16.7 C
Toronto
Wednesday, April 22, 2026
spot_img
Homeਭਾਰਤਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੇਂ ਸਿੱਕੇ ਜਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੇਂ ਸਿੱਕੇ ਜਾਰੀ

ਇਹ ਸਿੱਕੇ ਦੇਸ਼ ਦੇ ਵਿਕਾਸ ’ਚ ਯੋਗਦਾਨ ਲਈ ਕਰਨਗੇ ਪ੍ਰੇਰਿਤ : ਮੋਦੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿੱਕਿਆਂ ਦੀ ਇੱਕ ਨਵੀਂ ਸੀਰੀਜ਼ ਜਾਰੀ ਕੀਤੀ, ਜੋ ‘ਦਿ੍ਰਸ਼ਟੀਹੀਣਾਂ ਦੇ ਅਨੁਕੂਲ’ ਵੀ ਹੈ। ਇਹ ਸਿੱਕੇ 1 ਰੁਪਏ, 2 ਰੁਪਏ, 5 ਰੁਪਏ, 10 ਰੁਪਏ ਅਤੇ 20 ਰੁਪਏ ਦੇ ਹਨ ਅਤੇ ਇਨ੍ਹਾਂ ’ਤੇ ਆਜ਼ਾਦੀ ਕਾ ਅੰਮਿ੍ਰਤ ਮਹਾਉਤਸਵ ਦਾ ਡਿਜ਼ਾਈਨ ਬਣਿਆ ਹੈ। ਇਸ ਮੌਕੇ ਨਰਿੰਦਰ ਮੋਦੀ ਹੋਰਾਂ ਨੇ ਕਿਹਾ ਕਿ ਇਹ ਨਵੇਂ ਸਿੱਕੇ ਦੇਸ਼ ਦੇ ਲੋਕਾਂ ਨੂੰ ਲਗਾਤਾਰ ਅੰਮਿ੍ਰਤਕਾਲ ਦੇ ਟੀਚੇ ਯਾਦ ਦਿਵਾਉਂਦੇ ਰਹਿਣਗੇ, ਉਨ੍ਹਾਂ ਨੂੰ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਲਈ ਪ੍ਰੇਰਿਤ ਕਰਨਗੇ। ਇਸ ਮੌਕੇ ਉਨ੍ਹਾਂ ਨੇ ‘ਜਨ ਸਮਰਥ’ ਪੋਰਟਲ ਦੀ ਸ਼ੁਰੂਆਤ ਵੀ ਕੀਤੀ, ਜਿਸ ਦਾ ਮੁੱਖ ਮਕਸਦ ਨਾਗਰਿਕਾਂ ਲਈ 12 ਸਰਕਾਰੀ ਯੋਜਨਾਵਾਂ ਨੂੰ ਇੱਕ ਮੰਚ ’ਤੇ ਲਿਆ ਕੇ ਉਨ੍ਹਾਂ ਤੱਕ ਪਹੁੰਚ ਨੂੰ ਡਿਜੀਟਲ ਮਾਧਿਅਮਾਂ ਰਾਹੀਂ ਅਸਾਨ ਤੇ ਸਰਲ ਬਣਾਉਣਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਬੈਂਕਾਂ ਅਤੇ ਮੁਦਰਾ ਨੂੰ ਕੌਮਾਂਤਰੀ ਵਪਾਰ ਤੇ ਸਪਲਾਈ ਲੜੀ ਦਾ ਅਹਿਮ ਹਿੱਸਾ ਬਣਾਉਣ ਦੀ ਜ਼ਰੂਰਤ ਹੈ।

 

RELATED ARTICLES
POPULAR POSTS