Breaking News
Home / ਦੁਨੀਆ / ਟਰੰਪ ਨੇ ਮੋਦੀ ਦੀਆਂ ਕੀਤੀਆਂ ਤਾਰੀਫਾਂ

ਟਰੰਪ ਨੇ ਮੋਦੀ ਦੀਆਂ ਕੀਤੀਆਂ ਤਾਰੀਫਾਂ

ਕਿਹਾ – ਭਾਰਤ ‘ਚ ਹੋਏ ਸਨਮਾਨ ਨੂੰ ਕਦੀ ਨਹੀਂ ਭੁੱਲਾਂਗਾ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਵਾਰ ਫਿਰ ਜੰਮ ਕੇ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਮੇਰੇ ਸੱਚੇ ਦੋਸਤ ਹਨ ਤੇ ਉਹ ਭਾਰਤ ਲਈ ਬਹੁਤ ਵਧੀਆ ਕੰਮ ਕਰ ਰਹੇ ਹਨ। ਵਾਈਟ ਹਾਊਸ ਵਿਖੇ ਟਰੰਪ ਨੇ ਕਿਹਾ ਕਿ ਮੋਦੀ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਬਹੁਤ ਵੱਡੀ ਹੈ। ਟਰੰਪ ਨੇ ਪਿਛਲੇ ਸਾਲ ਸਤੰਬਰ ਵਿਚ ਹਿਊਸਟਨ ਵਿਖੇ ਹੋਈ ਹਾਉਡੀ-ਮੋਦੀ ਰੈਲੀ ਦਾ ਜ਼ਿਕਰ ਕਰਦੇ ਕਿਹਾ ਕਿ ਮੈਂ ਉਥੇ ਗਿਆ ਸੀ ਅਤੇ ਮੇਰੇ ਲਈ ਇਹ ਸ਼ਾਨਦਾਰ ਘਟਨਾ ਸੀ। ਏਨੀ ਵਿਸ਼ਾਲ ਰੈਲੀ ਵਿਚ ਮੈਂ ਭਾਰਤੀ-ਅਮਰੀਕੀਆਂ ਨੂੰ ਸੰਬੋਧਨ ਕੀਤਾ ਸੀ। ਉਸ ਤੋਂ ਬਾਅਦ ਫਰਵਰੀ ਵਿਚ ਭਾਰਤ ਯਾਤਰਾ ਸਮੇਂ ਫਿਰ ਭਾਰਤ ਦੇ ਅਹਿਮਦਾਬਾਦ ਵਿਚ ਵੱਡੀ ਰੈਲੀ ਅਤੇ ਮੇਰਾ ਤੇ ਮੇਰੇ ਪਰਿਵਾਰ ਦਾ ਏਨਾ ਸਨਮਾਨ, ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ। ਟਰੰਪ ਨੇ ਕਿਹਾ ਕਿ ਭਾਰਤ-ਅਮਰੀਕਾ ਦਾ ਸੱਚਾ ਦੋਸਤ ਹੈ ਤੇ ਭਾਰਤ ਦਾ ਅਮਰੀਕਾ ਨੂੰ ਪੂਰਾ ਸਮਰਥਨ ਹੈ। ਉਨ੍ਹਾਂ ਕਿਹਾ ਕਿ ਮੋਦੀ ਭਾਰਤੀ ਭਾਈਚਾਰੇ ਵਿਚ ਬੇਹੱਦ ਮਕਬੂਲ ਹਨ। ਟਰੰਪ ਨੇ ਕਿਹਾ ਇਵਾਂਕਾ ਟਰੰਪ, ਡੋਨ ਜੂਨੀਅਰ, ਕੀ ਕਿਮਬਰਲੀ ਜੋ ਭਾਰਤੀ ਅਮਰੀਕੀਆਂ ਵਿਚ ਪ੍ਰਸਿੱਧ ਹਨ ਤੇ ਮੇਰੀ ਚੋਣ ਮੁਹਿੰਮ ਲਈ ਉਹ ਭਾਰਤੀ ਅਮਰੀਕੀਆਂ ਵਿਚ ਪ੍ਰਚਾਰ ਕਰ ਰਹੇ ਹਨ। ਟਰੰਪ ਨੇ ਪੂਰੇ ਯਕੀਨ ਨਾਲ ਕਿਹਾ ਕਿ ਭਾਰਤੀ-ਅਮਰੀਕੀਆਂ ਦਾ ਉਨ੍ਹਾਂ ਨੂੰ ਵੱਡਾ ਸਮਰਥਨ ਹਾਸਿਲ ਹੈ। ਉਨ੍ਹਾਂ ਫਿਰ ਕਿਹਾ ਕਿ ਭਾਰਤ ਨਾਲ ਸਾਡੇ ਰਿਸ਼ਤੇ ਬਹੁਤ ਗੂੜ੍ਹੇ ਹਨ ਤੇ ਅਮਰੀਕਾ ਹਮੇਸ਼ਾ ਭਾਰਤ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਮੇਰੀ ਬੇਟੀ ਤੇ ਬੇਟਾ ਭਾਰਤ ਬਾਰੇ ਬਹੁਤ ਸੋਚਦੇ ਹਨ ਤੇ ਹਮੇਸ਼ਾ ਭਾਰਤ ਲਈ ਕੁਝ ਨਵਾਂ ਕਰਨ ਨੂੰ ਤਿਆਰ ਰਹਿੰਦੇ ਹਨ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …