Breaking News
Home / ਪੰਜਾਬ / ਕੇਜਰੀਵਾਲ ਦੀ ਮੁਫਤ ਬਿਜਲੀ ਦਾ ਜਵਾਬ ਦੇਣਗੇ ਕੈਪਟਨ!

ਕੇਜਰੀਵਾਲ ਦੀ ਮੁਫਤ ਬਿਜਲੀ ਦਾ ਜਵਾਬ ਦੇਣਗੇ ਕੈਪਟਨ!

ਪੰਜਾਬ ਦੇ ਹਰ ਘਰ ਲਈ 300 ਯੂਨਿਟ ਮੁਫਤ ਬਿਜਲੀ ਦਾ ਹੋ ਸਕਦਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ’ਚ ਹਰ ਘਰ ਲਈ 300 ਯੂਨਿਟ ਬਿਜਲੀ ਮੁਫਤ ਦੇਣ ਦੀ ਗਾਰੰਟੀ ਦਿੱਤੀ ਗਈ ਹੈ। ਇਸ ਦੇ ਚੱਲਦਿਆਂ ਹੁਣ ਕੈਪਟਨ ਅਮਰਿੰਦਰ ਸਰਕਾਰ ਬਿਜਲੀ ਸੰਕਟ ’ਚ ਜੂੁਝ ਰਹੇ ਪੰਜਾਬ ਦੇ ਕਰੀਬ 96 ਲੱਖ ਘਰੇਲੂ ਬਿਜਲੀ ਵਰਤਣ ਵਾਲਿਆਂ ਨੂੰ 300 ਯੂਨਿਟ ਮੁਫਤ ਬਿਜਲੀ ਦਾ ਐਲਾਨ ਕਰ ਸਕਦੇ ਹਨ। ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਕੀਤੇ ਗਏ ਬਿਜਲੀ ਖਰੀਦ ਦੇ 139 ਸਮਝੌਤਿਆਂ ਦੀ ਸਮੀਖਿਆ ਕਰਨ ਤੋਂ ਬਾਅਦ ਕੈਪਟਨ ਇਹ ਵੱਡਾ ਐਲਾਨ ਕਰਨ ਜਾ ਰਹੇ ਹਨ। ਧਿਆਨ ਰਹੇ ਕਿ ਕਾਂਗਰਸ ਹਾਈਕਮਾਨ ਦੀ 18 ਨੁਕਤਿਆਂ ਵਾਲੀ ਸੂਚੀ ਵਿਚ ਬਿਜਲੀ ਦੀ ਯੋਜਨਾ ਵੀ ਸ਼ਾਮਲ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਖੇਤਰ ਦੇ ‘ਦਿੱਲੀ ਮਾਡਲ’ ਨੂੰ ਲੈ ਕੇ ਕੇਜਰੀਵਾਲ ਨੂੰ ਨਿਸ਼ਾਨੇ ’ਤੇ ਵੀ ਲਿਆ। ਕੈਪਟਨ ਨੇ ਦਿੱਲੀ ਦੇ ਮੁਕਾਬਲੇ ਪੰਜਾਬ ਦੀਆਂ ਬਿਜਲੀ ਸਹੂਲਤਾਂ ਨੂੰ ਬਿਹਤਰ ਦੱਸਿਆ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਚ ਬਿਜਲੀ ਦੇ ਲੱਗ ਰਹੇ ਵੱਡੇ ਕੱਟਾਂ ਕਾਰਨ ਹਾਹਾਕਾਰ ਮਚੀ ਰਹੀ ਅਤੇ ਕਿਸਾਨ ਅਤੇ ਹੋਰ ਜਨਤਾ ਮਜਬੂਰ ਹੋ ਕੇ ਸੜਕਾਂ ’ਤੇ ਉਤਰ ਆਈ ਸੀ। ਵਿਰੋਧ ਵਧਦਾ ਦੇਖ ਕੇ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਲਈ ਸਾਢੇ 10 ਘੰਟੇ ਬਿਜਲੀ ਦੇਣੀ ਸ਼ੁਰੂ ਕੀਤੀ ਹੈ। ਪੰਜਾਬ ’ਚ ਬਿਜਲੀ ਦੀਆਂ ਮਹਿੰਗੀਆਂ ਦਰਾਂ ਅਤੇ ਬਿਜਲੀ ਸੰਕਟ ਨੂੰ ਲੈ ਕੇ ਵਿਰੋਧੀਆਂ ਦੇ ਨਾਲ-ਨਾਲ ਆਪਣਿਆਂ ਨੇ ਕੈਪਟਨ ਅਮਰਿੰਦਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬਿਜਲੀ ਮਾਮਲੇ ਬਾਰੇ ਵਾਈਟ ਪੇਪਰ ਨਾ ਲਿਆਉਣ ਕਰਕੇ ਵੀ ਕੈਪਟਨ ’ਤੇ ਸਵਾਲ ਖੜ੍ਹੇ ਕੀਤੇ। ਧਿਆਨ ਰਹੇ ਕਿ 2020 ਦੇ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਬਿਜਲੀ ਖਰੀਦ ਸਮਝੌਤਿਆਂ ਦੇ ਮਾਮਲੇ ਵਿਚ ਵਾਈਟ ਪੇਪਰ ਲਿਆਉਣ ਦਾ ਵਿਧਾਨ ਸਭਾ ’ਚ ਭਰੋਸਾ ਦਿੱਤਾ ਸੀ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …