ਪੰਜਾਬ ਦੇ ਵੀ 8 ਜ਼ਿਲ੍ਰੇ ਰੈਡ ਜ਼ੋਨ ‘ਚ ਤੇ 10 ਜ਼ਿਲ੍ਹੇ ਔਰੇਂਜ ਜ਼ੋਨ ‘ਚ ਆਏ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਵਾਇਰਸ ਤੋਂ ਪ੍ਰਭਾਵਿਤ ਦੇਸ਼ ਦੇ 170 ਜ਼ਿਲ੍ਹਿਆਂ ਨੂੰ ਹੌਟਸਪੌਟ (ਰੈਡ ਜੋਨ) ਐਲਾਨਿਆ ਗਿਆ ਹੈ। ਇਨ੍ਹਾਂ ‘ਚ 6 ਮੈਟਰੋ ਸਿਟੀ ਦਿੱਲੀ, ਮੁੰਬਈ, ਬੇਂਗਲੁਰੂ, ਚੇਨਈ, ਕੋਲਕਾਤਾ ਅਤੇ ਹੈਦਰਾਬਾਦ ਵੀ ਸ਼ਾਮਿਲ ਕੀਤਾ ਗਿਆ। ਤਾਮਿਲਨਾਡੂ ਦੇ ਸਭ ਤੋਂ ਜ਼ਿਆਦਾ 22 ਜ਼ਿਲ੍ਹਿਆਂ ਨੂੰ ਇਸ ਲਿਸਟ ‘ਚ ਰੱਖਿਆ ਗਿਆ ਹੈ। ਮਹਾਰਾਸ਼ਟਰ, ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ ਆਪਣੇ-ਆਪਣੇ 11 ਜ਼ਿਲ੍ਹਿਆਂ ਦੇ ਨਾਲ ਦੂਜੇ ਨੰਬਰ ‘ਤੇ ਹੈ। ਉਥੇ ਹੀ ਦਿੱਲੀ ਦੇ ਸਾਰੇ 9 ਜ਼ਿਲ੍ਹੇ ਹੌਟਸਪੌਟ ਸ਼ਹਿਰਾਂ ‘ਚ ਸ਼ਾਮਲ ਕੀਤੇ ਗਏ ਹਨ। ਪੰਜਾਬ ਦੇ 22 ਜ਼ਿਲ੍ਹਿਆਂ ‘ਚੋਂ ਚਾਰੇ ਜ਼ਿਲ੍ਹੇ ਸਿੱਧੇ ਰੈਡ ਜ਼ੋਨ ‘ਚ ਹਨ ਜਿਨ੍ਹਾਂ ਵਿਚ ਮੋਹਾਲੀ, ਜਲੰਧਰ, ਨਵਾਂ ਸ਼ਹਿਰ ਤੇ ਪਠਾਨਕੋਟ ਸ਼ਾਮਲ ਹੈ। ਇਸੇ ਤਰ੍ਹਾਂ ਕਲਾਸਟਰ ਰੈਡ ਜ਼ੋਨ ਵਿਚ ਚਾਰ ਹੋਰ ਜ਼ਿਲ੍ਹੇ ਹਨ ਜਿਨ੍ਹਾਂ ਵਿਚ ਅੰਮ੍ਰਿਤਸਰ, ਲੁਧਿਆਣਾ, ਮਾਨਸਾ ਅਤੇ ਮੋਗਾ ਜ਼ਿਲ੍ਹਾ ਹੈ ਜਦੋਂਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਰੈਡ ਜ਼ੋਨ ਵਿਚ ਹੈ। ਕਰੋਨਾ ਕਾਰਨ ਪੰਜਾਬ ਦੇ ਹੋਰ ਪ੍ਰਭਾਵਿਤ ਦਸ ਜ਼ਿਲ੍ਹਿਆਂ ਨੂੰ ਔਰੇਂਜ ਜ਼ੋਨ ਵਿਚ ਰੱਖਿਆ ਗਿਆ ਹੈ ਜਿਨ੍ਹਾਂ ਵਿਚ ਹੁਸ਼ਿਆਰ, ਫਤਿਹਗੜ੍ਹ ਸਾਹਿਬ, ਕਪੂਰਥਲਾ, ਰੋਪੜ, ਬਰਨਾਲਾ, ਫਰੀਦਕੋਟ, ਪਟਿਆਲਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ ਤੇ ਗੁਰਦਾਸ ਜ਼ਿਲ੍ਹੇ ਦਾ ਨਾਮ ਸ਼ਾਮਲ ਹੈ। ਕਰੋਨਾ ਪੀੜਤ ਤੋਂ ਬਚੇ ਹੋਏ ਪੰਜਾਬ ਦੇ ਚਾਰ ਜ਼ਿਲ੍ਹੇ ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ ਤੇ ਤਰਨ ਤਾਰਨ ਸਾਹਿਬ ਗਰੀਨ ਜੋਨ ‘ਚ ਹਨ।
Check Also
ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ
ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …