21.3 C
Toronto
Saturday, September 26, 2026
spot_img
Homeਭਾਰਤਲੰਪੀ ਸਕਿਨ ਬਿਮਾਰੀ ਲਈ ਵੀ ਸਵਦੇਸ਼ੀ ਟੀਕਾ ਤਿਆਰ

ਲੰਪੀ ਸਕਿਨ ਬਿਮਾਰੀ ਲਈ ਵੀ ਸਵਦੇਸ਼ੀ ਟੀਕਾ ਤਿਆਰ

ਲੰਪੀ ਸਕਿਨ ਬਿਮਾਰੀ ਲਈ ਵੀ ਸਵਦੇਸ਼ੀ ਟੀਕਾ ਤਿਆਰਨਰਿੰਦਰ ਮੋਦੀ ਨੇ ਕਿਹਾ : ਪਸ਼ੂਆਂ ’ਚ ਫੈਲੀ ‘ਲੰਪੀ’ ਸਕਿਨ ਬਿਮਾਰੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜਾਰੀ
ਨਵੀਂ ਦਿੱਲੀ/ਬਿੳੂੁਰੋ ਨਿੳੂਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਨਾਲ ਮਿਲ ਕੇ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਦੀ ਬਿਮਾਰੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਈ ਸੂਬੇ ਇਸ ਬਿਮਾਰੀ ਨਾਲ ਪੀੜਤ ਹਨ ਅਤੇ ਇਹ ਬਿਮਾਰੀ ਡੇਅਰੀ ਖੇਤਰ ਲਈ ਵੱਡੀ ਚਿੰਤਾ ਦਾ ਕਾਰਨ ਬਣ ਗਈ ਹੈ। ਪ੍ਰਧਾਨ ਮੰਤਰੀ ਗਰੇਟਰ ਨੋਇਡਾ ਵਿਖੇ ਇੰਡੀਆ ਐਕਸਪੋ ਸੈਟਰ ਐਂਡ ਮਾਰਟ ਵੱਲੋਂ ਕਰਵਾਏ ‘ਕੌਮਾਂਤਰੀ ਡੇਅਰੀ ਫੈਡਰੇਸ਼ਨ ਵਿਸ਼ਵ ਡੇਅਰੀ ਸੰਮੇਲਨ’ 2022 ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਾਡੇ ਵਿਗਿਆਨੀਆਂ ਨੇ ਲੰਪੀ ਸਕਿਨ ਰੋਗ ਲਈ ਸਵਦੇਸ਼ੀ ਟੀਕਾ ਵੀ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਭਾਰਤ ਦੇ ਕਈ ਸੂਬਿਆਂ ਵਿੱਚ ਇਸ ਬਿਮਾਰੀ ਕਾਰਨ ਪਸ਼ੂਆਂ ਦੀ ਮੌਤ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਲੰਪੀ ਬਿਮਾਰੀ ਨਾਲ ਭਾਰਤ ਦੇ ਕਈ ਸੂਬੇ ਪ੍ਰਭਾਵਿਤ ਹੋਏ ਹਨ ਅਤੇ ਪੰਜਾਬ ਵਿਚ ਕਈ ਗਾਵਾਂ ਦੀ ਇਸ ਬਿਮਾਰੀ ਨਾਲ ਜਾਨ ਗਈ ਹੈ।

 

RELATED ARTICLES
POPULAR POSTS