Breaking News
Home / ਪੰਜਾਬ / ਬਰਗਾੜੀ ਕਾਂਡ ਦੀਆਂ ਤਾਰਾਂ ਡੇਰਾ ਸਿਰਸਾ ਨਾਲ ਜੁੜੀਆਂ

ਬਰਗਾੜੀ ਕਾਂਡ ਦੀਆਂ ਤਾਰਾਂ ਡੇਰਾ ਸਿਰਸਾ ਨਾਲ ਜੁੜੀਆਂ

ਜਾਂਚ ਟੀਮ ਨੇ ਚਾਰ ਡੇਰਾ ਪ੍ਰੇਮੀ ਹਿਰਾਸਤ ‘ਚ ਲਏ
ਅਕਾਲੀ ਦਲ ਫਿਰ ਸਵਾਲਾਂ ਦੇ ਘੇਰੇ ‘ਚ ਆਇਆ
ਬਠਿੰਡਾ/ਬਿਊਰੋ ਨਿਊਜ਼
ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੀ ਤਫ਼ਤੀਸ਼ ਵਿਚ ਇਹ ਗੱਲ ਸਪੱਸ਼ਟ ਹੋ ਗਈ ਕਿ ਡੇਰਾ ਸਿਰਸਾ ਦੀ 11 ਮੈਂਬਰੀ ਟੀਮ ਨੇ ਬਰਗਾੜੀ ਕਾਂਡ ਨੂੰ ਅੰਜਾਮ ਦਿੱਤਾ ਸੀ ਜਿਸ ਦੇ ਮਾਸਟਰਮਾਈਂਡ ਹਰਮਿੰਦਰ ਬਿੱਟੂ ਨੇ ਯੋਜਨਾਬੱਧ ਤਰੀਕੇ ਨਾਲ ਕਾਰੇ ਕਰਵਾਏ।
ਸਭ ਤੋਂ ਪਹਿਲਾਂ ਗ੍ਰਿਫ਼ਤਾਰੀ ਮਹਿੰਦਰਪਾਲ ਬਿੱਟੂ ਦੀ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਜ਼ਿਲ੍ਹੇ ਵਿਚੋਂ ਕੀਤੀ ਗਈ ਹੈ। ਬਿੱਟੂ ਡੇਰਾ ਸਿਰਸਾ ਦੀ ਸੂਬਾਈ ਕਮੇਟੀ ਦਾ ਮੈਂਬਰ ਹੈ ਤੇ ਫ਼ਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਕੋਟਕਪੂਰਾ ਵਿਚ ਬੇਕਰੀ ਦੀ ਦੁਕਾਨ ਚਲਾਉਂਦਾ ਹੈ। ਵਿਸ਼ੇਸ਼ ਜਾਂਚ ਟੀਮ ਵਲੋਂ ਕੋਟਕਪੂਰਾ ਤੋਂ ਬਾਕੀ ਦੇ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ਦੇ ਨਾਮ ਸੰਨੀ ਕੰਡਾ ਡੇਅਰੀ ਮਾਲਕ, ਉਸ ਦਾ ਭਰਾ ਸੁਖਪ੍ਰੀਤ ਸਿੰਘ ਤੇ ਉਨ੍ਹਾਂ ਦਾ ਇਕ ਰਿਸ਼ਤੇਦਾਰ ਜੱਗੀ ਮਾਨਸਾ ਨਾਲ ਸਬੰਧਿਤ ਹੈ। ਇਹ ਤਿੰਨੇ ਵਿਅਕਤੀ ਵੀ ਡੇਰਾ ਪ੍ਰੇਮੀ ਦੱਸੇ ਜਾ ਰਹੇ ਹਨ।
ਦੂਜੇ ਪਾਸੇ ਬਰਗਾੜੀ ਮਾਮਲੇ ਵਿਚ ਅਕਾਲੀ ਦਲ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਇਸ ਮਾਮਲੇ ਦੀ ਤਹਿਕੀਕਾਤ ਜਿਹੜੇ ਪੁਲਿਸ ਅਧਿਕਾਰੀ ਹੁਣ ઠਕਰ ਰਹੇ ਹਨ ਜਦੋਂ ਅਕਾਲੀ ਦਲ- ਭਾਜਪਾ ਦੀ ਸਰਕਾਰ ਸੀ ਉਸ ਵੇਲੇ ਵੀ ਉਹੀ ਅਧਿਕਾਰੀ ਇਸ ਕੇਸ ਨੂੰ ਹੱਲ ਕਰਨਾ ਚਾਹੁੰਦੇ ਸਨ। ਪਰ ਉਨ੍ਹਾਂ ‘ਤੇ ਅਜਿਹਾ ਦਬਾਅ ઠਪਾ ਦਿੱਤਾ ਗਿਆ ਤਾਂ ਉਨ੍ਹਾਂ ਕੇਸ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਸੀ।

Check Also

ਬਾਬੇ ਨਾਨਕ ਦਾ ਵਿਆਹ ਪੁਰਬ ਸ਼ਰਧਾ ਨਾਲ ਮਨਾਇਆ

ਬਟਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦਾ 534ਵਾਂ ਵਿਆਹ ਪੁਰਬ ਸੰਗਤ …