ਕਿਹਾ – ਜੀਐਸਟੀ ਲਾਗੂ ਹੋਣ ਨਾਲ ਸਾਡੇ ਆਰਥਿਕ ਵਿਕਾਸ ਨੂੰ ਵੀ ਪਈ ਮਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਕਿ ਜਿਸ ਸਮੇਂ ਦੁਨੀਆ ਭਰ ਦੀ ਆਰਥਿਕਤਾ ਵਿਕਾਸ ਕਰ ਰਹੀ ਸੀ, ਉਸ ਸਮੇਂ ਹੋਈ ਨੋਟਬੰਦੀ ਕਾਰਨ ਭਾਰਤ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਿਆ ਤੇ ਇਸ ਦਾ ਪ੍ਰਭਾਵ ਘਰੇਲੂ ਵਿਕਾਸ ਦਰ ‘ਤੇ ਪਿਆ।
ਉਨ੍ਹਾਂ ਨਾਲ ਹੀ ਕਿਹਾ ਕਿ ਆਰਬੀਆਈ ਦੀ ਜਮ੍ਹਾਂ ਪੂੰਜੀ ਵਿਚੋਂ ਪੈਸਾ ਕੇਂਦਰ ਸਰਕਾਰ ਨੂੰ ਦਿੱਤੇ ਜਾਣ ਨਾਲ ਆਰਬੀਆਈ ਦੀ ਰੇਟਿੰਗ ਹੇਠਾਂ ਜਾ ਸਕਦੀ ਹੈ।
ਰਾਜਨ ਨੇ ਕਿਹਾ ਕਿ ਉਨ੍ਹਾਂ ਦੇ ਅਧਿਐਨ ਅਨੁਸਾਰ ਸਾਲ 2016 ਵਿਚ ਵੱਡੇ ਨੋਟਾਂ ‘ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਦਾ ਸਿੱਧਾ ਪ੍ਰਭਾਵ ਭਾਰਤ ਦੀ ਵਿਕਾਸ ਦਰ ‘ਤੇ ਪਿਆ। ਉਨ੍ਹਾਂ ਕਿਹਾ ਕਿ ਨੋਟਬੰਦੀ ਨਾਲ ਭਾਰਤ ਦਾ ਆਰਥਿਕ ਵਿਕਾਸ ਹੌਲੀ ਹੋ ਗਿਆ ਜਦਕਿ ਉਸ ਸਮੇਂ ਦੁਨੀਆਂ ਭਰ ਵਿੱਚ ਆਰਥਿਕ ਵਿਕਾਸ ਦਰ ਨੇ ਰਫਤਾਰ ਫੜੀ ਹੋਈ ਸੀ। ਉਨ੍ਹਾਂ ਕਿਹਾ ਕਿ ਸਿਰਫ਼ ਨੋਟਬੰਦੀ ਕਾਰਨ ਹੀ ਨਹੀਂ ਜੀਐੱਸਟੀ ਲਾਗੂ ਹੋਣ ਨਾਲ ਵੀ ਸਾਡੇ ਆਰਥਿਕ ਵਿਕਾਸ ਨੂੰ ਮਾਰ ਪਈ ਹੈ।
ਇਸੇ ਦੌਰਾਨ ਉਨ੍ਹਾਂ ਕਿਹਾ ਕਿ ਆਰਬੀਆਈ ਦੀ ਰਾਖਵੀਂ ਜਮ੍ਹਾਂ ਪੂੰਜੀ ਸਰਕਾਰ ਨੂੰ ਦਿੱਤੀ ਜਾਂਦੀ ਹੈ ਤਾਂ ਆਰਬੀਆਈ ਦੀ ਰੇਟਿੰਗ ‘ਏਏਏ’ ਤੋਂ ਹੇਠਾਂ ਜਾ ਸਕਦੀ ਹੈ ਤੇ ਇਸ ਨਾਲ ਕੇਂਦਰੀ ਬੈਂਕਾਂ ਲਈ ਆਰਬੀਆਈ ਤੋਂ ਕਰਜ਼ ਲੈਣਾ ਮਹਿੰਗਾ ਹੋ ਜਾਵੇਗਾ ਅਤੇ ਇਸ ਨਾਲ ਦੇਸ਼ ਦੀ ਸਾਰੀ ਆਰਥਿਕਤਾ ਉਲਝ ਜਾਵੇਗੀ।
Check Also
ਹਿਮਾਚਲ ’ਚ ਢਾਈ ਫੁੱਟ ਬਰਫ-340 ਸੜਕਾਂ ਬੰਦ
ਪੰਜਾਬ ’ਚ ਵੀ ਕਹਿਰ ਦੀ ਠੰਡ ਚੰਡੀਗੜ੍ਹ/ਬਿਊਰੋ ਨਿਊਜ਼ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਉਤਰਾਖੰਡ ਵਿਚ …