ਚਾਰ ਮਹੀਨਿਆਂ ਬਾਅਦ ਸੱਚਾਈ ਆਈ ਸਾਹਮਣੇ
ਰਾਜਕੋਟ/ਬਿਊਰੋ ਨਿਊਜ਼ : ਗੁਜਰਾਤ ਦੇ ਰਾਜਕੋਟ ਵਿਚ ਇਕ ਬਜ਼ੁਰਗ ਮਹਿਲਾ ਦੀ ਮੌਤ ਦੇ ਮਾਮਲੇ ਵਿਚ ਸਨਸਨੀਖੇਜ ਖ਼ੁਲਾਸਾ ਹੋਇਆ ਹੈ। ਪੁਲਿਸ ਮੁਤਾਬਿਕ ਬਰੇਨ ਹੈਮਰੇਜ ਦੀ ਸ਼ਿਕਾਰ ਸੇਵਾ ਮੁਕਤ ਟੀਚਰ ਜੈ ਸ੍ਰੀ ਬੇਨ ਨਥਵਾਨੀ ਨੂੰ ਉਸ ਦੇ ਹੀ ਬੇਟੇ ਨੇ ਚੌਥੀ ਮੰਜ਼ਲ ਤੋਂ ਥੱਲੇ ਸੁੱਟ ਕੇ ਮਾਰ ਸੁੱਟਿਆ। ਇਹ ਮਾਮਲਾ ਪਿਛਲੇ ਸਾਲ ਸਤੰਬਰ ਦਾ ਹੈ, ਪੁਲਿਸ ਨੇ ਇਸ ਨੂੰ ਖ਼ੁਦਕੁਸ਼ੀ ਮੰਨ ਕੇ ਫਾਈਲ ਬੰਦ ਕਰ ਦਿੱਤੀ ਸੀ। ਹੁਣ ਪੁਲਿਸ ਨੂੰ ਇਕ ਗੁਮਨਾਮ ਚਿੱਠੀ ਮਿਲੀ, ਜਿਸ ਤੋਂ ਬਾਅਦ ਪੁਲਿਸ ਨੇ ਕੇਸ ਦੀ ਜਾਂਚ ਦੁਬਾਰਾ ਕੀਤੀ ਤੇ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਘਟਨਾ ਦੀ ਅਸਲੀਅਤ ਸਾਹਮਣੇ ਆਈ। ਦੋਸ਼ੀ ਬੇਟੇ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ।
Check Also
‘ਆਪ’ ਆਗੂ ਦੁਰਗੇਸ਼ ਪਾਠਕ ਦੇ ਘਰ ਪਿਆ ਸੀਬੀਆਈ ਦਾ ਛਾਪਾ
ਕੇਜਰੀਵਾਲ ਅਤੇ ਸੰਜੇ ਸਿੰਘ ਨੇ ਸਾਧਿਆ ਭਾਜਪਾ ’ਤੇ ਨਿਸ਼ਾਨਾ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ …