37.4 C
Toronto
Tuesday, July 14, 2026
spot_img
Homeਪੰਜਾਬਫਰੀਦਕੋਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਅਹੁਦਾ ਸੰਭਾਲਿਆ

ਫਰੀਦਕੋਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਅਹੁਦਾ ਸੰਭਾਲਿਆ

6 ਮਹੀਨਿਆਂ ’ਚ ਸਾਰੇ ਪੈਂਡਿੰਗ ਕੰਮ ਨਿਪਟਾ ਦਿਆਂਗੇ : ਡਾ. ਰਾਜੀਵ ਸੂਦ
ਫਰੀਦਕੋਟ/ਬਿਊਰੋ ਨਿਊਜ਼
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਨੂੰ ਆਪਣਾ ਰੈਗੂਲਰ ਵਾਈਸ ਚਾਂਸਲਰ ਮਿਲ ਗਿਆ। ਡਾ. ਰਾਜੀਵ ਸੂਦ ਨੇ ਅੱਜ ਸੋਮਵਾਰ ਸਵੇਰੇ ਬਾਬਾ ਫਰੀਦ ਯੂਨੀਵਰਸਿਟੀ ਦੇ ਛੇਵੇਂ ਵਾਈਸ ਚਾਂਸਲਰ ਵਜੋਂ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ। ਕਰੀਬ ਇਕ ਸਾਲ ਬਾਅਦ ਯੂਨੀਵਰਸਿਟੀ ’ਚ ਇਸ ਅਹੁਦੇ ’ਤੇ ਜੁਆਨਿੰਗ ਹੋਈ ਹੈ। ਇਸ ਦੇ ਚੱਲਦਿਆਂ ਡਾ. ਰਾਜੀਵ ਸੂਦ ਨੇ ਬਾਬਾ ਫਰੀਦ ਟਿੱਲਾ ਪਹੁੰਚ ਕੇ ਮੱਥਾ ਵੀ ਟੇਕਿਆ। ਇਸੇ ਦੌਰਾਨ ਡਾ. ਰਾਜੀਵ ਸੂਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਮਿਲ ਕੇ 6 ਮਹੀਨਿਆਂ ’ਚ ਸਾਰੇ ਪੈਂਡਿੰਗ ਕੰਮ ਨਿਪਟਾ ਦਿਆਂਗੇ। ਉਨ੍ਹਾਂ ਕਿਹਾ ਕਿ ਸਾਰਿਆਂ ਨਾਲ ਮਿਲ ਕੇ ਅਤੇ ਸਾਰਿਆਂ ਦੇ ਸਹਿਯੋਗ ਨਾਲ ਯੂਨੀਵਰਸਿਟੀ ਦਾ ਕੰਮ ਹੋਵੇਗਾ। ਜੋ ਵੀ ਸਮੱਸਿਆਵਾਂ ਹਨ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ ਅਤੇ ਜਾਇਜ਼ ਮੰਗਾਂ ਨੂੰ ਵੀ ਪੂਰਾ ਕੀਤਾ ਜਾਵੇਗਾ। ਡਾ. ਰਾਜੀਵ ਸੂਦ ਨੇ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਵੀ ਇਕ ਡਾਕਟਰ ਹਨ ਅਤੇ ਉਨ੍ਹਾਂ ਦਾ ਤਜ਼ਰਬਾ ਵੀ ਕਾਫੀ ਕੰਮ ਆਵੇਗਾ। ਡਾ. ਸੂਦ ਨੇ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਕੰਮ ਕਰਨਗੇ। ਧਿਆਨ ਰਹੇ ਕਿ ਪਿਛਲੇ ਸਾਲ ਜੁਲਾਈ ਮਹੀਨੇ ਸਰਜਨ ਡਾ. ਰਾਜ ਬਹਾਦੁਰ ਦੇ ਅਸਤੀਫੇ ਤੋਂ ਬਾਅਦ ਵੀ.ਸੀ. ਦਾ ਅਹੁਦਾ ਖਾਲੀ ਹੋ ਗਿਆ ਸੀ।

 

RELATED ARTICLES
POPULAR POSTS