ਬੈਂਗਲਰੂ/ਬਿਊਰੋ ਨਿਊਜ਼
ਕਰਨਾਟਕ ਦੇ ਇਕ ਅਫਸਰ ਦੇ ਡਰਾਈਵਰ ਨੇ ਸੂਬੇ ਦੇ ਸਾਬਕਾ ਮੰਤਰੀ ਜਨਾਰਦਨ ਰੈਡੀ ‘ਤੇ ਗੰਭੀਰ ਦੋਸ਼ ਲਗਾਏ। ਜਨਾਰਦਨ ਰੈਡੀ ‘ਤੇ 100 ਕਰੋੜ ਦੀ ਬਲੈਕ ਮਨੀ ਨੂੰ ਵਾਈਟ ਕਰਨ ਦਾ ਖੁਲਾਸਾ ਕਰਕੇ ਇਹ ਡਰਾਈਵਰ ਸੁਸਾਈਡ ਕਰ ਗਿਆ। ਉਸਦੇ ਸੂਸਾਈਡ ਨੋਟ ਵਿਚ ਲਿਖਿਆ ਹੈ ਕਿ ਰੈਡੀ ਨੇ 100 ਕਰੋੜ ਰੁਪਏ ਦੀ ਬਲੈਕ ਮਨੀ ਨੂੰ ਵਾਈਟ ਕੀਤਾ। ਇਹ ਗੱਲ ਮੈਨੂੰ ਪਤਾ ਸੀ। ਡਰਾਈਵਰ ਨੇ ਲਿਖਿਆ ਹੈ ਕਿ ਮੈਨੂੰ ਮੈਂਟਲੀ ਟਾਰਚਰ ਕੀਤਾ ਜਾ ਰਿਹਾ ਸੀ। ਨਾਲ ਹੀ ਦਾਅਵਾ ਕੀਤਾ ਕਿ ਜਨਾਰਦਨ ਰੈਡੀ ਨੇ ਆਪਣੀ ਬੇਟੀ ਦੇ ਵਿਆਹ ਤੋਂ ਪਹਿਲਾਂ ਬਲੈਕ ਮਨੀ ਨੂੰ ਵਾਈਟ ਵਿਚ ਬਦਲਿਆ, ਜਿਸ ਵਿਚ ਮੇਰੇ ਅਫਸਰ ਨੇ ਵੀ ਉਸਦਾ ਸਾਥ ਦਿੱਤਾ, ਜਿਸ ਦੇ ਬਦਲੇ ਰੈਡੀ ਨੇ ਮੇਰੇ ਬੌਸ ਨੂੰ 20 ਪ੍ਰਤੀਸ਼ਤ ਕਮਿਸ਼ਨ ਦਿੱਤਾ ਸੀ। ਇਸ ਡਰਾਈਵਰ ਕੇ.ਸੀ. ਰਮੇਸ਼ ਦੀ ਬੌਡੀ ਮੰਗਲਵਾਰ ਰਾਤ ਨੂੰ ਮਾਂਡਿਆ ਜ਼ਿਲ੍ਹੇ ਦੇ ਇਕ ਲੌਜ ਵਿਚ ਪਾਈ ਗਈ। ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਅਤੇ ਖਨਣ ਕਾਰੋਬਾਰੀ ਜਨਾਰਦਨ ਰੈਡੀ ਪਿਛਲੇ ਮਹੀਨੇ ਤਦ ਚਰਚਾ ਵਿਚ ਆਏ ਸਨ, ਜਦ ਉਨ੍ਹਾਂ ਨੇ ਬੰਗਲੌਰ ਵਿਚ ਸ਼ਾਹੀ ਢੰਗ ਨਾਲ ਆਪਣੀ ਧੀ ਦਾ ਵਿਆਹ ਕੀਤਾ ਸੀ।
Home / ਭਾਰਤ / ਕਰਨਾਟਕ ਦੇ ਸਾਬਕਾ ਮੰਤਰੀ ‘ਤੇ 100 ਕਰੋੜ ਬਲੈਕ ਮਨੀ ਨੂੰ ਵਾਈਟ ਕਰਨ ਦਾ ਖੁਲਾਸਾ ਕਰਕੇ ਡਰਾਈਵਰ ਕਰ ਗਿਆ ਸੁਸਾਈਡ
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …