Breaking News
Home / ਕੈਨੇਡਾ / ਬਿਮਾਰ ਬੱਚਿਆਂ ਦੀ ਸਹਾਇਤਾ ਲਈ ਚੈਰਟੀ ਵਾਕ 20 ਮਈ ਨੂੰ ਬਰੈਂਪਟਨ ਵਿੱਚઠਕਰਵਾਈ ਜਾਵੇਗੀ

ਬਿਮਾਰ ਬੱਚਿਆਂ ਦੀ ਸਹਾਇਤਾ ਲਈ ਚੈਰਟੀ ਵਾਕ 20 ਮਈ ਨੂੰ ਬਰੈਂਪਟਨ ਵਿੱਚઠਕਰਵਾਈ ਜਾਵੇਗੀ

ਬਰੈਂਪਟਨ : ਬਰੈਪਟਨ ਵਿੱਚ ਸਥਾਪਿਤ ਵੱਡੇ ਤੇ ਨਵੇ ਸੈਂਟਰ ઠਏਰਿੰਨ -ਓਕ (ERINOAK) ਕਿੱਡਸ ਸੈਂਟਰ ਵਿੱਚ ਜ਼ਰੂਰਤਮੰਦ ਬਿਮਾਰ ਬੱਚਿਆਂ ਦੀ ਸਹਾਇਤਾ ਲਈ ਚੈਰਟੀ ਵਾਕ 20 ਮਈ ਨੂੰ ਜਿੰਮ ਆਰਚਡੇਕਿੰਨ ਸੈਂਟਰ ਬਰੈਪਟਨ (Jim Archdekin Centre Brampton) ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।
ਇਹ ਵਾਕ ਸਵੇਰੇ ਅੱਠ ਵਜੇ ਤੇ ਇੱਕ ਵਜੇ ਦੁਪਿਹਰ ਤੱਕ ਹੋਵੇਗੀ ।ਜਿਸ ਵਿੱਚ ਹਰ ਕੋਈ ਵਸਨੀਕ ਭਾਗ ਲੈ ਸਕਦਾ ਹੈ। ਇਸ ਵਾਕ ਮੌਕੇ ਇਕੱਠੀ ਹੋਈ ਸਾਰੀ ਰਾਸ਼ੀ ਸੰਸਥਾ ਏਰਿੰਨ ਓਕ ਕਿੱਡਸ ਸੰਸਥਾ ਨੂੰ ਭੇਟ ਕੀਤੀ ਜਾਵੇਗੀ। ਜਸਵਿੰਦਰ ਸਿੰਘ ਭੱਟੀ ਨੇ ਦੱਸਿਆ ઠਕਿ ਇਸ ਚੈਰਟੀ ਵਾਕ ਵਿੱਚ ਸੈਂਕੜੇ ਲੋਕ ਸਾਮਿਲ ਹੋ ਰਹੇ ਹਨ। ਸਾਰੇ ਭਾਈਚਾਰੇ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਵਾਕ ਨੂੰ ਹੋਰਨਾਂ ਤੋ ਇਲਾਵਾ ਫਾਲਕੋ ਗਰੁੱਪ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ।ਜੇ ਤੁਸੀ ਵੀ ਇਸ ਵਾਕ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ઠ(905) 915-9100 ਜਾਂ 416-509-6200 ਨੰਬਰ ‘ਤੇ ਸੰਪਰਕ ਕਰ ਸਕਦੇ ਹੋ ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …