Breaking News
Home / ਪੰਜਾਬ / ਰਣਜੀਤ ਹੱਤਿਆ ਮਾਮਲੇ ’ਚ ਰਾਮ ਰਹੀਮ ਦੀ ਸਜ਼ਾ ਦਾ ਫੈਸਲਾ ਟਲਿਆ – ਹੁਣ 18 ਅਕਤੂਬਰ ਨੂੰ ਸੁਣਾਈ ਜਾ ਸਕਦੀ ਹੈ ਸਜ਼ਾ

ਰਣਜੀਤ ਹੱਤਿਆ ਮਾਮਲੇ ’ਚ ਰਾਮ ਰਹੀਮ ਦੀ ਸਜ਼ਾ ਦਾ ਫੈਸਲਾ ਟਲਿਆ – ਹੁਣ 18 ਅਕਤੂਬਰ ਨੂੰ ਸੁਣਾਈ ਜਾ ਸਕਦੀ ਹੈ ਸਜ਼ਾ

ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਸਿਰਸਾ ਮੁਖੀ ਰਾਮ ਰਹੀਮ ਸਮੇਤ ਬਾਕੀ ਦੋਸ਼ੀਆਂ ਨੂੰ ਅੱਜ ਰਣਜੀਤ ਕਤਲ ਮਾਮਲੇ ਵਿਚ ਸਜ਼ਾ ਸੁਣਾਈ ਜਾਣੀ ਸੀ ਪ੍ਰੰਤੂ ਇਸ ਮਾਮਲੇ ਵਿਚ ਅੱਜ ਸੀ ਬੀਆਈ ਅਦਾਲਤ ਵਿਚ ਬਹਿਸ ਪੂਰੀ ਨਾ ਹੋ ਸਕੀ। ਹੁਣ ਰਣਜੀਤ ਕਤਲ ਮਾਮਲੇ ਵਿਚ ਫੈਸਲਾ 18 ਅਕਤੂਬਰ ਲਈ ਰਾਖਵਾਂ ਰੱਖਿਆ ਗਿਆ ਹੈ ਅਤੇ ਉਸੇ ਦਿਨ ਸਜ਼ਾ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਲੰਘੀ 8 ਅਕਤੂਬਰ ਨੂੰ ਪੰਚਕੁਲਾ ਦੀ ਸੀਬੀਆਈ ਅਦਾਲਤ ਨੇ ਰਾਮ ਰਹੀਮ ਸਮੇਤ ਕ੍ਰਿਸ਼ਨ ਲਾਲ, ਸਬਦਿਲ, ਅਵਤਾਰ ਅਤੇ ਜਸਬੀਰ ਸਿੰਘ ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਡੇਰੇ ਦੇ ਸਾਬਕਾ ਮੈਨੇਜਰ ਰਹੇ ਰਣਜੀਤ ਸਿੰਘ ਦਾ 10 ਜੁਲਾਈ 2002 ਨੂੰ ਹਰਿਆਣਾ ਦੇ ਕੁਰੂਕੇਸ਼ਤਰ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਇਸ ਮਾਮਲੇ ਵਿਚ ਅੱਜ ਸਜ਼ਾ ਸੁਣਾਈ ਜਾਣੀ ਸੀ। ਇਸ ਤੋਂ ਪਹਿਲਾਂ ਰਾਮ ਰਹੀਮ 2 ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ’ਚ 20 ਸਾਲ ਅਤੇ ਛਤਰਪਤੀ ਹੱਤਿਆ ਕਾਂਡ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਉੁਨ੍ਹਾਂ ਨੂੰ 25 ਅਗਸਤ 2017 ਨੂੰ ਪੰਚਕੂਲਾ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ ਸੁਨਾਰੀਆ ਜੇਲ੍ਹ ’ਚ ਭੇਜ ਦਿੱਤਾ ਗਿਆ ਸੀ।

 

Check Also

ਚੰਡੀਗੜ੍ਹ ’ਚ ਕਰੋਨਾ ਪਾਜ਼ੇਟਿਵ ਮਰੀਜ਼ ਦੀ ਇਲਾਜ ਦੌਰਾਨ ਮੌਤ 

ਯੂਪੀ ਦੇ ਫ਼ਿਰੋਜ਼ਾਬਾਦ ਨਾਲ ਸਬੰਧਤ ਮਰੀਜ਼ ਨੂੰ ਲੁਧਿਆਣਾ ਤੋਂ ਚੰਡੀਗੜ੍ਹ ਕੀਤਾ ਗਿਆ ਸੀ ਤਬਦੀਲ ਚੰਡੀਗੜ੍ਹ/ਬਿਊਰੋ …