Breaking News
Home / ਭਾਰਤ / ਸੀਬੀਆਈ ਨੇ ਮੰਨਿਆ

ਸੀਬੀਆਈ ਨੇ ਮੰਨਿਆ

ਵਿਜੇ ਮਾਲਿਆ ਖਿਲਾਫ ਲੁਕ ਆਊਟ ਸਰਕੂਲਰ ‘ਚ ਬਦਲਾਅ ਕਰਨਾ ਵੱਡੀ ਗਲਤੀ ਸੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਵਲੋਂ ਦੇਸ਼ ਛੱਡਣ ਦੇ ਮਾਮਲੇ ਵਿਚ ਸੀਬੀਆਈ ਨੇ ਸਫਾਈ ਦਿੱਤੀ ਹੈ। ਸੀਬੀਆਈ ਨੇ ਕਿਹਾ ਕਿ ਮਾਲਿਆ ਖਿਲਾਫ 2015 ਦੇ ਲੁਕ ਆਊਟ ਸਰਕੂਲਰ ਵਿਚ ਬਦਲਾਅ ਕਰਨਾ ਇਕ ਬਹੁਤ ਵੱਡੀ ਗਲਤੀ ਸੀ। ਪਹਿਲੇ ਸਰਕੂਲਰ ਵਿਚ ਕਿਹਾ ਗਿਆ ਸੀ ਕਿ ਮਾਲਿਆ ਨੂੰ ਏਅਰਪੋਰਟ ‘ਤੇ ਹਿਰਾਸਤ ਵਿਚ ਲਿਆ ਜਾਵੇ। ਬਾਅਦ ਵਿਚ ਸਰਕੂਲਰ ਨੂੰ ਬਦਲ ਕੇ ਕਿਹਾ ਗਿਆ ਕਿ ਮਾਲਿਆ ਦੇ ਨਜ਼ਰ ਆਉਣ ‘ਤੇ ਏਜੰਸੀ ਨੂੰ ਸੂਚਿਤ ਕੀਤਾ ਜਾਵੇ। ਧਿਆਨ ਰਹੇ ਕਿ ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਦਾਰ ਮਾਲਿਆ 2 ਮਾਰਚ 2016 ਤੋਂ ਲੰਡਨ ਵਿਚ ਹੈ। ਕਾਂਗਰਸ ਦਾ ਕਹਿਣਾ ਹੈ ਕਿ ਮਾਲਿਆ ਨੂੰ ਵਿਦੇਸ਼ ਭਜਾਉਣ ਵਿਚ ਅਰੁਣ ਜੇਤਲੀ ਨੇ ਮੱਦਦ ਕੀਤੀ ਹੈ। ਜਦ ਕਿ ਜੇਤਲੀ ਕਾਂਗਰਸ ਦੇ ਦੋਸ਼ਾਂ ਨੂੰ ਨਕਾਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਮੇਰੀ ਤਾਂ ਮਾਲੀਆ ਨਾਲ ਤੁਰਦੇ-ਤੁਰਦੇ ਹੀ ਗੱਲ ਹੋਈ ਸੀ ਤੇ ਮੈਂ ਮਾਲਿਆ ਦੀ ਗੱਲ ਵੱਲ ਕੋਈ ਤਵੱਜੋਂ ਨਹੀਂ ਦਿੱਤੀ ਸੀ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …