Home / ਭਾਰਤ / ਯੋਗੀ ਅਦਿੱਤਿਆ ਨਾਥ ਬਣੇ ਯੂਪੀ ਦੇ ਮੁੱਖ ਮੰਤਰੀ

ਯੋਗੀ ਅਦਿੱਤਿਆ ਨਾਥ ਬਣੇ ਯੂਪੀ ਦੇ ਮੁੱਖ ਮੰਤਰੀ

ਸਹੁੰ ਚੁੱਕ ਸਮਾਗਮ ‘ਚ ਪਹੁੰਚੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ
ਲਖਨਊ/ਬਿਊਰੋ ਨਿਊਜ਼ : ਯੋਗੀ ਅਦਿੱਤਿਆ ਨਾਥ ਨੇ ਲੰਘੇ ਕੱਲ੍ਹ ਉੱਤਰ ਪ੍ਰਦੇਸ਼ ਦੇ 32ਵੇਂ ਮੁੱਖ ਮੰਤਰੀ ਵਜੋਂ ਵਿਚ ਸਹੁੰ ਚੁੱਕ ਲਈ। ਉਨ੍ਹਾਂ ਦੇ ਨਾਲ ਦੋ ਉੱਪ-ਮੁੱਖ ਮੰਤਰੀਆਂ ਕੇਸ਼ਵ ਪ੍ਰਸਾਦ ਮੌਰੀਆ ਅਤੇ ਡਾ. ਦਿਨੇਸ਼ ਸ਼ਰਮਾ ਨੇ ਵੀ ਸਹੁੰ ਚੁੱਕੀ। ਯੋਗੀ ਮੰਤਰੀ ਮੰਡਲ ਵਿਚ 25 ਕੈਬਨਿਟ ਮੰਤਰੀ, 8 ਰਾਜ ਮੰਤਰੀ (ਸੁਤੰਤਰ ਚਾਰਜ) ਅਤੇ 13 ਰਾਜ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਸਮੇਤ 11 ਮੁੱਖ ਮੰਤਰੀਆਂ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ। ਮੁਲਾਇਮ ਸਿੰਘ ਯਾਦਵ, ਅਖਿਲੇਸ਼ ਯਾਦਵ, ਨਿਤਿਨ ਗਡਕਰੀ, ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਚੰਦਰਬਾਬੂ ਨਾਇਡੂ ਅਤੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਵੀ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਏ। ਚੇਤੇ ਰਹੇ ਕਿ ਭਾਜਪਾ ਨੇ 14 ਸਾਲ ਬਾਅਦ ਉੱਤਰ ਪ੍ਰਦੇਸ਼ ਦੀ ਸੱਤਾ ਵਿਚ ਵਾਪਸੀ ਕੀਤੀ ਹੈ। 403 ਸੀਟਾਂ ਦੀ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿਚ ਭਾਜਪਾ ਨੇ 312 ਸੀਟਾਂ ‘ਤੇ ਜਿੱਤ ਹਾਸਲ ਕੀਤੀ ਤੇ ਭਾਜਪਾ ਗਠਜੋੜ ਨੂੰ ਕੁੱਲ ਮਿਲਾ ਕੇ 325 ਸੀਟਾਂ ਮਿਲੀਆਂ ਸਨ। ਯੂਪੀ ਦੇ ਨਵੇਂ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਵੀ ਲਾਲ ਬੱਤੀ ਦਾ ਇਸਤੇਮਾਲ ਨਹੀਂ ਕਰਨਗੇ। ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਯੋਗੀ ਵੀ ਪੂਰੀ ਤਰ੍ਹਾਂ ਐਕਸ਼ਨ ਵਿੱਚ ਹਨ। ਉਨ੍ਹਾਂ ਹੁਕਮ ਦਿੱਤਾ ਹੈ ਕਿ ਉਨ੍ਹਾਂ ਦੇ ਸਾਰੇ ਮੰਤਰੀ ਤੇ ਸਰਕਾਰੀ ਅਧਿਕਾਰੀ ਆਪਣੀ ਸੰਪਤੀ ਦਾ ਵੇਰਵਾ ਵਿਧਾਨ ਵਿੱਚ 15 ਦਿਨਾਂ ਵਿੱਚ ਦੇਣਗੇ।
ਸਰਕਾਰੀ ਦਫਤਰਾਂ ‘ਚ ਪਾਨ ਗੁਟਕਾ ਨਾ ਖਾਧਾ ਜਾਵੇ : ਅਦਿੱਤਿਆ ਨਾਥ
ਨਵੀਂ ਦਿੱਲੀ : ਉਤਰ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਅਦਿੱਤਿਆ ਨਾਥ ਯੋਗੀ ਸਹੁੰ ਚੁੱਕਣ ਤੋਂ ਬਾਅਦ ਲਗਾਤਾਰ ਐਕਸ਼ਨ ਵਿਚ ਨਜ਼ਰ ਆ ਰਹੇ ਹਨ। ਅੱਜ ਅਦਿੱਤਿਆ ਨਾਥ ਨੇ ਲਖਨਊ ਸਕੱਤਰੇਤ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਹਨਾਂ ਸਰਕਾਰੀ ਦਫਤਰਾਂ ਵਿਚ ਗੁਟਕਾ, ਪਾਨ ਅਤੇ ਪਲਾਸਟਿਕ ਦੀ ਵਰਤੋਂ ਰੋਕਣ ਲਈ ਨਿਰਦੇਸ਼ ਦਿੱਤਾ ਹੈ। ਯੋਗੀ ਸਰਕਾਰ ਦੇ ਸੱਤਾ ਸੰਭਾਲਦੇ ਹੀ ਪੁਲਿਸ ਵਾਲੇ ਵੀ ਕਾਫੀ ਚੌਕੰਨੇ ਹੋ ਗਏ ਹਨ। ਪੁਲਿਸ ਵਾਲਿਆਂ ਨੂੰ ਆਪਣੇ ਥਾਣਿਆਂ ਦੀ ਸਫਾਈ ਖੁਦ ਕਰਨ ਲਈ ਕਿਹਾ ਗਿਆ ਹੈ। ਯੋਗੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਹਰੇਕ ਸ਼ੁੱਕਰਵਾਰ ਨੂੰ ਸਵੱਛਤਾ ਦੇ ਤੌਰ ‘ਤੇ ਮਨਾਇਆ ਜਾਵੇਗਾ।
15 ਸਾਲ ਬਾਅਦ ਸਰਕਾਰ ‘ਚ ਸਿਰਫ਼ 1 ਮੰਤਰੀ ਮੁਸਲਮਾਨ, 19 ਫੀਸਦੀ ਦਲਬਦਲੂ
ਮੁਸਲਮਾਨ ਮੰਤਰੀ ਨੇ ਈਸ਼ਵਰ ਦੇ ਨਾਂ ‘ਤੇ ਚੁੱਕੀ ਸਹੁੰ
ਯੂਪੀ ‘ਚ ਯੋਗੀ ਸਰਕਾਰ ਦਾ ਚਿਹਰਾ ਸਾਫ਼ ਹੋ ਗਿਆ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ, 2 ਉਪ ਮੁੱਖ ਮੰਤਰੀਆਂ ਸਣੇ 47 ਮੰਤਰੀਆਂ ਨੇ ਸਹੁੰ ਚੁੱਕ ਲਈ। ਸਭ ਤੋਂ ਹੈਰਾਨ ਕਰਨ ਵਾਲਾ ਨਾਂ ਰਿਹਾ ਮੋਹਸਿਨਾ ਰਜਾ ਦਾ ਹੈ। ਰਾਜ ਮੰਤਰੀ ਬਣਾਏ ਗਏ ਮੋਹਸਿਨਾ ਨੇ ਈਸ਼ਵਰ ਦੇ ਨਾਂ ਦੀ ਸਹੁੰ ਚੁੱਕੀ। 2002 ਦੀ ਰਾਜਨਾਥ ਸਰਕਾਰ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਸਿਰਫ਼ 1 ਮੁਸਲਮਾਨ ਮੰਤਰੀ ਬਣਾਇਆ ਗਿਆ। ਅਖਿਲੇਸ਼ ਯਾਦਵ ਦੇ ਸਮੇਂ 15 ਮੁਸਲਮਾਨ ਮੰਤਰੀ ਸਨ। ਯੋਗੀ ਸਰਕਾਰ ‘ਚ 19 ਫੀਸਦੀ ਬਾਹਰੀ, 61 ਫੀਸਦੀ ਨਵੇਂ ਚਿਹਰੇ ਮੰਤਰੀ ਬਣੇ।
ਰਾਜਨੀਤੀਸ਼ਾਸ਼ਤਰ : ਦੂਜੇ ਦਲਾਂ ਤੋਂ ਆਏ 9 ਲੀਡਰ ਮੰਤਰੀ ਬਣੇ, ਇਨ੍ਹਾਂ ‘ਚ 6 ਬਸਪਾ ਤੋਂ ਆਏ
ੲ ਰੀਤਾ ਬਹੁਗੁਣਾ ਕਾਂਗਰਸ ੲ ਦਾਰਾ ਧਰਮ ਸਿੰਘ ਬਸਪਾ
ੲ ਨੰਦ ਗੋਪਾਲ ਕਾਂਗਰਸ ੲ ਬ੍ਰਿਜੇਸ਼ ਪਾਠਕ ਬਸਪਾ
ੲ ਐਸਪੀ ਬਘੇਲ ਸਪਾ ੲ ਲਕਸ਼ਮੀ ਚੌਧਰੀ ਬਸਪਾ
ੲ ਸਵਾਮੀ ਮੌਰਿਆ ਬਸਪਾ ੲ ਅਨਿਲ ਰਾਜਭਰ ਬਸਪਾ
ਪਹਿਲੀ ਵਾਰ ਐਮਐਲਏ ਬਣੇ ਸਿੱਖ ਬਲਦੇਵ ਸਿੰਘ ਔਲਖ ਵੀ ਬਣੇ ਮੰਤਰੀ
ਕੈਬਨਿਟ ‘ਚ ਬਲਦੇਵ ਸਿੰਘ ਔਲਖ ਨੂੰ ਜਗ੍ਹਾ ਦਿੱਤੀ ਗਈ ਹੈ। ਔਲਖ  ਬਿਲਾਸਪੁਰ ਹਲਕੇ ਤੋਂ ਪਹਿਲੀ ਵਾਰ ਐਮਐਲਏ ਬਣੇ ਹਨ।
ਦੇਸ਼ ‘ਚ 5 ਅਣਵਿਆਹੇ ਮੁੱਖ ਮੰਤਰੀ
ਯੋਗੀ ਅਦਿੱਤਿਆਨਾਥ (ਉਤਰ ਪ੍ਰਦੇਸ਼), ਮਨੋਹਰ ਲਾਲ ਖੱਟਰ (ਹਰਿਆਣਾ), ਬੀਰੇਨ (ਮਣੀਪੁਰ), ਮਮਤਾ (ਪੱਛਮੀ ਬੰਗਾਲ), ਨਵੀਨ (ਉੜੀਸਾ)
29 ਨੇਤਾ ਪਹਿਲੀ ਵਾਰ ਬਣੇ ਮੰਤਰੀ। ਮੰਤਰੀ ਮੰਡਲ ਦਾ 61 %
5 ਮੰਤਰੀ ਲੀਡਰਾਂ ਦੇ ਪਰਿਵਾਰ ਤੋਂ। ਮੰਤਰੀ ਮੰਡਲ ਦਾ 09 %
55 ਸਾਲ ਔਸਤ ਉਮਰ 26 ਸਾਲ ਦੇ ਸੰਦੀਪ ਸਭ ਤੋਂ ਨੌਜਵਾਨ, 73 ਦੇ ਰਾਜੇਸ਼ ਅਗਰਵਾਲ ਤੋਂ ਬੁਜ਼ੁਰਗ ਮੰਤਰੀ
ਅਰਥਸ਼ਾਸਤਰ : 75 ਫੀਸਦੀ ਮੰਤਰੀ ਕਰੋੜਪਤੀ, ਮੁੱਖ ਮੰਤਰੀ ਸਮੇਤ 6 ਮੰਤਰੀ ਲੱਖਪਤੀ
ਸਰਕਾਰ ‘ਚ 35 ਮੰਤਰੀ ਕਰੋੜਪਤੀ ਹਨ। ਸੀਐਮ ਦੀ ਸੰਪਤੀ 72 ਲੱਖ ਹੈ। 6 ਮੰਤਰੀ ਲੱਖਪਤੀ ਹਨ। ਸਭ ਤੋਂ ਅਮੀਰ ਨੰਦਗੋਪਾਲ 58 ਕਰੋੜ।
… ਅਤੇ ਭੂਗੋਲ : ਪੂਰਬ ਤੋਂ 17, ਅਵਧ ਤੋਂ 13, ਪੱਛਮ ਤੋਂ 12 ਨੂੰ ਬਣਾਇਆ ਮੰਤਰੀ
17 ਮੰਤਰੀ ਪੁਰਵਾਂਚਲ ਤੋਂ, 2 ਮੰਤਰੀ ਬੁੰਦੇਲਖੰਡ ਤੋਂ। ਪੱਛਮੀ ਯੂਪੀ ਤੋਂ 12, ਰੁਹੇਲਖੰਡ ਤੋਂ 3 ਅਤੇ ਅਵਧ ਤੋਂ 13 ਮੰਤਰੀ ਬਣਾਏ ਗਏ ਹਨ।

Check Also

ਸੁਪਰੀਮ ਕੋਰਟ ਦਾ ਧੀਆਂ ਦੇ ਹੱਕ ਵਿਚ ਅਹਿਮ ਫੈਸਲਾ

ਜੱਦੀ ਜਾਇਦਾਦ ‘ਤੇ ਧੀ ਨੂੰ ਬਰਾਬਰ ਦਾ ਅਧਿਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਧੀਆਂ …