਸ ਲਈ ਇਕ ਫੀਡਬੈਕ ਯੂਨਿਟ ਬਣਾਈ ਗਈ ਸੀ। ਸੀਬੀਆਈ ਨੇ ਜਾਂਚ ਵਿਚ ਅਜਿਹੇ ਆਰੋਪਾਂ ਨੂੰ ਸਹੀ ਪਾਇਆ ਹੈ। ਸੂਤਰਾਂ ਮੁਤਾਬਕ, ਸੀਬੀਆਈ ਨੇ ਉਪ ਰਾਜਪਾਲ ਵੀ.ਕੇ. ਸਕਸੇਨਾ ਕੋਲੋਂ ਇਸ ਜਾਸੂਸੀ ਮਾਮਲੇ ਦੀ ਅੱਗੇ ਜਾਂਚ ਕਰਨ ਦੀ ਇਜਾਜਤ ਮੰਗੀ ਹੈ ਅਤੇ ਐਲ.ਜੀ. ਨੇ ਇਹ ਮਾਮਲਾ ਹੁਣ ਰਾਸ਼ਟਰਪਤੀ ਦੇ ਕੋਲ ਜਾਂਚ ਦੇ ਲਈ ਭੇਜ ਦਿੱਤਾ ਹੈ। ਇਸੇ ਦੌਰਾਨ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ ਹੈ ਕਿ ਦਿੱਲੀ ਦੀ ਫੀਡਬੈਕ ਯੂਨਿਟ ਜਾਸੂਸੀ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਕਾਰਕੁੰਨ ਛਿਪ ਕੇ ਗੱਲਾਂ ਸੁਣ ਰਹੇ ਹਨ। ਮਨੋਜ ਤਿਵਾੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਦਿੱਲੀ ਲਈ ਕੰਮ ਨਹੀਂ ਕਰ ਰਹੇ, ਬਲਕਿ ਦਿੱਲੀ ਦੇ ਟੈਕਸ ਭਰਨ ਵਾਲੇ ਲੋਕਾਂ ਦੇ ਪੈਸਿਆਂ ਨਾਲ ਗੈਰਕਾਨੂੰਨੀ ਤਰੀਕੇ ਨਾਲ ਜਾਸੂਸੀ ਕਰਦੇ ਹਨ। ਮੀਡੀਆ ਦੀ ਰਿਪੋਰਟ ਮੁਤਾਬਕ 2016 ਵਿਚ ਵਿਜੀਲੈਂਸ ਵਿਭਾਗ ਵਿਚ ਕੰਮ ਕਰ ਰਹੇ ਇਕ ਅਧਿਕਾਰੀ ਦੀ ਸ਼ਿਕਾਇਤ ’ਤੇ ਸੀਬੀਆਈ ਨੇ ਜਾਂਚ ਸ਼ੁਰੂ ਕੀਤੀ ਸੀ। 12 ਜਨਵਰੀ 2023 ਨੂੰ ਸੀਬੀਆਈ ਨੇ ਵਿਜੀਲੈਂਸ ਵਿਭਾਗ ਵਿਚ ਰਿਪੋਰਟ ਦਾਖਲ ਕੀਤੀ। ਹੁਣ ਉਪ ਰਾਜਪਾਲ ਵੀਕੇ ਸਕਸੇਨਾ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਖਿਲਾਫ ਕੇਸ ਦਰਜ ਕੀਤਾ ਜਾਵੇ। ਸੂਤਰਾਂ ਮੁਤਾਬਕ ਐਲ.ਜੀ. ਸਕਸੇਨਾ ਵਲੋਂ ਹੁਣ ਇਸ ਮਾਮਲੇ ਨੂੰ ਰਾਸ਼ਟਰਪਤੀ ਕੋਲ ਭੇਜ ਦਿੱਤਾ ਗਿਆ ਹੈ।

RELATED ARTICLES
POPULAR POSTS