7.3 C
Toronto
Saturday, October 17, 2026
spot_img
Homeਭਾਰਤਵੱਡੀ ਗਿਣਤੀ 'ਚ ਚੀਨੀ ਸੈਨਿਕ ਪੂਰਬੀ ਲਦਾਖ 'ਚ ਹਨ : ਰਾਜਨਾਥ

ਵੱਡੀ ਗਿਣਤੀ ‘ਚ ਚੀਨੀ ਸੈਨਿਕ ਪੂਰਬੀ ਲਦਾਖ ‘ਚ ਹਨ : ਰਾਜਨਾਥ

ਵੱਡੀ ਗਿਣਤੀ ‘ਚ ਚੀਨੀ ਸੈਨਿਕ ਪੂਰਬੀ ਲਦਾਖ ‘ਚ ਹਨ : ਰਾਜਨਾਥਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪੂਰਬੀ ਲੱਦਾਖ ਦੇ ਇਲਾਕਿਆਂ, ਜਿਨ੍ਹਾਂ ਨੂੰ ਚੀਨ ਆਪਣਾ ਖੇਤਰ ਦੱਸਦਾ ਹੈ, ‘ਚ ਵੱਡੀ ਗਿਣਤੀ ‘ਚ ਚੀਨੀ ਸੈਨਿਕ ਆ ਗਏ ਹਨ ਅਤੇ ਭਾਰਤ ਸਥਿਤੀ ਨਾਲ ਨਜਿੱਠਣ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਤੇ ਚੀਨੀ ਸੈਨਾ ਦੇ ਸੀਨੀਅਰ ਅਧਿਕਾਰੀਆਂ ਦੀ ਇਕ ਮੀਟਿੰਗ 6 ਜੂਨ ਨੂੰ ਕੀਤੀ ਜਾਵੇਗੀ, ਉਨ੍ਹਾਂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਭਾਰਤ ਆਪਣੀ ਸਥਿਤੀ ਤੋਂ ਪਿੱਛੇ ਹਟਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਜੋ ਕੁਝ ਵੀ ਹੋ ਰਿਹਾ ਹੈ, ਇਹ ਸੱਚ ਹੈ ਕਿ ਚੀਨ ਦੇ ਲੋਕ ਸਰਹੱਦ ‘ਤੇ ਆ ਗਏ ਹਨ। ਉਹ (ਚੀਨ) ਦਾਅਵਾ ਕਰਦਾ ਹੈ ਕਿ ਇਹ ਉਨ੍ਹਾਂ ਦਾ ਖੇਤਰ ਹੈ। ਸਾਡਾ ਦਾਅਵਾ ਹੈ ਕਿ ਇਹ ਸਾਡਾ ਖੇਤਰ ਹੈ। ਇਸ ਨੂੰ ਲੈ ਕੇ ਮਤਭੇਦ ਹੈ। ਵੱਡੀ ਗਿਣਤੀ ‘ਚ ਚੀਨੀ ਲੋਕ ਵੀ ਉਥੇ ਆ ਗਏ ਹਨ।

RELATED ARTICLES
POPULAR POSTS