16.2 C
Toronto
Monday, October 12, 2026
spot_img
Homeਪੰਜਾਬਨੀਟੂ ਸ਼ਟਰਾਂ ਵਾਲੇ ਦੀ ਧੀ ਦੀ ਹੋਈ ਮੌਤ

ਨੀਟੂ ਸ਼ਟਰਾਂ ਵਾਲੇ ਦੀ ਧੀ ਦੀ ਹੋਈ ਮੌਤ

ਆਟੋ ‘ਚੋਂ ਡਿੱਗੀ ਹੇਠਾਂ ਅਤੇ ਫਿਰ ਕਾਰ ਨੇ ਕੁਚਲਿਆ
ਜਲੰਧਰ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਮਸ਼ਹੂਰ ਹੋਏ ਨੀਟੂ ਸ਼ਟਰਾਂ ਵਾਲੇ ਦੀ ਬੇਟੀ ਦੀ ਅੱਜ ਮੌਤ ਹੋ ਗਈ। ਧਿਆਨ ਰਹੇ ਕਿ ਨੀਟੂ ਸ਼ਟਰਾਂ ਵਾਲੇ ਦੀ 9 ਸਾਲਾ ਧੀ ਸਾਕਸ਼ੀ ਅੱਜ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਘਰ ਜਾ ਰਹੀ ਅਤੇ ਉਹ ਆਟੋ ਵਿਚੋਂ ਅਚਾਨਕ ਹੇਠਾਂ ਡਿੱਗ ਪਈ ਤੇ ਪਿੱਛੋਂ ਆ ਰਹੀ ਕਾਰ ਨੇ ਉਸ ਨੂੰ ਕੁਚਲ ਦਿੱਤਾ। ਸਾਕਸ਼ੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਜ਼ਿਕਰਯੋਗ ਹੈ ਕਿ ਨੀਟੂ ਸ਼ਟਰਾਂ ਵਾਲੇ ਦੀ ਬੇਟੀ ਸਾਕਸ਼ੀ ਦੋਆਬਾ ਆਰੀਆ ਸਕੂਲ ਵਿਚ ਚੌਥੀ ਜਮਾਤ ਵਿਚ ਪੜ੍ਹਦੀ ਸੀ ਅਤੇ ਉਹ ਸਕੂਲ ਵਿਚੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਘਰ ਜਾ ਰਹੀ ਸੀ।

RELATED ARTICLES
POPULAR POSTS