6.1 C
Toronto
Friday, October 31, 2025
spot_img
Homeਪੰਜਾਬਚਰਨਜੀਤ ਚੰਨੀ ਵੱਲੋਂ ਦਿੱਤੀ ਗਈ ਚੁਣੌਤੀ ਨੂੰ ਖਹਿਰਾ ਨੇ ਕੀਤਾ ਸਵੀਕਾਰ

ਚਰਨਜੀਤ ਚੰਨੀ ਵੱਲੋਂ ਦਿੱਤੀ ਗਈ ਚੁਣੌਤੀ ਨੂੰ ਖਹਿਰਾ ਨੇ ਕੀਤਾ ਸਵੀਕਾਰ

ਕਿਹਾ, ਚੰਨੀ ਕੈਪਟਨ ਅਮਰਿੰਦਰ ਨੂੰ ਵੀ ਨਾਲ ਚੱਲਣ ਲਈ ਮਨਾਉਣ
ਚੰਡੀਗੜ੍ਹ/ਬਿਊਰੋ ਨਿਊਜ਼
ਨਜਾਇਜ਼ ਮਾਈਨਿੰਗ ਦੇ ਮੁੱਦੇ ਬਾਰੇ ਦਰਬਾਰ ਸਾਹਿਬ ਵਿਖੇ ਸਹੁੰ ਚੁੱਕਣ ਦੀ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੀ ਗਈ ਚੁਣੌਤੀ ਨੂੰ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਸਵੀਕਾਰ ਕਰ ਲਿਆ ਹੈ। ਖਹਿਰਾ ਨੇ ਕਿਹਾ ਕਿ ਚੰਨੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਾਲ ਚੱਲਣ ਲਈ ਮਨਾਉਣ ਅਤੇ ਸਪੱਸ਼ਟ ਕਰਨ ਕਿ ਗੁਟਕਾ ਸਾਹਿਬ ਹੱਥ ਵਿੱਚ ਫੜਕੇ ਸੱਤਾ ਵਿੱਚ ਆਉਣ ਉਪਰੰਤ 4 ਹਫ਼ਤਿਆਂ ਵਿੱਚ ਨਸ਼ੇ ਖ਼ਤਮ ਕਰਨ ਦੀ ਝੂਠੀ ਸਹੁੰ ਕਿਉਂ ਖਾਧੀ ਸੀ।
ਖਹਿਰਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਵਿਖੇ ਜਨਤਕ ਰੈਲੀ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਗੁਟਕਾ ਸਾਹਿਬ ਮੱਥੇ ਨੂੰ ਲਗਾਉਂਦੇ ਹੋਏ ਸੱਤਾ ਵਿੱਚ ਆਉਣ ਉਪਰੰਤ ਚਾਰ ਹਫ਼ਤਿਆਂ ਵਿੱਚ ਨਸ਼ੇ ਖ਼ਤਮ ਕਰਨ ਦੀ ਸਹੁੰ ਖਾਧੀ ਸੀ। ਜੇਕਰ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਹੱਥ ਵਿੱਚ ਫੜਕੇ ਰੱਬ ਦੇ ਨਾਮ ਉੱਪਰ ਝੂਠੀ ਸਹੁੰ ਖਾ ਸਕਦਾ ਹੈ ਤਾਂ ਕੀ ਗਰੰਟੀ ਹੈ ਕਿ ਮੰਤਰੀ ਚੰਨੀ ਅਜਿਹਾ ਡਰਾਮਾ ਦੁਹਰਾਏਗਾ ਨਹੀਂ?

RELATED ARTICLES
POPULAR POSTS