-1.9 C
Toronto
Thursday, December 4, 2025
spot_img
Homeਕੈਨੇਡਾਕਿਸਾਨਾਂ ਨਾਲ ਵੈਰ' ਗੀਤ ਨਾਲ ਚਰਚਾ ਵਿੱਚ ਮਲਿਕਾ ਬੈਂਸ

ਕਿਸਾਨਾਂ ਨਾਲ ਵੈਰ’ ਗੀਤ ਨਾਲ ਚਰਚਾ ਵਿੱਚ ਮਲਿਕਾ ਬੈਂਸ

ਟੋਰਾਂਟੋ/ਹਰਜੀਤ ਸਿੰਘ ਬਾਜਵਾ
ਦਿੱਲੀ ਵਿੱਚ ਚਲ ਰਹੇ ਕਿਸਾਨ ਅੰਦੋਲਨ ਦੀਆਂ ਗੂੰਜਾਂ ਹਜ਼ਾਰਾਂ ਮੀਲਾਂ ਦਾ ਫਾਸਲਾ ਤਹਿ ਕਰਕੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਤੱਕ ਪਹੁੰਚ ਚੁੱਕੀਆਂ ਹਨ ਅਤੇ ਹੁਣ ਤਾਂ ਇੱਥੋਂ ਦੇ ਸਕੂਲਾਂ, ਕਾਲਜਾਂ ਅਤੇ ਯੁਨੀਵਰਸਿਟੀਆਂ ਦੇ ਬੱਚੇ/ਵਿਦਿਆਰਥੀ ਵੀ ਇਸ ਅੰਦੋਲਨ ਵਿੱਚ ਦਿਲਚਸਪੀ ਲੈ ਕੇ ਗੱਲਾਂ ਕਰਨ ਲੱਗ ਪਏ ਹਨ। ਇਹਨਾਂ ਚਰਚਾਵਾਂ ਦੇ ਚਲਦਿਆਂ ਯੁਨੀਵਰਸਿਟੀ ਆਫ ਟੋਰਾਂਟੋ ਦੀ ਦੂਜੇ ਸਾਲ ਦੀ ਪੰਜਾਬੀ ਮੂਲ ਦੀ ਵਿਦਿਆਰਥਣ ਮਲਿਕਾ ਬੈਂਸ ਵੱਲੋਂ ਆਪਣੇ ਸੰਗੀਤ ਦੇ ਉਸਤਾਦ ਰਾਜਿੰਦਰ ਸਿੰਘ ਰਾਜ, ਆਪਣੇ ਪਿਤਾ ਅਮਰਜੀਤ ਸਿੰਘ ਬੈਂਸ ਅਤੇ ਮਾਤਾ ਜਗਜੀਤ ਕੌਰ ਬੈਂਸ ਦੀ ਪ੍ਰੇਰਨਾ ਸਦਕਾ ਕਮਲ ਸਿੰਘ ਮਾਂਗਟ ਦਾ ਲਿਖਿਆ ਕੁਲਦੀਪ ਤੂਰ ਦੀਆਂ ਸੰਗੀਤਕ ਧੁੰਨਾਂ ਵਿੱਚ ਪ੍ਰੋਇਆ ਹੋਇਆ ਅਤੇ ਹੈਰੀ ਸੰਧੂ ਦੀ ਪੇਸ਼ਕਸ਼ ਗੀਤ ‘ਕਿਸਾਨਾਂ ਨਾਲ ਵੈਰ਼’ ਗਾ ਕੇ ਯੂ ਟਿਊਬ ਅਤੇ ਹੋਰ ਸ਼ੋਸ਼ਲ ਚੈਨਲਾਂ ਉੱਤੇ ਪਾਇਆ ਹੈ। ਇਸ ਗੀਤ ਖੂਬ ਚਰਚਾ ਹੋ ਰਹੀ ਹੈ। ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਅਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਉਹਨਾਂ ਦੀ ਪੁੱਤਰੀ ਮਲਿਕਾ ਬੈਂਸ ਜਿੱਥੇ ਟੋਰਾਂਟੋ ਯੁਨੀਵਰਸਿਟੀ ਤੋਂ ਉੱਚ ਵਿਦਿਆ ਪ੍ਰਾਪਤ ਕਰ ਰਹੀ ਹੈ ਉੱਥੇ ਹੀ ਉਹ ਸੰਗੀਤ ਦੇ ਨਿਪੁੰਨ ਅਧਿਆਪਕਾਂ ਤੋਂ ਸੰਗੀਤ ਵੀ ਸਿੱਖ ਰਹੀ ਹੈ ਅਤੇ ਉਹ (ਮਲਿਕਾ ਬੈਂਸ) ਆਪਣੇ ਪਿਛੋਕੜ, ਆਪਣੇ ਵਿਰਸੇ ਅਤੇ ਆਪਣੇ ਪੰਜਾਬੀ ਸੱਭਿਆਚਾਰ ਨਾਲ ਵੀ ਜੁੜੀ ਹੋਈ ਹੋਣ ਕਰਕੇ ਉਸਦੇ ਸਾਥੀ ਵਿਦਿਆਰਥੀ ਅਤੇ ਅਧਿਆਪਕ ਵੀ ਕਦਰ ਕਰਦੇ ਹਨ।

RELATED ARTICLES
POPULAR POSTS