25.8 C
Toronto
Monday, August 17, 2026
spot_img
Homeਪੰਜਾਬਬਟਾਲਾ ਦਾ ਜਵਾਨ ਪਾਕਿਸਤਾਨ ਦੇ ਅੱਤਵਾਦੀਆਂ ਨਾਲ ਮੁਕਾਬਲਾ ਕਰਦਿਆਂ ਹੋਇਆ ਸ਼ਹੀਦ

ਬਟਾਲਾ ਦਾ ਜਵਾਨ ਪਾਕਿਸਤਾਨ ਦੇ ਅੱਤਵਾਦੀਆਂ ਨਾਲ ਮੁਕਾਬਲਾ ਕਰਦਿਆਂ ਹੋਇਆ ਸ਼ਹੀਦ

ਬਟਾਲਾ ਦਾ ਜਵਾਨ ਪਾਕਿਸਤਾਨ ਦੇ ਅੱਤਵਾਦੀਆਂ ਨਾਲ ਮੁਕਾਬਲਾ ਕਰਦਿਆਂ ਹੋਇਆ ਸ਼ਹੀਦਭਲਕੇ ਹੋਵੇਗਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਗੁਰਦਾਸਪੁਰ/ਬਿਊਰੋ ਨਿਊਜ਼
ਬਟਾਲਾ ਨੇੜਲੇ ਪਿੰਡ ਰਾਏ ਚੱਕ ਦਾ ਰਹਿਣ ਵਾਲਾ ਫ਼ੌਜੀ ਜਵਾਨ ਪਲਵਿੰਦਰ ਸਿੰਘ ਵੀ ਸ਼ਹਾਦਤ ਦਾ ਜਾਮ ਪੀ ਗਿਆ। ਪਲਵਿੰਦਰ 10 ਸਿੱਖ ਬਟਾਲੀਅਨ ਵਿੱਚ ਤਾਇਨਾਤ ਸੀ। ਪਿਛਲੇ ਦਿਨੀਂ ਸ਼੍ਰੀਨਗਰ ਤੋਂ 50 ਕਿਲੋਮੀਟਰ ਦੂਰ ਖੰਨੇਵਾਲ ਇਲਾਕੇ ਵਿੱਚ ਜਦੋਂ ਫ਼ੌਜੀ ਜਵਾਨ ਗਸ਼ਤ ‘ਤੇ ਸਨ ਤਾਂ ਉੱਥੇ ਲੁਕੇ ਹੋਏ ਅੱਤਵਾਦੀਆਂ ਨਾਲ ਮੁਕਾਬਲਾ ਹੋ ਗਿਆ। ਇਸ ਮੁਕਾਬਲੇ ਦੌਰਾਨ ਪਲਵਿੰਦਰ ਸਿੰਘ ਸ਼ਹੀਦ ਹੋ ਗਿਆ। ਸ਼ਹੀਦ ਪਲਵਿੰਦਰ ਸਿੰਘ 17 ਸਾਲਾਂ ਤੋਂ ਭਾਰਤੀ ਫ਼ੌਜ ਵਿੱਚ ਤਾਇਨਾਤ ਸੀ। ਉਹ ਆਪਣੇ ਪਿੱਛੇ 9 ਸਾਲ ਦੀ ਧੀ, 6 ਸਾਲ ਦਾ ਪੁੱਤਰ ਤੇ ਪਤਨੀ ਛੱਡ ਗਿਆ ਹੈ। ਸ਼ਹੀਦ ਪਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਭਲਕੇ ਉਸ ਦੇ ਜੱਦੀ ਪਿੰਡ ਲਿਆਂਦਾ ਜਾਵੇਗਾ, ਜਿੱਥੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

RELATED ARTICLES
POPULAR POSTS