13.5 C
Toronto
Monday, October 12, 2026
spot_img
HomeਕੈਨੇਡਾFrontਪੰਜਾਬ ਦੀ ਨਵੀਂ ਵੋਟਰ ਸੂਚੀ ਜਾਰੀ -7 ਲੱਖ ਦੇ ਕਰੀਬ ਨਵੇਂ ਵੋਟਰ...

ਪੰਜਾਬ ਦੀ ਨਵੀਂ ਵੋਟਰ ਸੂਚੀ ਜਾਰੀ -7 ਲੱਖ ਦੇ ਕਰੀਬ ਨਵੇਂ ਵੋਟਰ ਸ਼ਾਮਲ

ਪੰਜਾਬ ਦੀ ਨਵੀਂ ਵੋਟਰ ਸੂਚੀ ਜਾਰੀ -7 ਲੱਖ ਦੇ ਕਰੀਬ ਨਵੇਂ ਵੋਟਰ ਸ਼ਾਮਲ
ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਜਾਣਕਾਰੀ ਕੀਤੀ ਸਾਂਝੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐਸ.ਆਈ.ਆਰ.) ਮੁਕੰਮਲ ਹੋਣ ਮਗਰੋਂ ਸੂਬੇ ਅੰਦਰ ਰਜਿਸਟਰਡ ਵੋਟਰਾਂ ਦੀ ਕੁੱਲ ਗਿਣਤੀ ਹੁਣ ਕਰੀਬ 2 ਕਰੋੜ ਦਰਜ ਕੀਤੀ ਗਈ ਹੈ। ਅੱਜ ਜਾਰੀ ਕੀਤੀ ਗਈ ਅੰਤਿਮ ਵੋਟਰ ਸੂਚੀ ਮੁਤਾਬਕ ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਕੁੱਲ 2 ਲੱਖ 1 ਹਜ਼ਾਰ 727 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਸ ਸਾਲ ਦੇ ਸ਼ੁਰੂ ਵਿਚ ਜਾਰੀ ਖਰੜਾ ਸੂਚੀ ਵਿਚੋਂ 20 ਲੱਖ ਤੋਂ ਵੱਧ ਵੋਟਾਂ ਕੱਟੇ ਜਾਣ ਤੋਂ ਬਾਅਦ, ਹੁਣ ਪੰਜਾਬ ਦੀ ਵੋਟਰ ਸੂਚੀ ਵਿਚ 7 ਲੱਖ ਦੇ ਕਰੀਬ ਨਵੇਂ ਵੋਟਰ ਸ਼ਾਮਲ ਕੀਤੇ ਗਏ ਹਨ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਵੋਟਰ ਸੂਚੀ ਵਿਚ ਆਈ 6.3 ਫੀਸਦੀ ਕਟੌਤੀ ਦੇ ਮੁੱਖ ਕਾਰਨ ਕੁਝ ਵੋਟਰਾਂ ਦੀ ਮੌਤ ਹੋਣਾ, ਸੂਬੇ ਤੋਂ ਪੱਕੇ ਤੌਰ ’ਤੇ ਬਾਹਰ ਚਲੇ ਜਾਣਾ ਜਾਂ ਇਕ ਤੋਂ ਵੱਧ ਥਾਵਾਂ ’ਤੇ ਦਰਜ ਵੋਟਾਂ ਦਾ ਹੋਣਾ ਸੀ। ਮੁੱਖ ਚੋਣ ਅਧਿਕਾਰੀ ਵਲੋਂ ਸੂਬੇ ਦੀਆਂ ਸਾਰੀਆਂ 7 ਰਜਿਸਟਰਡ ਤੇ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਨਵੀਂ ਵੋਟਰ ਸੂਚੀ ਸਾਂਝੀ ਕੀਤੀ ਗਈ ਹੈ।

RELATED ARTICLES
POPULAR POSTS