ਅਦਾਲਤ ਤੋਂ ਬਾਹਰ ਪਰਿਵਾਰਕ ਬਜ਼ੁਰਗਾਂ ਸਾਹਮਣੇ ਹੋਵੇਗਾ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਫੋਰਟਿਸ ਹੈਲਥ ਕੇਅਰ ਲਿਮਟਿਡ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਮੋਹਨ ਸਿੰਘ ਨੇ ਵੱਡੇ ਭਰਾ ਮਾਲਵਿੰਦਰ ਮੋਹਨ ਸਿੰਘ ਨੂੰ ਅਦਾਲਤ ‘ਚ ਦੇਖ ਲੈਣ ਦਾ ਇਰਾਦਾ ਤਿਆਗ ਦਿੱਤਾ ਹੈ। ਸ਼ਿਵਿੰਦਰ ਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਦੋਵਾਂ ਬੱਚਿਆਂ ਨੂੰ ਅਦਾਲਤ ਦੇ ਬਾਹਰ ਪਰਿਵਾਰ ਦੇ ਵੱਡੇ ਬਜ਼ੁਰਗਾਂ ਸਾਹਮਣੇ ਮਾਮਲਾ ਸੁਲਝਾਉਣ ਲਈ ਕਿਹਾ ਹੈ। ਇਸ ਕਰਕੇ ਉਨ੍ਹਾਂ ਨੇ ਵੱਡੇ ਭਰਾ ਮਾਲਵਿੰਦਰ ਮੋਹਨ ਸਿੰਘ ਖਿਲਾਫ ਪਿਛਲੇ ਦਿਨੀਂ ਦਾਖਲ ਕੇਸ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਸ਼ਿਵਿੰਦਰ ਨੇ ਕਿਹਾ ਕਿ ਜੇਕਰ ਪਰਿਵਾਰਕ ਸਮਝੌਤੇ ਨਾਲ ਗੱਲਬਾਤ ਨਾ ਬਣੀ ਤਾਂ ਉਹ ਵੱਡੇ ਭਰਾ ਖਿਲਾਫ ਮੁੜ ਐਨਸੀ ਐਲਟੀ ਦੀ ਸ਼ਰਣ ਵਿਚ ਜਾਣਗੇ। ਧਿਆਨ ਰਹੇ ਕਿ ਇਸੇ ਮਹੀਨੇ ਮਾਲਵਿੰਦਰ ਤੇ ਰੈਲੀਗੇਅਰ ਦੇ ਸਾਬਕਾ ਮੁਖੀ ਸੁਨੀਲ ਗੋਧਵਾਨੀ ਖਿਲਾਫ ਐਨਸੀ ਐਲਟੀ ਦੇ ਦਿੱਲੀ ਬੈਂਚ ਵਿਚ ਅਪੀਲ ਦਾਖਲ ਕੀਤੀ ਗਈ ਸੀ। ਅਪੀਲ ਵਿਚ ਸ਼ਿਵਿੰਦਰ ਨੇ ਵੱਡੇ ਭਰਾ ਤੇ ਗੋਧਵਾਨੀ ‘ਤੇ ਆਪਸੀ ਗੰਢ-ਤੁੱਪ ਨਾਲ ਨਿਵੇਸ਼ਕਾਂ ਤੇ ਕੰਪਨੀ ਦੇ ਹਿੱਤਾਂ ਦੀ ਅਣਦੇਖੀ ਕਰਨ ਦਾ ਦੋਸ਼ ਲਗਾਇਆ ਸੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 103 ਅੰਮਿ੍ਤ ਭਾਰਤ ਸਟੇਸ਼ਨਾਂ ਦਾ ਕੀਤਾ ਉਦਘਾਟਨ
ਬੀਕਾਨੇਰ-ਬਾਂਦਰਾ ਰੇਲ ਗੱਡੀ ਨੂੰ ਵੀ ਦਿਖਾਈ ਹਰੀ ਝੰਡੀ ਬੀਕਾਨੇਰ/ਬਿਊਰੋ ਨਿਊਜ਼ : ਅਪ੍ਰੇਸ਼ਨ ਸਿੰਧੂਰ ਤੋਂ ਬਾਅਦ …