Breaking News
Home / ਪੰਜਾਬ / ਟਰੈਕਟਰ ‘ਤੇ ਝਰੀਟਾਂ ਮਾਰਨ ਕਰਕੇ ਛੇ ਸਾਲਾ ਬੱਚੇ ਨੂੰ ਗਲਾ ਘੁੱਟ ਕੇ ਮਾਰਿਆ

ਟਰੈਕਟਰ ‘ਤੇ ਝਰੀਟਾਂ ਮਾਰਨ ਕਰਕੇ ਛੇ ਸਾਲਾ ਬੱਚੇ ਨੂੰ ਗਲਾ ਘੁੱਟ ਕੇ ਮਾਰਿਆ

ਜੰਡਿਆਲਾ ਗੁਰੂ/ਬਿਊਰੋ ਨਿਊਜ਼ : ਅੰਮ੍ਰਿਤਸਰ ਦੇ ਥਾਣਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਮਲਕਪੁਰ ਵਿਚ ਟਰੈਕਟਰ ‘ਤੇ ਝਰੀਟਾਂ ਮਾਰਨ ਤੋਂ ਖਫ਼ਾ ਹੋਏ ਇਕ ਵਿਅਕਤੀ ਨੇ ਪਹਿਲੀ ਜਮਾਤ ਵਿਚ ਪੜ੍ਹਦੇ ਸ਼ੁਭਪ੍ਰੀਤ ਸਿੰਘ (6) ਦਾ ਕਤਲ ਕਰ ਦਿੱਤਾ। ਇਸ ਮਾਮਲੇ ਵਿਚ ਪੁਲਿਸ ਨੇ ਗੁਰਪ੍ਰੀਤ ਸਿੰਘ ਵਾਸੀ ਮਲਕਪੁਰ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਆਈਪੀਸੀ ਦੀ ઠਧਾਰਾ 302, 201 ਤਹਿਤ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਬੱਚੇ ਦਾ ਪਿਤਾ ਗੁਰਮੀਤ ਸਿੰਘ ਰਾਣਾ ਤੇ ਮਾਂ ਪਵਨਦੀਪ ਕੌਰ ਮਜ਼ਦੂਰੀ ਕਰਦੇ ਹਨ। ਸ਼ਾਮ ਨੂੰ ਸੱਤ ਵਜੇ ਜਦੋਂ ਪਵਨਦੀਪ ਕੌਰ ਘਰ ਆਈ ਤਾਂ ਸ਼ੁਭਪ੍ਰੀਤ ਘਰ ਵਿਚ ਨਹੀਂ ਸੀ। ਪਰਿਵਾਰ ਨੇ ਉਸ ਨੂੰ ਆਂਢ-ਗੁਆਂਢ ਵਿੱਚ ਲੱਭਣਾ ਸ਼ੁਰੂ ਕੀਤਾ। ਰਾਤ 9.30 ਵਜੇ ਮਾਪਿਆਂ ਨੇ ਸ਼ੁਭਪ੍ਰੀਤ ਦੇ ਗੁੰਮ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਰਾਤ ਨੂੰ ਹੀ ਜਾਂਚ ਸ਼ੁਰੂ ਕਰ ਦਿੱਤੀ। ਰਾਤ ਨੂੰ ਇਕ ਵਜੇ ਬੱਚੇ ਦੀ ਚੱਪਲ ਗੁਰਮੇਜ ਸਿੰਘ ਦੀ ਹਵੇਲੀ ਕੋਲੋਂ ઠਮਿਲੀ। ਹਵੇਲੀ ਅੰਦਰਲੇ ਕਮਰੇ ਵਿਚ ਜਾਂਚ ਕੀਤੀ ਤਾਂ ਤੂੜੀ ਵਿਚੋਂ ਲਾਸ਼ ਮਿਲ ਗਈ। ਪੁਲਿਸ ਅਨੁਸਾਰ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਸ਼ੁਭਪ੍ਰੀਤ ਨੂੰ ਕਈ ਵਾਰ ਟਰੈਕਟਰ ‘ਤੇ ਝਰੀਟਾਂ ਮਾਰਨ ਤੋਂ ਵਰਜਿਆ ਸੀ ਪਰ ਉਹ ਹੱਟਦਾ ਨਹੀਂ ਸੀ। ਫਿਰ ਸੋਮਵਾਰ ਰਾਤ ਬੱਚੇ ਨੂੰ ਗਲ ਘੁੱਟ ਕੇ ਮਾਰ ਦਿੱਤਾ। ਪੁਲਿਸ ਵੱਲੋਂ ਉਸ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਇਸ ਜੁਰਮ ਵਿਚ ਉਸ ਨਾਲ ਹੋਰ ਕੌਣ ਸੀ।

 

Check Also

ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਐੱਸ.ਪੀ. ਬਲਜੀਤ ਸਿੰਘ ਨੂੰ ਵੱਡੀ ਰਾਹਤ

ਹਾਈਕੋਰਟ ਤੋਂ ਮਿਲੀ ਅਗਾਊਂ ਜ਼ਮਾਨਤ ਚੰਡੀਗੜ੍ਹ/ਬਿਊਰੋ ਨਿਊਜ਼ ਬਹਿਬਲ ਕਲਾਂ ਗੋਲੀ ਕਾਂਡ ਦੇ ਮੁਲਜ਼ਮ ਐੱਸ.ਪੀ. ਬਲਜੀਤ …