27.7 C
Toronto
Tuesday, August 11, 2026
spot_img
Homeਪੰਜਾਬਬੀਐਸਐਫ ਨੇ ਗੁਰਦਾਸਪੁਰ 'ਚ ਪਾਕਿ ਘੁਸਪੈਠੀਆ ਮਾਰ ਮੁਕਾਇਆ

ਬੀਐਸਐਫ ਨੇ ਗੁਰਦਾਸਪੁਰ ‘ਚ ਪਾਕਿ ਘੁਸਪੈਠੀਆ ਮਾਰ ਮੁਕਾਇਆ

ਬੀਐਸਐਫ ਨੇ ਗੁਰਦਾਸਪੁਰ ‘ਚ ਪਾਕਿ ਘੁਸਪੈਠੀਆ ਮਾਰ ਮੁਕਾਇਆਪੂਰੇ ਇਲਾਕੇ ਦੀ ਕੀਤੀ ਘੇਰਾਬੰਦੀ
ਚੰਡੀਗੜ੍ਹ/ਬਿਊਰੋ ਨਿਊਜ਼
ਬੀਐਸਐਫ ਨੇ ਪੰਜਾਬ ਦੇ ਗੁਰਦਾਸਪੁਰ ਵਿੱਚ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ ਹੈ। ਉਸ ਨੂੰ ਭਾਰਤ ਦੀ ਸੀਮਾ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਦੇਖਿਆ ਗਿਆ ਸੀ। ਇਹ ਘਟਨਾ ਸਵੇਰੇ ਕਰੀਬ 6 ਵੱਜ ਕੇ 20 ਮਿੰਟ ਦੀ ਹੈ।
ਜਾਣਕਾਰੀ ਮੁਤਾਬਕ ਗੁਰਦਾਸਪੁਰ ਸੈਕਟਰ ਦੇ ਪਰਿਹਾਰਪੁਰ ਵਿੱਚ ਗਸ਼ਤ ਦੌਰਾਨ ਬੀਐਸਐਫ ਦੇ ਜਵਾਨਾਂ ਦੀ ਨਜ਼ਰ ਸੀਮਾ ਪਾਰ ਕਰ ਰਹੇ ਘੁਸਪੈਠੀਏ ਉੱਤੇ ਪਈ। ਉਸ ਨੂੰ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਨਾ ਰੁਕਣ ਉੱਤੇ ਉਸ ਨੂੰ ਮਾਰ ਦਿੱਤਾ। ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਤੇ ਪੂਰੇ ਇਲਾਕੇ ਵਿੱਚ ਛਾਣਬੀਣ ਚੱਲ ਰਹੀ ਹੈ। ਇਹ ਤਸਦੀਕ ਕੀਤੀ ਜਾ ਰਹੀ ਹੈ ਕਿ ਕਿਤੇ ਇਸ ਦੇ ਨਾਲ ਕੋਈ ਹੋਰ ਤਾਂ ਨਹੀਂ ਸੀ। ਸੁਰੱਖਿਆ ਬਲ ਦੇ ਅਧਿਕਾਰੀ ਹੁਣ ਮਾਰੇ ਗਏ ਘੁਸਪੈਠੀਏ ਦੀ ਪਛਾਣ ਦੀ ਕੋਸ਼ਿਸ਼ ਵੀ ਕਰ ਰਹੇ ਹਨ।

RELATED ARTICLES
POPULAR POSTS